





Total views : 5914715







Total views : 5914715ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਪੁਲਿਸ ਥਾਣਾ ਖਲਚੀਆਂ ਅਧੀਨ ਪੈਂਦੇ ਪਿੰਡ ਛੱਜਰਵੱਡੀ ਵਿਖੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਚ ਫੱਟੜ ਕਰ ਦਿੱਤਾ| ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਪਿੰਡ ਛੱਜਲਵੱਡੀ ਦਾ ਨੌਜਵਾਨ ਜੁਗਰਾਜ ਸਿੰਘ ਆਪਣੇ ਘਰ ਦੇ ਬਾਹਰ ਮੋਟਰਸਾਈਕਲ ਤੇ ਬੈਠਾ ਸੀ । ਕਿ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਰਾਜ ਸਿੰਘ ਤੇ ਘਰ ਦੇ ਸਾਹਮਣੇ ਖਲੋ ਕੇ ਉਹਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਸ ਦੇ ਗੋਲੀਆਂ ਮਾਰ ਕੇ ਫਰਾਰ ਹੋ ਗਏ ।ਰਸਤੇ ਚ ਜਾਂਦਿਆਂ ਵੀ ਉਹਨਾ ਨੇ ਹਵਾਈ ਫਾਇਰ ਕੀਤੇ।
ਜੁਗਰਾਜ ਸਿੰਘ ਦੇ ਸਰੀਰ ਤੇ ਸੱਤ ਗੋਲੀਆਂ ਵੱਜੀਆਂ ਲੱਤਾਂ ਪੇਟ ਮੋਢੇ ਤੇ ਦੱਸੀਆਂ ਜਾ ਰਹੀਆਂ ਹਨ। ਗੰਭੀਰ ਰੂਪ ਵਿੱਚ ਫੱਟੜ ਹੋਏ ਜੁਗਰਾਜ ਸਿੰਘ ਨੂੰ ਜੇਰੇ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ| ਇਸ ਸਬੰਧੀ ਐਸਐਚਓ ਅਵਤਾਰ ਸਿੰਘਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ|ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-