





Total views : 5839762







Total views : 5839762ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ‘ਗੰਡੀ ਵਿੰਡ’
ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜਿਮਨੀ ਚੋਣ ਦਾ ਕਿਸੇ ਸਮੇ ਵੀ ਐਲਾਨ ਕੀਤੇ ਜਾਣ ਨੂੰ ਮੁੱਖ ਰੱਖਕੇ ਪ੍ਰਦੇਸ਼ ਕਾਂਗਰਸ ਨੇ ਸਾਬਕਾ ਕੈਬਨਿਟ ਮੰਤਰੀ ਸ: ਸੁਖਬਿੰਦਰ ਸਿੰਘ ਸੁਖ ਸਰਕਾਰੀਆਂ ਨੂੰ ਚੋਣ ਇੰਚਾਰਜ ਨਿਯੁਕਤ ਕਰਕੇ ਦੂਜੀਆਂ ਰਵਾਇਤੀ ਪਾਰਟੀਆਂ ਦੇ ਮੁਕਾਬਲੇ ਚੋਣ ਸਰਗਰਮੀਆਂ ਆਰੰਭ ਦੇਣ ਦੇ ਆਦੇਸ਼ ਦਿੱਤੇ ਹਨ। ਕਾਂਗਰਸ ਹਾਈਕਮਾਂਡ ਨੇ ਸਰਕਾਰੀਆਂ ਨੂੰ ਇੰਚਾਰਜ ਨਿਯੁਕਤ ਕਰਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਇਹ ਸੰਕੇਤ ਦਿੱਤੇ ਹਨ ਕਿ ਪਾਰਟੀ ਵਲੋ ਉਮੀਦਵਾਰ ਦੇ ਨਾਮ ਦਾ ਵੀ ਕਿਸੇ ਸਮੇ ਵੀ ਐਲਾਨ ਕੀਤਾ ਜਾ ਸਕਦਾ ਹੈ।
ਜਿਸ ਸਬੰਧੀ ਬੜੇ ਭਰੋਸੇਯੋਗ ਸੂਤਰਾਂ ਤੋ ਮਿਲੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਪਾਰਟੀ ਵਲੋ ਕਰਵਾਏ ਸਰਵੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਾਂਗਰਸ ਇਸ ਹਲਕੇ ਵਿੱਚ ਮਜਬੂਤ ਇਰਾਦੇ ਨਾਲ ਚੋਣ ਲੜਨ ਦੇ ਸਮਰੱਥ ਹੈ, ਅਤੇ ਕਾਂਗਰਸੀ ਵਰਕਰਾਂ ਵਿੱਚ ਵੀ ਭਾਰੀ ਉਤਸ਼ਾਹ ਹੈ।ਇਹ ਵੀ ਪਤਾ ਲੱਗਾ ਹੈ ਕਿ ਸਰਕਾਰੀਆ ਵਲੋ ਟਿਕਟ ਦੇ ਚਾਹਵਾਨ ਸਾਰੇ ਆਗੂਆਂ ਨਾਲ ਮਿਲਕੇ ਹਲਕੇ ਵਿੱਚ ਨੁਕੜ ਤੇ ਚੋਣ ਮੀਟਿੰਗਾਂ ਸ਼ੁਰੂ ਕੀਤੀਆ ਜਾਣਗੀਆ ਤਾਂ ਕਿ ਪਾਰਟੀ ਜਿਸ ਨੂੰ ਉਮੀਦਵਾਰ ਘੋਸ਼ਿਤ ਕਰੇ ਉਹ ਸਾਰਿਆ ਨੂੰ ਸਰਬਪ੍ਰਵਾਨਤ ਹੋਵੇ। ਜਿਸ ਕਰਕੇ ਸਮਝਿਆ ਜਾ ਰਿਹਾ ਹੈ ਕਿ ਤਰਨ ਤਾਰਨ ਹਲਕੇ ਵਿੱਚ ਆਉਣ ਵਾਲੇ ਦਿਨਾਂ ‘ਚ ਜਿਵੇ ਜਿਵੇ ਮੌਸਮ ਦੇ ਤਾਪਮਾਨ ‘ਚ ਗਿਰਾਵਟ ਆਏਗੀ ਤਿਵੇ ਤਿਵੇ ਚੋਣ ਪ੍ਰਚਾਰ ‘ਚ ਤਪਸ਼ ਆਏਗੀ ਤੇ ਚੋਣ ਅਖਾੜਾ ਭੱਖ ਜਾਏਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-