ਸਿਰੋਪਿਆ ਦੀ ਰਾਜਨੀਤੀ ਵਿੱਚ ਫਸੀ ਸ਼੍ਰੋਮਣੀ ਕਮੇਟੀ !ਬਾਦਲਾਂ ਨੂੰ ਗੱਫੇ ਤੇ ਬਾਕੀਆਂ ਨੂੰ ਧੱਕੇ

4877862
Total views : 5839768

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਆਖਰ ਰਾਹੁਲ ਗਾਂਧੀ ਨੂੰ ਸਿਰੋਪਾ ਦੇਣ ਦੇ ਮਾਮਲੇ ਵਿੱਚ ਉਹੀ ਕੁਝ ਹੋਇਆ ਜਿਸ ਦੀ ਆਸ ਕੀਤੀ ਜਾਂਦੀ ਸੀ। ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਦੇ ਮੈਨੇਜਰ ਸਮੇਤ ਚਾਰ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਕੇ ਇੱਕ ਅਸਫਲਤਾ ਦਾ ਇੱਕ ਹੋਰ ਮੀਲ ਪੱਧਰ ਗੱਡ ਦਿੱਤਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੌਨਿਹਾਲ ਤੇ ਸਿੱਖ ਪੰਥ ਦੀ ਨੁੰਮਾਇਗੀ ਕਰਦੀ ਨਾਮਵਰ ਸੰਸਥਾ ਹੋਣ ਦਾ ਦਾਅਵਾ ਕਰਦੀ ਹੈ ਜਦ ਕਿ ਇਸ ਦਾ ਅਧਿਕਾਰ ਖੇਤਰ ਦੋ ਸਾਲ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਗਲਿਆਰਿਆ ਨਾਲ ਲੱਗਦਾ ਸੀ ਤੇ ਅੱਜ ਕਲ ੍ਹਇਸ ਦਾ ਇਲਾਕਾ ਪੰਜਾਬ ਦੇ ਸ਼ੰਭੂ ਬਾਰਡਰ ਤੱਕ ਹੀ ਸਿਮਟ ਕੇ ਰਹਿ ਗਿਆ ਹੈ।ਸ਼੍ਰੋਮਣੀ ਕਮੇਟੀ ਦੇ ਅਧੀਨ ਇਸ ਵੇਲੇ 80 ਦੇ ਕਰੀਬ ਇਤਿਹਾਸਕ ਗੁਰਦੁਆਰੇ ਹਨ ਜਿਹੜੇ ਗੁਰਦੁਆਰਾ ਐਕਟ ਦੀ ਧਾਰਾ 85 ਅਧੀਨ ਸਿੱਧੇ ਪ੍ਰਬੰਧ ਹੇਠ ਆਉਦੇ ਹਨ।ਇਹਨਾਂ ਤੋਂ ਇਲਾਵਾ ਸੈਕੜੇ ਗੁਰਦੁਆਰੇ ਉਹ ਹਨ ਜਿਹਨਾਂ ਦੀ ਸਲਾਨਾ ਆਮਦਨ 40 ਲੱਖ ਤੋਂ ਘੱਟ ਹੈ ਤੇ ਇਹਨਾਂ ਦੀਆਂ ਆਪਣੀਆਂ ਲੋਕਲ ਕਮੇਟੀਆਂ ਹਨ ਜਿਹੜਾ ਪ੍ਰਬੰਧ ਕਰਦੀਆਂ ਹਨ।ਕਾਂਗਰਸ ਦੇ ਸਿਰੇ ਦੇ ਆਗੂ ਤੇ ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਸਿਰੋਪਾ ਦੇਣ ਨੂੰ ਲੈ ਕੇ ਉਸ ਜਥੇਦਾਰ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਿਹਨਾਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਸਿਰੋਪਾ ਦੇ ਕੇ ਨਿਵਾਜਿਆ ਹੈ ਮਤਲਬ ਹੈ ਬਾਦਲਾਂ ਨੂੰ ਗੱਫੇ ਤੇ ਬਾਕੀਆਂ ਨੂੰ ਧੱਕੇ ਮਾਰੇ ਜਾ ਰਹੇ ਹਨ।ਜੇਕਰ ਰਾਹੁਲ ਗਾਂਧੀ ਮੱਥਾ ਟੇਕਣ ਨਾ ਜਾਂਦੇ ਤਾਂ ਇਹਨਾ ਮੁਅੱਤਲ ਕਰਨ ਵਾਲੇ ਪ੍ਰਬੰਧਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜ ਜਾਣੀ ਸੀ ਕਿ ਹੰਕਾਰਿਆ ਹੋਇਆ ਰਾਹੁਲ ਗਾਂਧੀ ਗੁਰੂ ਘਰ ਮੱਥਾ ਵੀ ਨਹੀ ਟੇਕ ਕੇ ਗਿਆ।

 

ਲੇਖਕਜਸਬੀਰ ਸਿੰਘ ਪੱਟੀ 9356024684

ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਪੰਚਮ ਪਾਤਸ਼ਾਹ ਦੁਆਰਾ ਉਸਾਰਿਆ ਸੱਚਖੰਡ ਸ੍ਰੀ ਹਰਿਮੰਦਰ ਸਾੁਹਿਬ ਦੀ ੳੇੁਸਾਰੀ ੳੇੁਸ ਵੇਲੇ ਕੀਤੀ ਗਈ ਜਦੋਂ ਜਾਤਾਂ ਪਾਤਾਂ ਵਿੱਚ ਸਮਾਜ ਪੂਰੀ ਤਰ੍ਹਾਂ ਵੰਡਿਆ ਹਇਆ ਸੀ।ਦਲਿੱਤਾਂ ਨਾਲ ਵਿਤਕਰਾ ਹੀ ਨਹੀਂ ਕੀਤਾ ਜਾਂਦਾ ਸੀ ਸਗੋ ਉਹਨਾਂ ਵੱਲੋ ਕੋਈ ਧਾਰਮਿਕ ਪ੍ਰਵਚਨ ਨਾ ਸੁਣ ਲੈਣ ਕੰਨਾਂ ਵਿੱਚ ਸਿੱਕਾ ਪਾ ਦਿੱਤਾ ਜਾਂਦਾ ਸੀ। ਧਾਰਮਿਕ ਅਸਥਾਨਾਂ ਨੂੰ ਲੈ ਕੇ ਪੂਰੀ ਤਰ੍ਹਾ ਅਸਾਵਾਂਪਣ ਪੈਦਾ ਕੀਤਾ ਜਾ ਰਿਹਾ ਸੀ।ਪੰਚਮ ਪਾਤਸ਼ਾਹ ਨੇ ਅਕਾਲ ਪੁਰਖ ਦੀ ਰਹਿਮਤ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਇਸ ਕਰਕੇ ਰੱਖੇ ਸਨ ਕਿ ਇਹ ਚਹੁੰ ਵਰਨਾ ਦਾ ਸਾਂਝਾ ਹੈ ਤੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਹਰ ਕੋਈ ਕਰ ਸਕਦਾ ਹੈ। ਇਥੇ ਕਿਸੇ ਕਿਸਮ ਦਾ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ।ਭਾਈ ਘਨਈਆਂ ਜੀ ਦਾ ਸੰਦੇਸ਼ ਵੀ ਇਸ ਪ੍ਰੀਤਿਿਗਆ ਦਾ ਪ੍ਰਤੀਕ ਹੈ।ਸ੍ਰ ਸਰੂਪ ਸਿੰਘ ਅਲੱਗ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਜਦੋਂ ਉਹ ਅਫਗਾਨ ਏਅਰਲਾਈਨਜ਼ ਰਾਹੀ ਦਿੱਲੀ ਤੋਂ ਡੁਬਈ ਬਰਾਸਤਾ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੇ ਸਨ ਤਾਂ ਅਫਗਾਨ ਪਾਇਲਟ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਇੱਕ ਪਰ ਨੀਵਾਂ ਕਰਕੇ ਜ਼ਹਾਜ਼ ਘੁੰਮਾਇਆ ਤਾਂ ਉਹਨਾਂ ਲਈ ਇਹ ਅਸਚਰਜ ਤਟ ਹੈਰਾਨ ਕਰਨ ਵਾਲੀ ਘਟਨਾ ਸੀ।

ਜਦੋਂ ਜਹਾਜ਼ ਵਿੱਚੋਂ ਉਤਰਦਿਆ ਪਾਇਲਟ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਸ੍ਰ. ਅਲੱਗ ਦਾ ਹੱਥ ਫੜ ਕੇ ਆਪਣੇ ਸਿਰ ਤੇ ਰੱਖਦਿਆ ਕਿਹਾ ਕਿ ਸਰਦਾਰ ਜੀ ਜੇਕਰ ਦੁਨੀਆਂ ਵਿੱਚ ਕੋਈ ਸੱਚਖੰਡ ਹੈ ਤਾਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੀ ਹੈ ਜਿਹੜਾ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ। ਮੈਂ ਜਦੋ ਵੀ ਇਸੇ ਪਾਸੇ ਆਉਦਾ ਹਾਂ ਤਾਂ ਇਥੇ ਜਹਾਜ਼ ਘੁਮਾ ਕੇ ਮੱਥਾ ਜ਼ਰੂਰ ਟੇਕਦਾ ਹਾਂ।

ਸਰਬ ਸਾਂਝੀਵਾਲਤਾ ਦਾ ਪ੍ਰਤੀਕ ਤੇ ਮਨੁੱਖਤਾ ਨੂੰ ਸਮੱਰਪਿਤ ਸਿੱਖ ਧਰਮ ਦੇ ਧਾਰਮਿਕ ਅਸਥਾਨ ਵੀ ਇਸ ਵੇਲੇ ਸਰਬਸਾਂਝੀਵਾਲਤਾ ਦਾ ਪ੍ਰਤੀਕ ਨਹੀ ਸਗੋਂ ਕਿਸੇ ਇੱਕ ਧਿਰ ਦੀ ਅਜਾਰੇਦਾਰੀ ਬਣ ਕੇ ਰਹਿ ਗਏ ਹਨ।ਕਾਂਗਰਸੀ ਆਗੂ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਦੇ ਆਖਰੀ ਸਵਾਸ ਲੈਣ ਵਾਲੇ ਸਥਾਨ ਗੁਰਦੁਆਰਾ ਸਮਾਧਾਂ ਰਮਦਾਸ ਵਿਖੇ ਨਤਮਸਤਕ ਹੋਣ ਸਮੇਂ ਦਿੱਤਾ ਗਿਆ ਸਿਰੋਪਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿਸੇ ਵੀ ਇਤਿਹਾਸਕ ਗੁਰਦੁਆਰੇ ਵਿੱਚ ਕਿਸੇ ਵੀ ਸਿਆਸੀ ਆਗੂ ਨੂੰ ਸਿਰੋਪਾ ਨਹੀ ਦਿੱਤਾ ਜਾਵੇਗਾ।ਰਾਹੁਲ ਗਾਂਧੀ ਨੂੰ ਦਿੱਤੇ ਸਿਰੋਪੇ ਨੂੰ ਲੈ ਕੇ ਭਾਜਪਾ ਨੂੰ ਖੁਸ਼ ਕਰਨ ਲਈ ਅਕਾਲੀ ਦਲ ਪੁਨਰ ਸੁਰਜੀਤ ਤੇ ਬਾਦਲ ਦਲ ਵਿੱਚ ਦੌੜ ਲੱਗੀ ਹੋਈ ਹੈ ਕਿ ਉਹ ਭਾਜਪਾ ਲਈ ਵਫਾਦਾਰੀ ਹਾਸਲ ਕਰਨ ਲਈ ਇੱਕ ਦੂਜੇ ਤੌਂ ਅੱਗੇ ਹੋਣ ਦਾਅਵਾ ਕਰਨ ਲਈ ਕਾਹਲੇ ਹਨ ।
ਸ਼੍ਰੋਮਣੀ ਕਮੇਟੀ ਨੇ ਇਸ ਸਿਰੋਪੇ ਦੀ ਜਾਂਚ ਸ਼ੁਰੂ ਕਰਕੇ ਤੇ ਗੁਰਦੁਆਰੇ ਦਾ ਮੈਨੇਜਰ ਤਬਦੀਲ ਕਰ ਦਿੱਤਾ ਤੇ ਇੱਕ ਗ੍ਰੰਥੀ ਨੂੰ ਸੇਵਾ ਮੁਕਤ ਕਰਕੇ ਦੋ ਹੋਰ ਕਰਮਚਾਰੀ ਮੁਅੱਤਲ ਕਰ ਦਿੱਤੇ ਹਨ ਜਿਹਨਾਂ ਦੀ ਬਹਾਲੀ ਲਈ ਫਿਰ ਕਮੇਟੀ ਬਣੇਗੀ ਤੇ ਜੁਰਮਾਨੇ ਪਾ ਕੇ ਬਹਾਲ ਕਰ ਦਿੱਤੇ ਜਾਣਗੇ।ਜੇਕਰ ਕਿਸੇ ਵੱਡੇ ਘਰ ਦੀ ਸਿਫਾਰਸ਼ ਆ ਗਈ ਤਾਂ ਫਿਰ ਬਾਇੱਜ਼ਤ ਬਹਾਲ ਕਰਕੇ ਉਸੇ ਹੀ ਗੁਰਦੁਆਰੇ ਵਿੱਚ ਤਾਇਨਾਤ ਕਰ ਦਿੱਤੇ ਜਾਣਗੇ।ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇਸ ਧੱਕੇਸ਼ਾਹੀ ਦੀ ਨਿਖੇਧੀ ਕਰਦਿਆਂ ਪੀੜਤਾਂ ਮੁਲਾਜ਼ਮਾਂ ਦੀ ਭਰਪਾਈ ਕਰਨ ਦਾ ਐਲਾਨ ਕੀਤਾ ਹੈ।


ਸ਼੍ਰੋਮਣੀ ਕਮੇਟੀ ਵੱਲੋਂ ਇਕਤਰਫਾ ਕਾਰਵਾਈ ਕਰਨ ਦੀ ਕੋਈ ਪਹਿਲ਼ੀ ਘਟਨਾ ਨਹੀ ਸਗੋਂ ਹਮੇਸ਼ਾਂ ਹੀ ਆਪ ਹੁਦਰੀਆਂ ਕਰਨ ਵਿੱਚ ਮਸ਼ਹੂਰ ਤੇ ਮਸ਼ਰੂਫ ਰਹਿੰਦੀ ਹੈ।ਪਿਛਲੇ ਕਰੀਬ 20 ਸਾਲਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਦੇ ਆ ਰਹੇ ਇੱਕ ਪ੍ਰਵਾਸੀ ਸ਼ਾਮ ਲਾਲ ਨੂੰ ਸੇਵਾ ਕਰਨ ਤੋਂ ਰੋਕਣਾ ਤੇ ਉਸ ਨੂੰ ਫੱੁਲ਼ਾਂ ਦੀ ਵੀ ਸੇਵਾ ਨਾ ਕਰਨ ਦੇਣਾ ਸਾਬਤ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਿਆਂ ਨੂੰ ਅਜਾਰੇਦਾਰੀ ਬਣਾ ਲਿਆ ਹੈ।ਇਸੇ ਤਰ੍ਹਾ ਲਗਾਤਾਰ 25 ਸਾਲ ਪਾਲਕੀ ਸਾਹਿਬ ਦੀ ਸੇਵਾ ਕਰਦੇ ਰਹੇ ਹਿੰਦੂ ਵੀਰ ਦਿਨੇਸ਼ ਕੁਮਾਰ ਨੂੰ ਇੱਕ ਨਿਹੰਗ ਦੇ ਕਹਿਣ ਤੇ ਇਸ ਕਰਕੇ ਰੋਕ ਦਿੱਤਾ ਕਿ ਉਹ ਸੇਵਾ ਨਹੀਂ ਕਰ ਸਕਦਾ ਕਿਉਕਿ ਸੰਗਤ ਇਤਰਾਜ਼ ਕਰਦੀ ਹੈ।ਕਦੇ ਇਹ ਕਹਿਣਾ ਕਿ ਤੂੰ ਸ਼ਰਾਬ ਪੀਦਾ ਹੈ। ਕਦੇ ਇਹ ਕਹਿਣਾ ਕਿ ਇਹ ਸਿੱਖਾਂ ਦਾ ਅਸਥਾਨ ਹੈ।1984 ਤੋਂ ਪਾਲਕੀ ਸਾਹਿਬ ਦੀ ਸੇਵਾ ਕਰਦੇ ਰਹੇ ਤਰਸੇਮ ਲਾਲ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਨੇ ਇਹ ਕਹਿ ਕੇ ਸੇਵਾ ਕਰਨ ਤੋਂ ਰੋਕ ਕੇ ਭੱਜਾ ਦਿੱਤਾ ਕਿ ਉਹ ਮਰਿਆਦਾ ‘ਤੇ ਪੂਰਾ ਨਹੀ ਉਤਰਦਾ। ਜਦੋਂ ਤਾਂ ਹਾਲਾਤ ਖਰਾਬ ਸਨ ਤਾਂ ਉਸ ਵੇਲੇ ਤਾਂ ਉਸ ਨੂੰ ਕਿਸੇ ਨੇ ਨਹੀਂ ਰੋਕਿਆ ਜਾਂ ਫਿਰ ਹੁਣ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੂੰ ਮਰਿਆਦਾ ਯਾਦ ਆਈ ਹੈ।ਇਸੇ ਤਰ੍ਹਾਂ ਹੀ ਇੱਕ ਸਿੱਖ ਵਿਅਕਤੀ ਰਛਪਾਲ ਸਿੰਘ ਹੈਪੀ ਜਿਹੜਾ 1984 ਤੋਂ ਪਾਲਕੀ ਸਾਹਿਬ ਦੀ ਸੇਵਾ ਕਰਦਾ ਆ ਰਿਹਾ ਸੀ ਤੇ ਹਰ ਰੋਜ਼ ਹਜ਼ਾਰਾਂ ਰੁਪਏ ਦੇ ਫੁੱਲਾਂ ਦੇ ਹਾਰਾਂ ਦੀ ਸੇਵਾ ਲੈ ਕੇ ਆਉਦਾ ਸੀ ਉਸ ਨੂੰ ਇਹ ਕਹਿ ਕੇ ਬਾਹਰ ਕੱਢ ਦਿੱਤਾ ਕਿ ਉਹ ਤੰਮਾਕੂ ਖਾਦਾਂ ਹੈ।ਜਿਸ ਦਾ ਹਾਲੇ ਤੱਕ ਕੋਈ ਸਬੂਤ ਨਹੀ। ਕੁਝ ਸ਼ਲਾਰੂ ਜਿਹੇ ਨੌਜਵਾਨ ਜਿਹਨਾਂ ਨੂੰ ਇਸ ਵੇਲੇ ਸਿੱਖੀ ਦਾ ਬੜਾ ਸਰੂਰ ਚੜਿਆ ਹੈ ਉਹ ਕਦੇ ਕਿਸੇ ਨੂੰ ਤੇ ਕਦੇ ਕਿਸੇ ਨੂੰ ਰੋਕ ਕੇ ਕਹਿ ਦਿੰਦੇ ਹਨ ਕਿ ਉਹ ਨਸ਼ੇ ਕਰਦਾ ਹੈ ਤੇ ਪ੍ਰਬੰਧਕ ਉਹਨਾਂ ਦੀ ਗੱਲ ਸੁਣ ਕੇ ਹੀ ਇੱਕ ਪਾਸੜ ਫੈਸਲਾ ਲੈ ਲੈਦੇ ਹਨ।ਉਹ ਤਾਂ ਪਾਗਲ ਹੀ ਹੋਵੇਗਾ ਜਿਹੜਾ ਸ਼ਰਾਬ ਪੀ ਕੇ ਸ਼੍ਰੀ ਦਰਬਾਰ ਸਾਹਿਬ ਜਾਵੇਗਾ ਪਰ ਸ਼੍ਰੋਮਣੀ ਕਮੇਟੀ ਨੇ ਇਹ ਤਹੱਈਆ ਕਰ ਲਿਆ ਹੈ ਕਿ ਹਿੰਦੂਆਂ ਤਾਂ ਕੀ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੀ ਇੱਛਾ ਅਨੁਸਾਰ ਹੀ ਮੱਥਾ ਟੇਕਣ ਦੀ ਇਜਾਜਤ ਦਿੱਤੀ ਜਾ ਸਕਦੀ ਹੈ।ਭਾਈ ਰਛਪਾਲ ਸਿੰਘ ਨੇ ਕਿਹਾ ਕਿ ਉਸ ਦੀ ਪਿਛਲੇ 40 ਸਾਲ ਤਾਂ ਕਿਸੇ ਨੇ ਸ਼ਕਾਇਤ ਨਹੀਂ ਕੀਤੀ ਪਰ ਹੁਣ ਕਿਹੜੇ “ਏ ਆਈ” ਨਾਲ ਤਿਆਰ ਕੀਤੇ ਜਥੇਦਾਰ ਆ ਗਏ ਹਨ ਜਿਹਨਾਂ ਨੂੰ ਸਿੱਖਾਂ ਕੋਲੋ ਵੀ ਬਦਬੂ ਆਉਦੀ ਹੈ।ਉਹਨਾਂ ਕਿਹਾ ਕਿ ਮੈਨੇਜਰ ਜਾਂ ਕਿਸੇ ਹੋਰ ਅਧਿਕਾਰੀ ਨੂੰ ਫੋਨ ਕਰੀਏ ਤਾਂ ਉਹ ਪਹਿਲਾਂ ਤਾਂ ਫੋਨ ਨਹੀ ਚੱਕਦੇ ਤੇ ਜੇਕਰ ਚੁੱਕ ਲੈਣ ਤਾਂ ਫਿਰ ਕੋਈ ਸੰਤੁਸ਼ਟੀਜਨਕ ਜਵਾਬ ਨਹੀ ਦਿੰਦੇ।
ਸ਼੍ਰੋਮਣੀ ਕਮੇਟੀ ਕਿਸੇ ਵੇਲੇ ਸਿੱਖਾਂ ਦੀ ਵਾਕਿਆ ਹੀ ਨੁੰਮਾਇਦਾ ਸੰਸਥਾ ਹੋਇਆ ਕਰਦੀ ਸੀ।ਸ਼੍ਰੋਮਣੀ ਕਮੇਟੀ ਵਿੱਚੋਂ ਸੇਵਾ ਮੁਕਤ ਹੋਏ ਮੈਨੇਜਰ ਸ੍ਰ ਮੰਗਲ ਸਿੰਘ ਦਾ ਕਹਿਣਾ ਹੈ ਕਿ ਕਿਸੇ ਵੇਲੇ ਜਦੋਂ ਸ੍ਰੀ ਦਰਬਾਰ ਸਾਹਿਬ ਦੀ੍ਰਆਂ ਗੱਡੀਆਂ ਪੰਜਾਬ ਤੋਂ ਬਾਹਰ ਜਾਂਦੀਆਂ ਤਾਂ ਹਰ ਧਰਮ ਦੇ ਲੋਕ ਗੱਡੀਆਂ ਨੂੰ ਵੇਖ ਕੇ ਹੀ ਮੱਥਾ ਟੇਕਦੇ ਸਨ ਕਿ ਇਹ ਗੱਡੀ ਗੁਰੂ ਘਰ ਤੋਂ ਆਈ ਹੈ ਤੇ ਲੋਕ ਪਰ ਅੱਜ ਇਹ ਮਾਹੌਲ਼ ਨਹੀ ਰਿਹਾ ਕਿਉਕਿ ਸ਼੍ਰੋਮਣੀ ਕਮੇਟੀ ਆਪਣੇ ਵਕਾਰ ਨੂੰ ਬਹਾਲ ਨਹੀ ਰੱਖ ਸਕੀ।ਉਹਨਾਂ ਕਿਹਾ ਕਿ ਅੱਜ ਫਿਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗਾ ਪ੍ਰਧਾਨ ਹੀ ਇਸ ਸੰਸਥਾ ਦੀ ਸਾਖ ਨੂੰ ਬਚਾ ਸਕਦਾ ਹੈ ਬਾਕੀ ਲੱਲੂ ਪੱਜੂ ਤਾਂ ਇੱਕ ਪਰਿਵਾਰ ਦੇ ਗੋਲੇ ਹੀ ਸਾਬਤ ਹੋਏ ਹਨ। ਸਿਰੋਪਿਆ ਦੀ ਰਾਜਨੀਤੀ ਵਿੱਚ ਫਸੇ ਪ੍ਰਧਾਨ ਤੇ ਸਕੱਤਰ ਤਾਂ ਇਸ ਦੇ ਵਕਾਰ ਨੂੰ ਹੋਰ ਢਾਹ ਲਗਾਉਣਗੇ ਜ ਾਂਮਰਿਆਦਾ ਦੀ ਰਾਖੀ ਕਰ ਸਕਣਗੇ ਇਹ ਤਾਂ ਭਵਿੱਖ ਦੀ ਬੁੱਕਲ ਵਿੱਚ ਹੀ ਛੱੁਪਿਆਂ ਹੈ,ਰੱਖ ਖੈਰ ਕਰੇ !ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News