ਨਜਾਇਜ ਸਬੰਧ ਬਣੇ ਕਤਲ ਦੀ ਵਜ੍ਹਾ !ਪਤਨੀ ਨੇ ਪ੍ਰੇਮੀ ਨਾਲ ਮਿਲਕੇ ਮਾਰ ਮੁਕਾਇਆ ਸਿਰ ਦਾ ਸਾਂਈ

4878802
Total views : 5841452

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ

ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਹੇਤਮਪੁਰਾ ਦੇ ਜਸਪਾਲ ਸਿੰਘ ਦਾ ਉਸ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮੁਲਜ਼ਮ ਸ਼ੁੱਕਰਵਾਰ ਸ਼ਾਮ ਨੂੰ ਕੋਹਾਲੀ ਨਹਿਰ ਨੇੜੇ ਗਏ ਅਤੇ ਇਹ ਵਾਰਦਾਤ ਕੀਤੀ। ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਉਨ੍ਹਾਂ ਨੇ ਜਸਪਾਲ ਸਿੰਘ ਦਾ ਕਤਲ ਕਰਕੇ ਝਾੜੀਆਂ ਵਿਚ ਸੁੱਟ ਦਿੱਤਾ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਸਪਾਲ ਸਿੰਘ ਦੀ ਪਤਨੀ ਅਮਨਜੀਤ ਕੌਰ ਦੇ ਆਪਣੇ ਪ੍ਰੇਮੀ ਅਜੈ ਸਿੰਘ ਵਾਸੀ ਕੋਹਲਾ ਪਿੰਡ ਨਾਲ ਨਾਜਾਇਜ਼ ਸਬੰਧ ਹਨ।ਕਿ ਮਿਤੀ 14.08.2025 ਨੂੰ ਮੈਂ ਆਪਣੇ ਘਰ ਵਿੱਚ ਹਾਜਰ ਸੀ ਕਿ ਮੇਰੀ ਮਤਰੇਈ ਮਾਂ ਅਮਨਜੀਤ ਕੌਰ ਅਤੇ ਮੇਰਾ ਪਿਤਾ ਜਸਪਾਲ ਸਿੰਘ ਉਮਰ ਕ੍ਰੀਬ 50/52 ਸਾਲ ਮੈਨੂੰ ਕਹਿਣ ਲੱਗਾ ਕਿ ਮੈਂ ਤੇ ਤੇਰੀ ਮਾ ਸ਼ਹਿਰ ਨੂੰ ਚੱਲੇ ਹਾ ਅਤੇ ਅਸੀ ਸਵੇਰੇ ਵਾਪਿਸ ਆ ਜਾਵਾਗੇ ਤੂੰ ਘਰ ਦਾ ਖਿਆਲ ਰੱਖੀ।ਜਿਸ ਤੋ ਬਾਅਦ ਮੇਰਾ ਪਿਤਾ ਜਸਪਾਲ ਸਿੰਘ ਅਤੇ ਮਤਰੇਈ ਮਾਂ ਅਮਨਜੀਤ ਕੌਰ ਮੋਟਰ ਸਾਇਕਲ  ਮਾਰਕਾ ਬਜਾਜ ਪਲਾਟੀਨਾ ਤੇ ਸਵਾਰ ਹੋ ਕੇ ਚਲੇ ਗਏ ਤਾਂ ਕੱਲ ਮਿਤੀ 15.08.2025 ਨੂੰ ਸਾਨੂੰ ਸੋਸਲ ਮੀਡੀਆਂ ਤੋ ਪਤਾ ਚੱਲਿਆ ਕਿ ਇੱਕ ਨਾ-ਮਾਲੂਮ ਵਿਅਕਤੀ ਦੀ ਲਾਸ ਕੋਹਾਲੀ ਨਹਿਰ ਦੀ ਪੱਟੜੀ ਝਾੜੀਆਂ ਵਿੱਚ ਪਈ ਹੈ।ਮੈ ਇਹ ਫੋਟੋਆਂ ਦੇਖੀਆਂ ਤਾ ਇਹ ਫੋਟੋਆਂ ਮੇਰੇ ਪਿਤਾ ਜਸਪਾਲ ਸਿੰਘ ਦੀ ਹੈ।

ਜਿਸ ਦੀ ਸਨਾਖਤ ਕੀਤੀ।ਜਿਸ ਤੋ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੇ ਪਿਤਾ ਜਸਪਾਲ ਸਿੰਘ ਦੀ ਲਾਸ ਨੂੰ ਸਿਵਲ ਹਸਪਤਾਲ ਅਜਨਾਲਾ ਵਿਖੇ ਜਮਾ ਕਰਵਾ ਦਿੱਤਾ ਗਿਆ ਹੈ।ਜਿਸ ਦੀ ਲਾਸ ਵੇਖੀ ਤਾਂ ਮੇਰੇ ਪਿਤਾ ਜਸਪਾਲ ਸਿੰਘ ਦਾ ਕਤਲ ਤੇਜਧਾਰ ਹਥਿਆਰਾਂ ਨਾਲ ਹੋਇਆ ਹੈ।

ਮੈਨੂੰ ਸੱਕ ਹੈ ਕਿ ਮੇਰੇ ਪਿਤਾ ਜਸਪਤਾਲ ਸਿੰਘ ਦਾ ਕਤਲ ਮੇਰੀ ਮਤਰੇਈ ਮਾਂ ਅਮਨਜੀਤ ਕੌਰ ਅਤੇ ਉਸਦੇ ਦੋਸਤ ਅਜੈ ਸਿੰਘ ਪੁੱਤਰ ਬੱਬਾ ਸਿੰਘ ਵਾਸੀ ਪਿੰਡ ਕੋਹਾਲਾ ਨੇ ਹਮਸਲਾਹ ਹੋ ਕੇ ਉਸਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰਕੇ ਉਸਦੀ ਲਾਸ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਕੋਹਾਲੀ ਨਹਿਰ ਪਾਸ ਝਾੜੀਆਂ ਵਿੱਚ ਸੁੱਟ ਦਿੱਤੀ ਸੀ।

ਜੋ ਕਿ ਵਜਾ ਰੰਜਿਸ ਇਹ ਕਿ ਮੇਰੀ ਮਤਰੇਈ ਮਾਂ ਅਮਨਜੀਤ ਕੌਰ ਅਤੇ ਅਜੈ ਸਿੰਘ ਪੁੱਤਰ ਬੱਬਾ ਸਿੰਘ ਵਾਸੀ ਪਿੰਡ ਕੋਹਾਲਾ ਦੇ ਆਪਸ ਵਿੱਚ ਨਜੈਜ ਸਬੰਧ ਸਨ।ਜਿਸ ਦਾ ਵਿਰੋਧ ਮੇਰਾ ਪਿਤਾ ਜਸਪਾਲ ਸਿੰਘ ਕਰਦਾ ਸੀ।ਜਿਸਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।ਥਾਣਾਂ ਮੁੱਖੀ ਨੇ ਦੱਸਿਆ ਕਿ ਮਦੁਈ ਦੇ ਬਿਆਨਾ ਤੇ ਉਸ ਦੀ ਮਤਰੇਈ ਮਾਂ ਤੇ ਉਸਦੇ ਪ੍ਰੇਮੀ ਵਿਰੁੱਧ ਕੇਸ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News