ਜਾਣੋ ! ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਇਲਾਕੇ ‘ਚ 11 ਤਰਾਂ ਦੇ ਕਿਹੜੇ ਕਿਹੜੇ ਜਾਰੀ ਹੋਏ ਆਦੇਸ਼

4878251
Total views : 5840603

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ
ਸ੍ਰੀ ਆਲਮ ਵਿਜ਼ੈ ਸਿੰਘ, ਪੀ.ਪੀ.ਐਸ, ਡਿਪਟੀ ਕਮਿਸ਼ਨਰ ਪੁਲਿਸ, ਕਮ-ਕਾਰਜ਼ਕਾਰੀ ਮੈਜਿਸਟਰੇਟ, ਅੰਮ੍ਰਿਤਸਰ ਵੱਲੋਂ ਭਾਰਤੀ ਨਾਗਰਿਕ ਸੁਰੱਖਸ਼ਾ ਸਾਹਿੰਤਾ-2023 ਦੀ ਧਾਰਾ 163 (BNSS) ਅਧੀਨ ਪ੍ਰਾਪਤ ਅਧਿਕਾਰਾ ਦੀ ਵਰਤੋਂ ਕਰਦਿਆਂ ਹੋਇਆਂ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਅਧੀਨ ਪੈਂਦੇ ਥਾਣਿਆਂ ਦੇ ਏਰੀਆਂ ਵਿੱਚ  ਵੱਖ-ਵੱਖ 11 ਹੁੱਕਮ (ਮਿੱਧੀ ਮਿਆਦ) ਤੱਕ ਜਾਰੀ ਕੀਤੇ ਗਏ ਹਨ। ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:- 
1. ਕਿਰਾਏਦਾਰ ਦੀ ਸੂਚਨਾਂ ਦੇਣ ਸਬੰਧੀ: – 
ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵਿੱਚ ਜਦੋਂ ਮਕਾਨ ਮਾਲਕ ਆਪਣੀ ਜਗ੍ਹਾਂ ਰਿਹਾਇਸ਼/ਵਪਾਰਕ ਮਕਸਦ ਲਈ ਕਿਰਾਏ ਤੇ ਦੇਂਦਾ ਹੈ ਤਾਂ ਉਸ ਸਮੇਂ ਕਿਰਾਏਦਾਰ ਆਪਣਾ ਸਹੀ ਪਤਾ ਨਹੀ ਦੇਂਦੇ ਅਤੇ ਅਜਿਹੇ ਲੋਕ ਜੁਰਮ ਕਰਨ ਤੋਂ ਬਾਅਦ ਕਿਰਾਏ ਵਾਲੀ ਜਗ੍ਹਾਂ ਨੂੰ ਛੱਡ ਕੇ ਚਲੇ ਜਾਂਦੇ ਹਨ ਜਾਂ ਦੂਸਰੇ ਸ਼ਹਿਰਾ/ਸੂਬਿਆ ਤੋਂ ਜੁਰਮ ਕਰਨ ਤੋਂ ਬਾਅਦ ਕਿਰਾਏ ਦੇ ਰਹਿਣ ਲੱਗ ਜਾਂਦੇ ਹਨ। ਇਸ ਲਈ ਜੁਰਮਾਂ ਦੇ ਰੋਕਥਾਮ ਲਈ ਇਹ ਜਰੂਰੀ ਹੈ ਕਿ ਜਦੋਂ ਵੀ ਕਿਸੇ ਮਕਾਨ ਮਾਲਕ ਨੇ ਆਪਣੀ ਕੋਈ ਵੀ ਜਗ੍ਹਾ ਕਿਰਾਏ ਤੇ ਦੇਣੀ ਹੋਵੇ ਤਾਂ ਉਹ ਮਕਾਨ ਮਾਲਕ ਕਿਰਾਏਦਾਰ ਦਾ ਪਤਾ ਅਤੇ ਵੇਰਵਾ ਪ੍ਰਾਪਤ ਕਰਕੇ ਅਗਾਓ ਤੌਰ ਤੇ ਆਪਣੇ ਇਲਾਕੇ ਦੇ ਪੁਲਿਸ ਸਟੇਸ਼ਨ ਵਿੱਖੇ ਦੇਵੇ ਤਾਂ ਜੋ ਪੁਲਿਸ ਉਸ ਪਤੇ ਦੀ ਤਸਦੀਕ ਕਰ ਸਕੇ। 
2. ਪੀ.ਜ਼ੀ ਦੀ ਰਜਿਸਟਰੇਸ਼ਨ ਕਰਵਾਉਂਣ ਸਬੰਧੀ :- 
ਪਿੱਛਲੇ ਅਰਸੇ ਦੌਰਾਨ ਚੰਡੀਗੜ੍ਹ ਵਿੱਖੇ ਇੱਕ ਪੀ.ਜ਼ੀ ਵਿੱਚ ਅੱਗ ਲੱਗਣ ਕਰਕੇ ਤਿੰਨ ਲੜਕੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵਿੱਚ ਪੈਂਦੇ ਪੀ.ਜ਼ੀ ਮਾਲਕਾਂ ਵੱਲੋਂ ਅਕਸਰ ਹੀ ਪੜ੍ਹਣ ਜਾਂ ਕੰਮਕਾਰ ਕਰਨ ਵਾਲੇ ਲੜਕੇ/ਲੜਕੀਆਂ ਲਈ ਆਪਣੇ ਘਰਾਂ ਅੰਦਰ ਛੋਟੇ-ਛੋਟੇ ਕਮਰੇ ਬਣਾ ਕੇ ਕਿਰਾਏ ਪਰ ਦਿੱਤੇ ਜਾਂਦੇ ਹਨ। ਜਿਸ ਵਿੱਚ ਇੱਕ ਹੀ ਕਮਰੇ ਵਿੱਚ ਲੋੜ ਤੋਂ ਵੱਧ ਗਿਣਤੀ ਵਿੱਚ ਲੜਕੇ ਲੜਕੀਆਂ ਨੂੰ ਛੋਟੇ-ਛੋਟੇ ਬੈੱਡ ਲਗ੍ਹਾਂ ਦੇ ਕਿਰਾਏ ਪਰ ਰੱਖਿਆ ਜਾਂਦਾ ਹੈ। ਇੱਕ ਹੀ ਬਿਲਡਿੰਗ ਦੀ ਹੋਟਲ ਨੁਮਾਂ ਉਸਾਰੀ ਕਰਕੇ ਛੱਤਾਂ ਪਾ ਕਾਫੀ ਮੰਜ਼ਲਾਂ ਤਿਆਰ ਕਰਕੇ ਕਮਰੇ ਬਣਾਏ ਜਾਂਦੇ ਹਨ।ਜਿਸ ਬਿਲਡਿੰਗ ਵਿੱਚ ਇਹ ਕਮਰੇ ਹੁੰਦੇ ਹਨ, ਉਸ ਵਿੱਚ ਐਮਰਜ਼ੈਂਸੀ ਵੇਲੇ ਬਾਹਰ ਨਿਕਲਣ ਲਈ ਕਿਸੇ ਕਿਸਮ ਦਾ ਕੋਈ ਐਮਰਜ਼ੈਂਸੀ ਦਰਵਾਜ਼ਾਂ ਨਹੀ ਹੁੰਦਾ ਤੇ ਨਾ ਹੀ ਅੱਗ ਬੁਝਾਉ ਜੰਤਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਐਮਰਜ਼ੈਂਸੀ ਵੇਲੇ ਕਿਸੇ ਵੀ ਪ੍ਰਕਾਰ ਦੀ ਅਣਸੁਖਾਂਵੀ ਘਟਨਾਂ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਕਿਸੇ ਵੀ ਪ੍ਰਕਾਰ ਦੀ ਅਣਸੁਖਾਂਵੀ ਘਟਨਾਂ ਨੂੰ ਰੌਕਣ ਲਈ ਪ੍ਰਬੰਧਕ ਪੀ.ਜ਼ੀ ਚਾਲੂ ਕਰਨ ਤੋਂ ਪਹਿਲਾਂ ਸਰਾਏ ਐਕਟ-1867 ਤਹਿਤ ਆਪਣੇ ਆਪਣੇ ਪੀ.ਜ਼ੀ ਰਜਿਸਟਰੇਸ਼ਨ ਕਰਵਾਉਂਣਗੇ ਅਤੇ ਇਹਨਾਂ ਵਿੱਚ ਰਹਿਣ ਵਾਲੇ ਲੜ੍ਹਕੇ-ਲੜ੍ਹਕੀਆਂ/ਵਿਅਕਤੀਆਂ ਦਾ ਮੁਕੰਮਲ ਰਿਕਾਰਡ ਰੱਖਣਗੇ।  
3. ਮੋਟਰਸਾਈਕਲਾਂ ਦੇ ਸਲੰਸਰਾਂ ਵਿੱਚ ਫੇਰਬਦਲ ਨਾ ਕਰਨ ਸਬੰਧੀ :- 
ਨੌਜ਼ਵਾਨ ਲੜਕੇ ਆਪਣੇ ਮੋਟਰਸਾਈਕਲਾਂ ਦੇ ਸਲੰਸਰਾਂ ਵਿੱਚ ਤਕਨੀਕੀ ਫੇਰਬਦਲ ਕਰਕੇ ਸ਼ਹਿਰ ਵਿੱਚ ਚਲਦੇ ਸਮੇਂ ਜਾਣ-ਬੁੱਝ ਕੇ ਬਹੁਤ ਉੱਚੀ ਅਵਾਜ਼ ਪੈਦਾ ਕਰਦੇ ਹਨ ਅਤੇ ਤਹਿਸੁੱਦਾ ਮਾਨਕਾ ਤੋਂ ਜ਼ਿਆਦਾ ਨੌਇਸ ਪੋਲੀਊਸ਼ਨ ਪੈਦਾ ਕਰਦੇ ਹਨ ਅਤੇ ਪਟਾਕੇ ਮਾਰਦੇ ਹਨ। ਜਿਸ ਨਾਲ ਆਮ ਜਨਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾਂ ਪੈਦਾ ਹੈ। ਇਸ ਲਈ ਜਿਆਦਾ ਨੋਇਸ ਪੋਲੀਊਸ਼ਨ ਫੈਲਾਉਂਣ ਅਤੇ ਪਟਾਕੇ ਮਾਰਨ ਤੇ ਮੁਕੰਮਲ ਪਾਬੰਧੀ ਲਗਾਈ ਜਾਂਦੀ ਹੈ। 
4. ਅਸਲ੍ਹਾ ਭੰਡਾਰ, ਵੱਲਾ ਦੇ ਆਲੇ-ਦੁਆਲੇ 1000 ਗਜ ਦੇ ਖੇਤਰ ਵਿੱਚ
ਜਲਨਸ਼ੀਲ ਪਦਾਰਥਾਂ ਦੀ ਵਰਤੋਂ ਅਤੇ ਅਣ-ਅਧਿਕਾਰਤ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਕਿਸੇ ਅਣ-ਸੁਖਾਂਵੀ ਘਟਨਾ ਦੇ ਵਾਪਰਨ ਦੀ ਸੰਭਾਵਨਾਂ ਰਹਿੰਦੀ ਹੈ। ਇਸ ਲਈ ਅਸਲ੍ਹਾ ਭੰਡਾਰ ਵੱਲਾ ਦੇ ਆਲੇ-ਦੁਆਲੇ 1000 ਵਰਗ ਗਜ਼ ਦੇ ਖੇਤਰ ਵਿੱਚ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਕਰਨ ਅਤੇ ਅਣ-ਅਧਿਕਾਰਤ ਉਸਾਰੀਆਂ ਤੇ ਮੁਕੰਮਲ ਪਾਬੰਧੀ ਹੈ।  
5. ਡਰੋਨ ਉਡਾਉਣ ਤੇ ਪਾਬੰਧੀ :-
ਮਿਤੀ 11-06-2023 ਨੂੰ ਕਰੀਬ 09 ਵਜ਼ੇ, ਰਾਤ ਨੂੰ ਟੋਆਏ ਡਰੋਨ ਹਾਈ ਸਕਿਉਰਟੀ ਜੋਨ ਕੇਂਦਰੀ ਜੇਲ੍ਹ,ਅੰਮ੍ਰਿਤਸਰ ਵਿੱਚ ਡਿੱਗ ਗਿਆ ਸੀ। ਇਹ ਡਰੋਨ ਜੇਲ੍ਹ ਪਾਸ ਰਹਿੰਦੇ ਇੱਕ ਪਰਿਵਾਰ ਵੱਲੋਂ ਉਡਾਏ ਜਾਣ ਤੇ ਆਪਣਾ ਕੰਟਰੋਲ ਤੋਂ ਬਾਹਰ ਹੋਣ ਕਰਕੇ ਇਹ ਡਰੋਨ ਕੇਂਦਰੀ ਜੇਲ੍ਹ ਅੰਮ੍ਰਿਤਸਰ ਅੰਦਰ ਡਿੱਗ ਗਿਆ ਸੀ।ਜੇਲ੍ਹ ਦੇ ਨੇੜੇ ਡਰੋਨ ਦਾ ਉਡਾਣਾਂ ਸਕਿਊਰਟੀ ਲਈ ਕਾਫੀ ਹੱਦ ਤੱਕ ਖਤਰਨਾਕ ਹੈ। ਕੇਂਦਰੀ ਜੇਲ੍ਹ, ਅੰਮ੍ਰਿਤਸਰ ਦੇ ਨੇੜੇ ਡਰੋਨ, ਅਣਅਧਿਕਾਰਿਤ ਪ੍ਰਦੇਸ਼, ਨਸ਼ੇ ਦੀ ਤਸਕਰੀ, ਕੈਦੀਆ ਦੇ ਭੱਜਣ ਵਿਚ ਮਦਦ ਅਤੇ ਅੱਤਵਾਦੀ ਹਮਲੇ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ, ਜੋ ਕਿ ਰਾਜ ਦੀ ਪ੍ਰਭੂਸੱਤਾ ਲਈ ਖਤਰਾ ਹੋ ਸਕਦਾ ਹੈ। ਇਸ ਲਈ ਕੇਂਦਰੀ ਜੇਲ ਅੰਮ੍ਰਿਤਸਰ ਦੇ 500 ਮੀਟਰ ਦੇ ਏਰੀਆ ਤੱਕ ਡਰੋਨ ਤੇ ਉਡਾਉਣ ਤੇ ਮੁਕੰਮਲ ਪਾਬੰਧੀ ਲਗਾਉਣੀ ਬਹੁਤ ਜਰੂਰੀ ਹੈ।  
6.ਹੋਟਲ/ ਗੇਸਟ ਹਾਊਸ ਆਦਿ ਵੱਲੋਂ ਗੈਸਟ ਆਈ.ਡੀ. ਲੈਣ ਸਬੰਧੀ :-
ਕਮਿਸ਼ਨਰੇਟ ਅਮ੍ਰਿਤਸਰ ਵਿੱਚ ਪੈਂਦੇ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਵਿੱਚ ਜਦੋਂ ਵੀ ਕੋਈ ਬਾਹਰਲੇ ਵਿਅਕਤੀ ਦਿਨ/ਰਾਤ ਸਮੇਂ ਆ ਕੇ ਰੁਕਦੇ ਹਨ, ਤਾਂ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਮਾਲਕ ਉਹਨਾਂ ਦੇ ਪਛਾਣ ਪੱਤਰ ਜਿਵੇਂ ਕਿ ਨਾਮ, ਪਤਾ, ਥਾਣਾ ਆਦਿ ਸਬੰਧੀ ਜਰੂਰੀ ਕਾਗਜਾਤ ਲੈ ਕੇ ਆਪਣੇ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਦੇ ਸਬੰਧਤ ਰਜਿਸਟਰ ਵਿੱਚ ਇੰਦਰਾਜ ਨਹੀ ਕਰਦੇ, ਜਿਸ ਨਾਲ ਅਜਿਹੇ ਕਈ ਵਿਅਕਤੀ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਕਿਸੇ ਵੀ ਤਰਾਂ ਦੇ ਜੁਰਮ ਕਰਕੇ ਵਾਪਸ ਚਲੇ ਜਾਂਦੇ ਹਨ।ਜਿੰਨਾ ਨੂੰ ਟਰੇਸ ਕਰਨਾ ਪੁਲਿਸ ਲਈ ਕਠਿਨ ਹੋ ਜਾਂਦਾ ਹੈ।ਇਸ ਲਈ ਜੁਰਮਾਂ ਦੀ ਰੋਕਥਾਮ ਲਈ ਇਹ ਜਰੂਰੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਵਿੱਚ ਆ ਕੇ ਰੁਕਦਾ ਹੈ ਤਾਂ ਸਬੰਧਤ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਮਾਲਕ ਉਸ ਵਿਅਕਤੀ ਦਾ ਅਤੇ ਉਸ ਦੇ ਨਾਲ ਆਏ ਹੋਰ ਵੀ ਸਾਥੀਆਂ ਦਾ ਨਾਮ, ਪਤਾ, ਥਾਣਾ ਆਦਿ ਸਬੰਧੀ ਤਸਦੀਕਸ਼ੁਦਾ ਕਾਗਜਾਤ ਲੈ ਕੇ ਆਪਣੇ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਦੇ ਰਜਿਸਟਰ ਵਿੱਚ ਇੰਦਰਾਜ ਕਰੇਗਾ ਅਤੇ ਜੇਕਰ ਕੋਈ ਵਿਅਕਤੀ ਸ਼ੱਕੀ ਕਾਰਵਾਈ ਜਾਂ ਹਰਕਤ ਕਰਦਾ ਹੈ ਤਾਂ ਉਸ ਸਬੰਧੀ ਸਬੰਧਿਤ ਥਾਣਾ ਨੂੰ ਤੁਰੰਤ ਸੂਚਿਤ ਕਰੇਗਾ। 
7.ਚਾਈਨਾਂ ਡੌਰ ਵੇਚਣ ਸਟੋਰ ਤੇ ਪਤੰਗਾ ਉਡਾਊਣ ਤੇ ਪਾਬੰਧੀ:-
ਕਮਿਸ਼ਨਰੇਟ ਅੰਮ੍ਰਿਤਸਰ ਸ਼ਹਿਰੀ ਦੇ ਖੇਤਰ ਵਿੱਚ ਪੈਂਦੇ ਥਾਣਿਆਂ ਦੇ ਅਧੀਨ ਆਉਂਦੇ ਇਲਾਕਿਆਂ ਵਿੱਚ ਪਤੰਗਾਂ/ਗੁੱਡੀਆਂ, ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਹੈ। ਸਿੰਥੇਟਿਕ/ਪਲਾਸਟਿਕ ਦੀ ਬਣੀ ਡੋਰ ਜਦੋਂ ਪਤੰਗਾਂ ਲਈ ਵਰਤੀ ਜਾਂਦੀ ਹੈ ਤਾਂ ਇਹ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ। ਇਹਨਾਂ ਤੱਥਾਂ ਨੂੰ ਮੁੱਖ ਰੱਖਦਿਆਂ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ ਨੂੰ ਪਤੰਗਾਂ ਲਈ ਵਰਤਣ ਵਾਸਤੇ, ਵੇਚਣ, ਸਟੋਰ ਕਰਨ ਅਤੇ ਇਸਦੀ ਵਰਤੋਂ ਤੇ ਰੋਕ ਲਗਾਉਣ ਲਈ ਕਦਮ ਚੁੱਕਣ ਦੀ ਅਤਿਅੰਤ ਲੋੜ ਹੈ।
8.ਹਥਿਆਰ ਲੈ ਜਾਣ ਸਬੰਧੀ: –
ਕਮਿਸ਼ਨਰੇਟ ਅੰਮ੍ਰਿਤਸਰ ਦੇ ਖੇਤਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਜਨਤਕ ਇਕੱਠ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮਾਂ ਵਿੱਚ ਹਥਿਆਰ ਲਿਜਾਣ, ਪ੍ਰਦਰਸ਼ਨ ਕਰਨ ਅਤੇ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ਤੇ ਪਾਬੰਦੀ ਹੋਵੇਗੀ। ਕਿਸੇ ਵੀ ਭਾਈਚਾਰੇ ਵਿਰੁੱਧ ਨਫਰਤ ਭਰਿਆ ਭਾਸ਼ਣ ਦੇਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
09.ਡੀ.ਜੇ ਚਲਾਉਂਣ ਸਬੰਧੀ: –
ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਏਰੀਏ ਵਿੱਚ ਵਿਆਹਾਂ ਪਾਰਟੀਆ ਦੇ ਮੌਕੇ ਨਿਰਧਾਰਤ ਅਵਾਜ਼ ਤੋਂ ਵੱਧ ਲਾਊਡ ਸਪੀਕਰ/ ਡੀ.ਜੇ. ਚਲਾਉਣ, ਅਤੇ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਤੱਕ ਲਾਊਡ ਸਪੀਕਰ/ ਡੀ.ਜੇ. ਵਜਾਉਣ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।
10. ਨੌਕਰਾਂ ਦੀ ਸੂਚਨਾਂ ਦੇਣ ਸਬੰਧੀ: –
ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵਿੱਚ ਕਾਫੀ ਲੋਕ ਆਪਣੇ ਘਰੇਲੂ ਕੰਮ-ਕਾਜ ਲਈ ਨੌਕਰ ਰੱਖ ਲੈਂਦੇ ਹਨ ਜ਼ੋ ਹੋਰ ਰਾਜਾਂ ਦੇ ਵਸਨੀਕ ਹੁੰਦੇ ਹਨ ਅਤੇ ਅਜਿਹੇ ਨੌਕਰ ਆਪਣੇ ਸਹੀ ਰਿਹਾਇਸ਼ੀ ਪਤੇ ਮਾਲਕਾਂ ਨੂੰ ਨਹੀਂ ਦੱਸਦੇ ਕੁੱਝ ਕੇਸਾਂ ਵਿੱਚ ਅਜਿਹੇ ਨੌਕਰਾਂ ਨੇ ਸੰਗੀਨ ਜੁਰਮ ਕੀਤੇ ਹਨ ਅਤੇ ਦੌੜਨ ਵਿੱਚ ਕਾਮਯਾਬ ਹੋ ਗਏ ਹਨ। ਕੋਈ ਵੀ ਵਿਅਕਤੀ/ਪਰਿਵਾਰ ਆਪਣੇ ਘਰੇਲੂ ਕੰਮ ਵਾਸਤੇ ਨੌਕਰ ਰੱਖਣ ਤੋਂ ਪਹਿਲਾਂ ਉਸ ਦਾ ਰਿਹਾਇਸ਼ੀ ਪਤਾ ਤੇ ਹੋਰ ਵੇਰਵੇ ਪੁਲਿਸ ਪਾਸ ਲਾਗਲੇ ਥਾਣੇ ਵਿੱਚ ਦੇ ਕੇ ਅਗਾਂਓ ਤਸਦੀਕ ਕਰਵਾਏਗਾ।
11. PUNJAB INSTRUMENTS (CONTROL OF NOISES ACT 1956): – 
ਨੋਆਇਸ ਪਲੂਸ਼ਨ ਇੰਮਪਲੀਮੈਨਟੇਸ਼ਨ ਆਫ ਲਾਅਜ਼ ਫਾਰ ਰਿਸਕਿਨਜ਼ ਯੂਜ਼ ਆਫ ਲਾਊਡ ਸਪੀਕਰਜ਼ ਸਾਊਂਡ ਹਾਈ ਵੋਲੀਅਮ ਪਰੋਡਿਊਸੀਇੰਗ ਸਿਸਟਮ ਤਹਿਤ 10.00 ਵਜੇ ਰਾਤ ਤੋਂ 06.00 ਵਜੇ ਸੁਭਾ ਤੱਕ ਐਂਮਰਜੈਂਸੀ ਹਲਾਂਤਾਂ ਨੂੰ ਛੱਡ ਕੇ ਕਮਿਸ਼ਨਰੇਟ ਅੰਮ੍ਰਿਤਸਰ ਦੇ ਏਰੀਏ ਅੰਦਰ ਕਿਸੇ ਵੀ ਕਿਸਮ ਦਾ ਸ਼ੋਰ ਸੰਗੀਤ ਅਤੇ ਉੱਚੀ ਅਵਾਜ਼ ਕਰਨ ਵਾਲਾ ਕੋਈ ਵੀ ਯੰਤਰ ਚਲਾਉਣ ਜਾਂ ਵਜਾਉਣ ਤੇ ਮੁਕੰਮਲ ਪਾਬੰਦੀ ਹੋਵੇਗੀ। ਜੇਕਰ ਇਸ ਸਮੇਂ ਅੰਦਰ ਕੋਈ ਉੱਚੀ ਅਵਾਜ਼ ਲਾਊਡ ਸਪੀਕਰ ਦਾ ਪ੍ਰੋਗਰਾਮ ਹੋਵੇ ਤਾਂ ਸਬੰਧਤ ਵਿਭਾਗ ਪਾਸੋਂ ਆਗਿਆ ਲੈਣੀ ਜ਼ਰੂਰੀ ਹੁੰਦੀ ਹੈ। ਉੱਚੀ ਅਵਾਜ਼ ਵਿੱਚ ਲਾਊਡ ਸਪੀਕਰ ਚਲਾ ਕੇ PUNJAB INSTRUMENTS (CONTROL OF NOISES ACT 1956) ਦੀ ਉਲੰਘਨਾ ਕੀਤੀ ਜਾਂਦੀ ਹੈ। ਉੱਚੀ ਅਵਾਜ਼ ਵਿੱਚ ਲਾਊਡ ਸਪੀਕਰ ਡੀ.ਜੇ. ਚੱਲਣ ਨਾਲ ਆਮ ਨਾਗਰਿਕ, ਜਾਨਵਰ ਪੰਛੀਆਂ ਅਤੇ ਬਿਮਾਰ ਅਤੇ ਲਾਚਾਰ ਵਿਅਕਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਖੇਤਰ ਵਿੱਚ ਰਾਤ 10.00 ਵਜੇ ਤੋਂ ਸੁਭਾ 06.00 ਵਜੇ ਤੱਕ ਉੱਚੀ ਅਵਾਜ ਵਿੱਚ ਲਾਊਡ ਸਪੀਕਰ/ਡੀ.ਜੇ ਅਤੇ ਅਜਿਹੇ ਹੋਰ ਉੱਚੀ ਅਵਾਜ਼ ਵਿੱਚ ਚੱਲਣ ਵਾਲੀਆਂ ਆਈਟਮਾਂ ਤੇ ਮੁਕੰਮਲ ਪਾਬੰਦੀ ਲਗਾਈ ਹੈ। ਇਹ ਹੁਕਮ ਮਿਤੀ 21-08-2025 ਤੋਂ ਮਿਤੀ 18-11-2025 ਤੱਕ ਲਾਗੂ ਰਹੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News