ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਗਤਕਾ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ

4878255
Total views : 5840608

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਉਪਿੰਦਰਜੀਤ ਸਿੰਘ

ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ’ਜ਼ੋਨਲ ਲੈਵਲ ਗਤਕਾ ਚੈਂਪੀਅਨਸ਼ਿਪ 2025-26’ ’ਚ ਜਿੱਤ ਹਾਸਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਉਕਤ ਮੁਕਾਬਲੇ ਦੌਰਾਨ ਅੰਡਰ-14, 17 ਅਤੇ 19 ’ਚ ਖੇਡਦਿਆਂ ਗਤਕਾ ਟੀਮ ਨੇ ਦ੍ਰਿੜ੍ਹਤਾ, ਸਾਹਸ ਅਤੇ ਦਲੇਰੀ ਦਾ ਸਬੂਤ ਦਿੰਦਿਆਂ ਸ਼ਾਨਦਾਰ ਉਪਲਬੱਧੀ ਪ੍ਰਾਪਤ ਕੀਤੀ।


ਇਸ ਸਬੰਧੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਅਕਤੀਗਤ ਤੌਰ ’ਤੇ ਖੇਡਦਿਆਂ ਵਿਦਿਆਰਥੀ ਗੁਰਸਿਮਰਨ ਸਿੰਘ ਨੇ ਸੋਨ ਤਗਮਾ ਹਾਸਲ ਕੀਤਾ। ਜਦਕਿ ਇਸੇ ਤਰ੍ਹਾਂ ਅੰਡਰ-14 ’ਚ ਵਿਅਕਤੀਗਤ ਤੌਰ ’ਤੇ ਖੇਡਦਿਆਂ ਗੁਰਸਿਮਰਨ ਸਿੰਘ, ਹਰਦਖਸ਼ ਸਿੰਘ, ਮਨਜੋਤ ਸਿੰਘ, ਗੁਰਵੀਰ ਸਿੰਘ ਨੇ ਚਾਂਦੀ ਤਗਮਾ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਅੰਡਰ-14 ਦੀ ਟੀਮ ਕਿਰਪਨਜੋਤ ਸਿੰਘ, ਰਣਵੀਰ ਸਿੰਘ ਸੰਧੂ, ਹਰਮਨਪ੍ਰੀਤ ਸਿੰਘ, ਅੰਗਦ ਸਿੰਘ ਨੇ ਕਾਂਸੀ ਤਗਮਾ ਹਾਸਲ ਕੀਤਾ। ਜਦਕਿ 8ਵੀਂ ਜਮਾਤ ਦੇ ਗੁਰਸਿਮਰਨ ਸਿੰਘ ਨੇ ਵਿਅਕਤੀਗਤ ਤੌਰ ’ਤੇ ਅੰਡਰ-14 ’ਚ ਖੇਡਦਿਆਂ ਸੋਨ ਤਗਮਾ ਅਤੇ ਅੰਡਰ-17 ’ਚ ਕਿਰਪਾਨ ਚਲਾਉਣ ਦੀ ਪ੍ਰੀਕ੍ਰਿਆ ਦੌਰਾਨ ਨਮਨਦੀਪ ਸਿੰਘ ਨੇ ਕਾਂਸੀ ਤਗਮਾ ਪ੍ਰਾਪਤ ਕੀਤਾ ਹੈ।
ਇਸ ਮੌਕੇ ਪ੍ਰਿੰ: ਸ੍ਰੀਮਤੀ ਗਿੱਲ ਨੇ ਜੇਤੂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਭੇਂਟ ਕਰਦਿਆਂ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ  ਗਤਕਾ ਸਵੈ ਰੱਖਿਆ ਲਈ ਵਰਤੀ ਜਾਣ ਵਾਲੀ ਸਿੱਖਾਂ ਦੀ ਕਲਾ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਗਤਕਾ ਖਿਡਾਰੀ ਨੂੰ ਮਨੁੱਖੀ ਕਦਰਾਂ-ਕੀਮਤਾਂ ਦਾ ਸਤਿਕਾਰ ਕਰਨ, ਭੈਅ ਰਹਿਤ ਨਿਰਸਵਾਰਥ ਅਤੇ ਗੁਰਮਤਿ ਅਨੁਸਾਰ ਜੀਵਨ ਬਸਰ ਕਰਨਾ ਸਿਖਾਉਂਦਾ ਹੈ। ਉਨ੍ਹਾਂ ਗਤਕਾ ਕੋਚ ਸ: ਮਨਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News