ਸੀ ਪੀ ਆਈ ਦੇ ਮਹਾਂ ਸੰਮੇਲਨ ਲਈ ਜੱਲਿਆਂ ਵਾਲੇ ਬਾਗ਼ ਤੋਂ ਮਿਸ਼ਾਲ ਜਥਾ ਰਵਾਨਾ

4877919
Total views : 5839873

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਦਇਆ ਸਿੰਘ 

ਸਰਵ ਭਾਰਤ ਨੌਜਵਾਨ ਸਭਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਥਾਨਕ ਵਰਕਰਾਂ ਵੱਲੋਂ ਭਾਰਤੀ ਕਮਿਊਨਿਸਟ ਪਾਰਟੀ ਦੇ 25 ਵੇਂ ਮਹਾਂ ਸੰਮੇਲਨ ਜਿਹੜਾ ਚੰਡੀਗੜ੍ਹ ਵਿਖੇ ਭਲਕੇ ਵਿਸ਼ਾਲ ਰੈਲੀ ਕਰਨ ਉਪਰੰਤ 25 ਸਤੰਬਰ ਤੱਕ ਚੱਲੇਗਾ, ਪਾਰਟੀ ਦੇ ਨਿਸ਼ਾਨਿਆਂ ਦੇ ਪ੍ਰਚਾਰ ਪ੍ਰਸਾਰ ਲਈ ਅਤੇ ਕਿਸਾਨਾਂ ਮਜਦੂਰਾਂ ਦੀ ਲਹਿਰ ਨੂੰ ਪ੍ਰਚੰਡ ਕਰਨ ਹਿੱਤ ਸਥਾਨਕ ਜੱਲਿਆਂ ਵਾਲੇ ਬਾਗ਼ ਤੋਂ ਚੱਲਿਆ । ਨੌਜਵਾਨ ਸਭਾ ਦੇ ਆਗੂ ਵਿਸ਼ਾਲ ਦੀਪ ਵਲਟੋਹਾ ਹੱਥ ਫੜੀ ਸ਼ਹੀਦੀ ਮਿਸ਼ਾਲ ਨੂੰ ਸੀ ਪੀ ਆਈ ਆਗੂ ਬਲਕਾਰ ਸਿੰਘ ਦੁਧਾਲਾ ਨੇ ਰੌਸ਼ਨ ਕੀਤਾ। ਇਸ ਮੌਕੇ ਨੌਜਵਾਨ ਸਭਾ ਤੇ ਪਾਰਟੀ ਆਗੂਆਂ ਨੇ ਕਿਹਾ ਕਿ ਅੱਜ ਬੇਰੁਜ਼ਗਾਰੀ ਸਭ ਹੱਦਾਂ ਪਾਰ ਕਰ ਚੁੱਕੀ ਹੈ। ਰਾਜ ਸ਼ਕਤੀ ਵੱਲੋ ਨੌਜਵਾਨ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਨਸ਼ਿਆਂ, ਲੁੱਟਾਂ ਖੋਹਾਂ, ਗੈਂਗਸਟਰਵਾਦ ਤੇ ਫ੍ਰਿਕਾਪ੍ਰਸਤੀ ਦੇ ਰਾਹ ਪਾਇਆ ਜਾ ਰਿਹਾ ਹੈਉੱਚ ਵਿੱਦਿਆ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ।

ਸਾਡਾ ਉਦੇਸ਼, ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ – ਵਿਸ਼ਾਲ ਦੀਪ, ਬਲਕਾਰ ਦੁਧਾਲਾ

ਕਿਸਾਨ ਮਜ਼ਦੂਰ ਮਾੜੀ ਹਾਲਤ ਵਿੱਚ ਗੁਜ਼ਾਰਾ ਕਰ ਰਹੇ ਹਨ। ਮਹਿੰਗਾਈ ਤੇ ਭ੍ਰਿਸ਼ਟਾਚਾਰ ਤੇਜ਼ੀ ਨਾਲ ਵਧ ਰਿਹਾ ਹੈ। ਭਾਰਤੀ ਕਮਿਊਨਿਸਟ ਪਾਰਟੀ ਤੇ ਹੋਰ ਕਮਿਊਨਿਸਟ ਪਾਰਟੀਆਂ ਦਾ ਏਕਾ ਇਸ ਦੇਸ਼ ਨੂੰ ਆਜ਼ਾਦੀ ਦੇ ਪਰਵਾਨਿਆਂ ਦੇ ਸੁਪਨਿਆਂ ਦਾ ਦੇਸ਼ ਬਣਾ ਸਕਦਾ ਹੈ। ਉਹਨਾਂ ਕਿਹਾ ਕਿ ਭਗਤ ਸਿੰਘ ਰੁਜ਼ਗਾਰ ਗਰੰਟੀ ਐਕਟ ਬਣਵਾ ਕੇ ਰਹਾਂਗੇ।ਜਿਸ ਨਾਲ ਹਰੇਕ ਨੌਜਵਾਨ ਮੁੰਡੇ ਕੁੜੀ ਨੂੰ ਉਸਦੀ ਲਿਆਕਤ ਅਨੁਸਾਰ ਰੁਜ਼ਗਾਰ ਮਿਲੇਗਾ ਜਾਂ ਕੰਮ ਇੰਤਜ਼ਾਰ ਭੱਤਾ ਮਿਲੇਗਾ।
ਭਾਰਤੀ ਕਮਿਊਨਿਸਟ ਪਾਰਟੀ ਦਾ ਕੌਮੀ ਮਹਾਂ ਸੰਮੇਲਨ ਦੇਸ਼ ਵਿੱਚ ਸਿਆਸੀ ਤੇ ਆਰਥਿਕ ਸਮਾਜਿਕ ਹਾਲਾਤਾਂ ਤੇ ਵਿਚਾਰ ਚਰਚਾ ਕਰਕੇ ਨਵਾਂ ਪ੍ਰੋਗਰਾਮ ਦੇਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਭਾਰਤ ਨੌਜਵਾਨ ਸਭਾ ਦੇ ਵਰਕਰ ਲਖਵਿੰਦਰ ਸਿੰਘ ਗੁਪਾਲਪੁਰਾ, ਸਿਮਰਜੀਤ ਕੌਰ, ਪਾਰਟੀ ਵਰਕਰ ਗੁਰਦੀਪ ਸਿੰਘ ਗਿੱਲਵਾਲੀ, ਪੂਰਨ ਸਿੰਘ ਗਿੱਲ ਵਾਲੀ, ਮੱਖਣ ਸਿੰਘ, ਸੁਖਵਿੰਦਰ ਸਿੰਘ , ਪੈਨਸ਼ਨਰਜ਼ ਆਗੂ ਹਰਦੇਵ ਸਿੰਘ ਭਕਨਾ ਤੇ ਬਲਕਾਰ ਸਿੰਘ ਵਲਟੋਹਾ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News