ਮਜੀਠਾ ਦੇ ਯੂਥ ਕਲੱਬਾਂ ‘ਚ ਮੈਂਬਰ ਬਣਨ ਲਈ ਨੌਜਵਾਨਾਂ ‘ਚ ਭਾਰੀ ਉਤਸ਼ਾਹ-ਲਵਪ੍ਰੀਤ, ਏ ਪੀ

4877972
Total views : 5839944

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਆਮ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਹਲਕੇ ਦੇ ਵੱਖ-ਵੱਖ ਪਿੰਡਾਂ ‘ਚ ਯੂਥ ਕਲੱਬਾਂ ਦਾ ਗਠਨ ਕੀਤਾ ਜਾ ਰਿਹਾ ਹੈ। ਹਲਕੇ ਦੇ ਨੌਜਵਾਨਾਂ ਵਲੋਂ ਪੂਰੇ ਉਤਸ਼ਾਹ ਨਾਲ ਇਨ੍ਹਾਂ ਕਲੱਬਾਂ ਦਾ ਹਿੱਸਾ ਬਣਨ ਲਈ ਆਪਣੀ ਦਿਲਚਸਪੀ ਵਿਖਾਈ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਕੋਆਰਡੀਨੇਟਰ ਸਰਪੰਚ ਲਵਪ੍ਰੀਤ ਸਿੰਘ ਕੋਟ ਹਿਰਦੇਰਾਮ ਅਤੇ ਮੀਤ ਪ੍ਰਧਾਨ, ਕੋਆਰਡੀਨੇਟਰ ਅਜੇਪਾਲ ਸਿੰਘ ਏ ਪੀ ਚਵਿੰਡਾ ਦੇਵੀ ਨੇ ਅੱਜ ਇਥੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕੀਤਾ।

ਹਲਕੇ ਦੇ ਪਿੰਡਾਂ ‘ਚ ਕੀਤਾ ਜਾ ਰਿਹਾ ਯੂਥ ਕਲੱਬਾਂ ਦਾ ਗਠਨ

ਉਨ੍ਹਾਂ ਅੱਗੇ ਕਿਹਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਨੌਜਵਾਨ ਵਰਗ ਦੀ ਭਲਾਈ ਲਈ ਕਈ ਅਹਿਮ ਯੋਜ਼ਨਾਵਾ ਉਲੀਕ ਕੇ ਕੰਮ ਕੀਤਾ ਜਾ ਰਿਹਾ ਹੈ। ਅੱਜ 54 ਹਜਾਰ ਤੋਂ ਵੱਧ ਸਰਕਾਰੀ ਨੌਕਰੀਆਂ ਮੈਰਿਟ ਦੇ ਅਧਾਰ ਤੇ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਦੇ ਲੋਕ ਹਿੱਤ ਫੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਧੜਾ-ਧੜ ਨੌਜਵਾਨ ਵਰਗ ਆਮ ਆਦਮੀ ਪਾਰਟੀ ਨਾਲ ਜੁੜ ਰਿਹਾ ਹੈ। ਉਨਾਂ ਅੱਗੇ ਕਿਹਾ ਕੇ ਇੰਨਾ ਯੂਥ ਕਲੱਬਾਂ ਦੇ ਗਠਨ ਨਾਲ ਪਾਰਟੀ ਜ਼ਮੀਨੀ ਪੱਧਰ ਤੇ ਮਜ਼ਬੂਤ ਹੋ ਰਹੀ ਹੈ। ਉਨਾਂ ਦੱਸਿਆ ਕੇ ਯੂਥ ਕਲੱਬਾਂ ਦੇ ਗਠਨ ਦੀ ਰਿਪੋਰਟ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੂੰ ਨਿਰੰਤਰ ਮੁਹਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਛੇਤੀ ਹੀ ਉਹ ਯੂਥ ਕਲੱਬਾਂ ਦੇ ਮੈਂਬਰਾਂ ਨਾਲ ਰੂ ਬਰੂ ਹੋਣਗੇ। ਇਸ ਮੌਕੇ ਕੁਲਜੀਤ ਸਿੰਘ ਬੱਲ ਪ੍ਰਾਪਰਟੀ ਡੀਲਰ, ਅਮਿਤਾਬ ਸਿੰਘ ਚਵਿੰਡਾ ਦੇਵੀ, ਸੈਕਟਰੀ ਜਗਦੀਸ਼ ਸਿੰਘ ਚਵਿੰਡਾ ਦੇਵੀ, ਸਾਬ ਸਿੰਘ ਭੁੱਲਰ, ਜਗਦੀਸ਼ ਸਿੰਘ ਸ਼ਹਿਜ਼ਾਦਾ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News