





Total views : 5841536







Total views : 5841536ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਪੰਜਾਬ ਸਰਕਾਰ ਨੇ ਗਣਤੰਤਰ ਦਿਵਸ 26 ਜਨਵਰੀ 2026 ਲਈ ਪਦਮ ਪੁਰਸਕਾਰਾਂ ਦੀ ਸਿਫਾਰਸ਼ ਵਿਚ ਸੂਬੇ ਤੋਂ 13 ਨਾਂ ਭੇਜੇ ਹਨ। ਇਹ ਸਾਰੇ ਲੋਕ ਆਪਣੇ-ਆਪਣੇ ਖੇਤਰ ਵਿਚ ਬੇਹਤਰੀਨ ਕੰਮ ਕਰ ਚੁੱਕੇ ਹਨ ਤੇ ਸਮਾਜ ਤੇ ਦੇਸ਼ ਲਈ ਪ੍ਰੇਰਣਾ ਸਰੋਤ ਬਣੇ ਹਨ।
ਸਿਫਾਰਸ਼ ਕੀਤੇ ਗਏ ਨਾਵਾਂ ਵਿਚ ਸਮਾਜਿਕ ਸੇਵਾ, ਕਲਾ, ਖੇਤੀਬਾੜੀ, ਖੇਡ, ਪੱਤਰਕਾਰਿਤਾ ਤੇ ਉਦਯੋਗ ਵਰਗੇ ਵੱਖ-ਵੱਖ ਖੇਤਰਾਂ ਦੇ ਮੰਨੇ-ਪ੍ਰਮੰਨੇ ਲੋਕ ਸ਼ਾਮਲ ਹਨ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਦਾ ਯੋਗਦਾਨ ਨਾ ਸਿਰਫ ਸੂਬੇ ਲਈ ਸਗੋਂ ਪੂਰੇ ਦੇਸ਼ ਲਈ ਉਦਾਹਰਣ ਹੈ।
ਪਦਮ ਪੁਰਸਕਾਰ ਲਈ ਸਿਫਾਰਸ਼ ਕੀਤੇ ਗਏ ਨਾਵਾਂ ਵਿਚ ਸਭ ਤੋਂ ਚਰਚਿਤ ਨਾਂ ਪੰਜਾਬੀ ਗਾਇਕ ਬੱਬੂ ਮਾਨ, ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ, 114 ਸਾਲ ਦੇ ਸਵ. ਮੈਰਾਥਨ ਦੌੜਾਕ ਫੌਜਾ ਸਿੰਘ, ਵੱਡੇ ਕਾਰੋਬਾਰੀ ਜਵਾਹਰ ਲਾਲ ਓਸਵਾਰ, ਸਮਾਜ ਸੇਵਕ ਨਰਿੰਦਰ ਸਿੰਘ, ਕਢਾਈ ਦਾ ਕੰਮ ਕਰਨ ਵਾਲੇ ਅਰੁਣ ਕੁਮਾਰ, ਕਿਸਾਨ ਭਜਨ ਸਿੰਘ ਸ਼ੇਰਗਿੱਲ,
ਸਮਾਜ ਸੇਵਕ ਕਾਰ ਸੇਵਕ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਭਾਈ ਗੁਰਇਕਬਾਲ ਸਿੰਘ, ਜਤਿੰਦਰ ਪੰਨੂੰ ,ਡਾ. ਹਰਮਿੰਦਰ ਸਿੰਘ ਸਿੱਧੂ, ਬੀਰਿੰਦਰ ਸਿੰਘ ਮਸਤੀ ਤੇ ਸੰਤ ਬਾਬਾ ਸੁੱਖਾ ਸਿੰਘ ਸ਼ਾਮਲ ਹਨ।ਇਨ੍ਹਾਂ ਵਿਚ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਨਾਂ ਖਾਸ ਚਰਚਾ ਵਿਚ ਹੈ, ਜੋ ਆਪਣੀ ਲੰਬੀ ਉਮਰ ਤੇ ਖੇਡ ਪ੍ਰਤੀ ਸਮਰਪਣ ਲਈ ਦੁਨੀਆ ਭਰ ਵਿਚ ਪਛਾਣੇ ਜਾਂਦੇ ਹਨ। ਦੂਜੇ ਪਾਸੇ ਬੱਬੂ ਮਾਨ ਤੇ ਸੁਖਵਿੰਦਰ ਸਿੰਘ ਵਰਗੇ ਕਲਾਕਾਰਾਂ ਨੇ ਪੰਜਾਬੀ ਸੰਸਕ੍ਰਿਤੀ ਤੇ ਕਲਾ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-