ਮਾਝਾ ਜਨਵਾਦੀ ਲੇਖਕ ਸਭਾ (ਮਜਲਸ) ਪੰਜਾਬ ਵੱਲੋਂ ਜਸਵਿੰਦਰ ਭੱਲਾ ਦੇ ਦਿਹਾਂਤ ‘ਤੇ ਡੂੰਘਾ ਦੁੱਖ ਜ਼ਾਹਿਰ

4877956
Total views : 5839918

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ / ਅਮਰਪਾਲ ਸਿੰਘ ਬੱਬੂ

ਮਾਝਾ ਜਨਵਾਦੀ ਲਿਖਾਰੀ ਸਭਾ (ਮਜਲਸ), ਪੰਜਾਬ ਵੱਲੋਂ ਪੰਜਾਬੀ ਫ਼ਿਲਮ ਜਗਤ ਦੇ ਪ੍ਰਸਿੱਧ ਅਦਾਕਾਰ ਜਸਵਿੰਦਰ ਭੱਲਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਸਭਾ ਦੇ ਪ੍ਰਧਾਨ ਕੀਰਤਪ੍ਰਤਾਪ ਸਿੰਘ ਪੰਨੂ , ਜਨਰਲ ਸਕੱਤਰ ਹਰਦਰਸ਼ਨ ਸਿੰਘ ਕਮਲ ਅਤੇ ਇਸਤਰੀ ਵਿੰਗ ਦੇ ਪ੍ਰਧਾਨ ਕੁਲਜੀਤ ਕੌਰ ਮੰਡ ਨੇ ਇਕ ਸ਼ੋਕ ਸੁਨੇਹੇ ਵਿਚ ਕਿਹਾ ਹੈ ਜਸਵਿੰਦਰ ਭੱਲਾ ਨੇ ਆਪਣੇ ਹਾਸਿਆਂ ਨਾਲ ਸਾਨੂੰ ਉਦਾਸੀ ਤੋਂ ਬਾਹਰ ਆਉਣ ਵਿਚ ਅਹਿਮ ਯੋਗਦਾਨ ਪਾਇਆ ਅਤੇ ਲੱਖਾਂ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣੇ। ਪੰਜਾਬੀ ਸਾਹਿਤ ਨਾਲ ਉਹਨਾਂ ਦਾ ਗਹਿਰਾ ਰਿਸ਼ਤਾ ਸੀ। ਪੰਜਾਬੀ ਲੇਖਕ ਸਭਾਵਾਂ ਦੇ ਸਮਾਗਮਾਂ ਵਿਚ ਵੀ ਉਹ ਅਕਸਰ ਸ਼ਿਰਕਤ ਕਰਦੇ ਅਤੇ ਸਾਹਿਤਕਾਰਾਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਰਹਿੰਦੇ ਸਨ।

ਕਾਰਜਕਾਰਨੀ ਦੇ ਮੈਂਬਰਾਂ ਵਿੰਦਰ ਮਾਝੀ, ਮਨਜਿੰਦਰ ਕਾਲਾ, ਚਰਨਜੀਤ ਸਿੰਘ, ਮਨਦੀਪ ਰਾਜਨ, ਵਿੰਨੀ ਕਪੂਰ, ਦਲਜੀਤ ਸਿੰਘ ਨੰਦਪੁਰੀ, ਗੁਰਜਿੰਦਰ ਬਘਿਆੜੀ, ਨਿਸ਼ਾਨ ਸਿੰਘ, ਪਰਮਜੀਤ ਕੌਰ ਜੈਸਵਾਲ, ਅਮਨ ਢਿੱਲੋ ਕਸੇਲ, ਬਲਦੇਵ ਕ੍ਰਿਸ਼ਨ, ਡਾ.ਜੋਬਨਜੀਤ ਸਿੰਘ, ਗੁਰਬਾਜ ਸਿੰਘ, ਜਗਰੂਪ ਸਿੰਘ ਐਮਾ, ਜਸਵਿੰਦਰ ਸਿੰਘ ਝਬਾਲ, ਮਾਸਟਰ ਜਗਜੀਤ ਸਿੰਘ, ਮਾਸਟਰ ਜਸਪਾਲ ਸਿੰਘ, ਦਲਜੀਤ ਹਰੀਕੇ, ਦਵਿੰਦਰ ਸਿੰਘ ਕਲੇਰ, ਪਰਜਿੰਦਰ ਕਲੇਰ, ਜਸਵਿੰਦਰ ਸਿੰਘ ਢਿੱਲੋ, ਜਸਵਿੰਦਰ ਸਿੰਘ ਜੱਸ, ਨਵਦੀਪ ਬਦੇਸ਼ਾ, ਸੁਖਬੀਰ ਸਿੰਘ, ਤਨਵੀਰ ਬਾਠ, ਪ੍ਰੇਮ ਸਿੰਘ, ਪ੍ਰਿੰਸ ਧੁੰਨਾ, ਸੁਖਬੀਰ ਮੁਹੱਬਤ, ਸੁਖਵਿੰਦਰ ਸਿੰਘ ਧਾਮੀ, ਸੋਨੂੰ ਸੁਲਤਾਨ, ਅਤੇ ਲਾਲੀ ਕਰਤਾਰਪੁਰੀ ਜੀ ਹੁਰਾਂ ਜਸਵਿੰਦਰ ਭੱਲਾ ਦੇ ਦਿਹਾਂਤ ਨੂੰ ਅਸਹਿ ਘਾਟਾ ਦੱਸਿਆ ਹੈ |ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News