ਇਤਿਹਾਸਕ ਪ੍ਰਾਚੀਨ ਮਾਤਾ ਚਵਿੰਡਾ ਦੇਵੀ ਮੰਦਰ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

4878698
Total views : 5841303

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

-ਇਤਿਹਾਸਕ ਕਸਬਾ ਚਵਿੰਡਾ ਦੇਵੀ ਸਥਿੱਤ ਇਤਿਹਾਸਕ ਪ੍ਰਾਚੀਨ ਮਾਤਾ ਚਵਿੰਡਾ ਦੇਵੀ ਮੰਦਰ ਵਿਖੇ ਲੱਗੇ ਰਸੀਵਰ ਕਮ ਤਹਿਸੀਲਦਾਰ ਮਜੀਠਾ ਸ਼ੀਸ਼ਪਾਲ ਸਿੰਗਲਾ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੂਰੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਰਾਤ 12 ਵਜੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਤਿਉਹਾਰ ਤੋਂ ਪਹਿਲਾਂ ਮੁੱਖ ਮਹਿਮਾਨ ਐਸ ਡੀ ਐਮ ਮਜੀਠਾ ਸ੍ਰੀ ਮਤੀ ਪੀਯੂਸਾ ਬੁਰੜਕ, ਮਿਸਟਰ ਹਰਸ਼ ਅਤੇ ਤਹਿਸੀਲਦਾਰ ਸ਼ੀਸ਼ਪਾਲ ਦੇ ਪਰਿਵਾਰ ਅਤੇ ਕਮੇਟੀ ਮੈਂਬਰਾਂ ਵੱਲੋਂ ਇਸ ਸ਼ੁਭ ਤਿਉਹਾਰ ਮੌਕੇ ਪੂਜਾ ਅਰਚਨਾ ਕਰਕੇ ਇਸ ਦਾ ਆਰੰਭ ਕੀਤਾ ਗਿਆ।

ਸਾਨੂੰ ਸਾਰਿਆਂ ਨੂੰ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ-ਐਸ ਡੀ ਐਮ ਮਜੀਠਾ

ਇਸ ਸ਼ੁਭ ਤਿਉਹਾਰ ਮੌਕੇ ਰਾਤ ਨੂੰ ਇਸ ਨੂੰ ਵੇਖਣ ਲਈ ਇਲਾਕੇ ਅਤੇ ਕਸਬੇ ਦੇ ਲੋਕ ਪੂਰੀ ਸ਼ਰਧਾ ਨਾਲ ਪੁੱਜ ਕੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਆਨੰਦ ਮਾਣਿਆ। ਇਸ ਜਨਮ ਦਿਹਾੜੇ ਮੌਕੇ ਰਾਤ ਨੂੰ ਕੇਕ ਕੱਟਿਆ ਗਿਆ, ਜਿਸ ਵਿੱਚ ਬੱਚਿਆਂ ਅਤੇ ਸੰਗਤਾਂ ਨੇ ਕਾਫੀ ਮਨੋਰੰਜਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ ਡੀ ਐਮ ਮਜੀਠਾ ਪੀਯੂਸਾ ਬੁਰੜਕ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋਂ ਸਾਡੀ ਭਾਈਚਾਰਕ ਸਾਂਝ ਬਣੀ ਰਹੇ। ਇਸ ਮੌਕੇ ਮੰਦਰ ਦੇ ਪੁਜਾਰੀਆਂ ਵਲੋਂ ਐਸ ਡੀ ਐਮ ਮਜੀਠਾ ਸ੍ਰੀ ਮਤੀ ਪੀਯੂਸਾ ਬੁਰੜਕ, ਤਹਿਸੀਲਦਾਰ ਮਜੀਠਾ ਸ਼ੀਸ਼ਪਾਲ ਨੂੰ ਮਾਤਾ ਜੀ ਦੀ ਚੁੰਨਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਤਾ ਮੰਦਰ ਚਵਿੰਡਾ ਦੇਵੀ ਦੇ ਸੁਪਰਵਾਈਜ਼ਰ ਲਵਜੀਤ ਸਿੰਘ ਲਵ, ਪੁਲਿਸ ਚੌਕੀ ਚਵਿੰਡਾ ਦੇਵੀ ਦੇ ਇੰਚਾਰਜ ਅਮਨਜੀਤ ਸਿੰਘ ਅਮਨ, ਦਵਿੰਦਰ ਤਹਿਸੀਲ ਕੰਪਲੈਕਸ ਮਜੀਠਾ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News