





Total views : 5839902







Total views : 5839902ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ,ਦਇਆ ਸਿੰਘ
ਅਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਸ਼ਹਿਰ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਸਮਾਜ਼ ਵਿਰੋਧੀ ਮਾੜੇ ਅਨਸਰਾਂ ਤੇ ਨੱਥ ਪਾਉਣ ਲਈ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਸਪੈਸ਼ਲ ਨਾਕਾਬੰਦੀ, ਸਰਚ ਅਪਰੇਸ਼ਨ ਅਤੇ ਫਲੈਗ ਮਾਰਚ ਕੱਢੇ ਜਾ ਰਹੇ ਹਨ।ਕਮਿਸ਼ਨਰ ਪੁਲਿਸ,ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ ਵੱਲੋਂ ਸ਼ਹਿਰ ਵਿੱਚ ਲੱਗੇ ਵੱਖ-ਵੱਖ ਨਾਕਿਆ ਤੇ ਖੁਦ ਪੁਹੰਚ ਕੇ ਚੈਕਿੰਗ ਕੀਤੀ ਗਈ ਅਤੇ ਨਾਕਿਆ ਪਰ ਤਾਇਨਾਤ ਫੋਰਸ ਨੂੰ ਡਿਊਟੀ ਪ੍ਰਤੀ ਬਰੀਫ਼ ਕੀਤਾ ਗਿਆ।
ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਏਰੀਆ ਦੇ ਐਂਟਰੀ/ਐਗਜ਼ਿਟ ਪੁਆਇੰਟਾਂ ਅਤੇ ਅੰਦਰੂਨੀ ਏਰੀਏ ਵਿੱਖੇ ਵੱਖ-ਵੱਖ ਨਾਕਾ ਪੁਆਇਟਾਂ ਤੇ ਏ.ਡੀ.ਸੀ.ਪੀਜ਼ ਅਤੇ ਏ.ਸੀਪੀ ਪੀਜ਼ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਮੇਤ ਪੁਲਿਸ ਫੋਰਸ ਸਪੈਸ਼ਲ ਨਾਕਾਬੰਦੀ ਕਰਕੇ ਰਹੇਕ ਆਉਂਣ ਜਾਣ ਵਾਲੇ ਵਾਹਨ ਦੀ ਬੜੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਕਅਤੀਆਂ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕਰਕੇ ਉਹਨਾਂ ਦੀ ਮੁਕੰਮਲ ਜਾਣਕਾਰੀ ਲੈ ਕੇ ਵੇਰਵੇ ਨੋਟ ਕੀਤੇ ਗਏ। ਸ਼ਹਿਰ ਦੀ ਚਾਰ ਦਿਵਾਰੀ ਦੇ ਅੰਦਰ ਭੀੜਭਾੜ ਵਾਲੇ ਬਜ਼ਾਰਾ ਵਿੱਚ ਪੁਲਿਸ ਪਾਰਟੀ ਵੱਲੋਂ ਪੈਂਦਲ ਗਸ਼ਤ ਕੀਤੀ ਗਈ।

ਸ਼ਹਿਰ ਵਿੱਚ ਵੱਖ-ਵੱਖ ਨਾਕਾ ਪੁਆਇੰਟਾਂ ਤੇ ਜਿੰਨਾਂ ਕਾਰਾ ਦੇ ਕਾਲੇ ਸ਼ੀਸ਼ੇ/ਕਾਲੀਆ ਜ਼ਾਲੀਆਂ, ਹੂਟਰ/ਸਾਈਰਨ, ਕਾਰਾ ਦੀਆਂ ਕੰਪਨੀਆਂ ਵੱਲੋਂ ਮਾਨਕ ਅਨੁਸਾਰ ਲਗਾਏ ਟਾਇਰਾ ਨੂੰ ਵਾਹਨ ਚਾਲਕਾਂ ਵੱਲੋਂ ਖੁਦ ਫੇਰਬਦਲ ਕਰਕੇ ਲਗਾਏ ਚੋੜੇ ਟਾਇਰ ਵਾਲੇ ਵਾਹਨਾਂ ਨੂੰ ਰੋਕ ਕੇ ਚੈਕ ਕੀਤਾ ਤੇ ਉਹਨਾਂ ਦੇ ਚਲਾਣ ਕੀਤੇ ਗਏ ਅਤੇ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਜੇਕਰ ਭਵਿੱਖ ਵਿੱਚ ਉਲੰਘਣਾ ਕੀਤੀ ਗਈ ਤਾਂ ਉਹਨਾਂ ਦੇ ਵਾਹਨਾਂ ਨੂੰ ਇੰਪਾਊਂਡ ਕੀਤਾ ਜਾਵੇਗਾ। ਟੂ-ਵਹੀਲਰ/ਮੋਟਰਸਾਈਕਲਾ ਤੇ ਸਾਈਲੰਸਰਾਂ ਵਿੱਚ ਫੇਰਬਦਲ ਕਰਕੇ ਉੱਚੀ ਅਵਾਜ਼ ਤੇ ਪਟਾਕੇ ਮਾਰਨ ਵਾਲੇ ਮੋਟਰਸਾਈਕਲਾਂ ਅਤੇ ਹੈਲਮੈਂਟ ਨਾ ਪਹਿਨ ਕੇ ਟੂ-ਵਹੀਲਰ ਚਲਾਉਂਣ ਵਾਲਿਆ ਦੇ ਵੀ ਚਲਾਣ ਕੀਤੇ ਗਏ।
ਇਸਤੋਂ ਇਲਾਵਾ ਹੋਟਲਾਂ, ਸਰਾਵਾ ਤੇ ਗੈਸਟ ਹਾਉਂਸ ਦੀ ਵੀਜ਼ੀਟਰ ਇੰਨ ਆਉਟ ਰਜਿਸਟਰਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਅਤੇ ਪੀ.ਜ਼ੀ ਦੀਆ ਵੀ ਸਰਚ ਕੀਤੀ ਜਾ ਰਹੀ ਹੈ।ਪਬਲਿਕ ਵੱਲੋਂ ਸੜਕ ਕਿਨਾਰੇ ਅਧਿਕਾਰਤ ਪਾਰਕਿੰਗ ਵਾਲੀ ਜਗ੍ਹਾ ਲਾਈਨ ਤੋਂ ਬਾਹਰ ਇੱਧਰ-ਉੱਧਰ ਖੜੇ ਵਾਹਨਾਂ ਨੂੰ ਟੋਅ ਕਰਕੇ ਰਸਤਾ ਸਾਫ ਕੀਤਾ ਗਿਆ ਤਾਂ ਜੋ ਆਮ ਪਬਲਿਕ ਨੂੰ ਕਿਸੇ ਕਿਸਮ ਦੀ ਆਵਾਜ਼ਾਈ ਸਬੰਧੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਟਰੈਫਿਕ ਪੁਲਿਸ ਨਾਲ ਸਹਿਯੋਗ ਕਰਨ ਤੇ ਆਪਣੇ ਵਹੀਕਲਾਂ ਨੂੰ ਪਾਰਕਿੰਗ ਵਾਲੀਆ ਜਗ੍ਹਾ ਪਰ ਹੀ ਪਾਰਕ ਕੀਤਾ ਜਾਵੇ।ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਸਦਭਾਵਨਾਂ, ਅਮਨ-ਸ਼ਾਤੀ ਤੇ ਕਾਨੂੰਨ ਵਿਵਸਥਾਂ ਨੂੰ ਬਣਾਈ ਰੱਖਣ ਲਈ ਦਿਨ-ਰਾਤ ਮੇਹਨਤ ਨਾਲ ਡਿਊਟੀ ਨਿਭਾ ਕੇ ਲੋਕਾਂ ਦੀ ਹਿਫਾਜ਼ਤ ਲਈ ਤੱਤਪਰ ਹੈ।
ਆਵਾਜਾਈ ਨਿਯਮਤ ਰੱਖਣ ਲਈ ਏ.ਡੀ.ਸੀ.ਪੀ ਅਮਨਦੀਪ ਕੌਰ ਨੇ ਸ਼ਹਿਰ ਵਿੱਚੋ ਹਟਾਏ ਨਜਾਇਜ ਕਬਜੇ
ਅੱਜ ਸ੍ਰੀਮਤੀ ਅਮਨਦੀਪ ਕੋਰ, ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ ਅਤੇ ਸੜਕ ਸੁਰੱਖਿਆ, ਅੰਮ੍ਰਿਤਸਰ ਵੱਲੋ ਮਹਿਕਮਾ ਕਾਰਪੋਰੇਸ਼ਨ ਦੀ ਟੀਮ ਨੂੰ ਨਾਲ ਲੈ ਕੇ ਸਮੇਤ ਜੋਨ ਇੰਚਾਰਜਾਂ ਨਾਲ ਸ੍ਰੀ ਦੁਰਗਿਆਨਾ ਮੰਦਿਰ ਦੇ ਆਸ-ਪਾਸ ਏਰੀਆ ਵਿੱਚ ਦੁਕਾਨਦਾਰਾ ਅਤੇ ਰੇਹੜੀ/ਫੜੀ ਵਾਲਿਆਂ ਵੱਲੋ ਸੜਕਾਂ/ਫੁੱਟਪਾਥਾ ਪਰ ਕੀਤੇ ਗਏ ਨਜਾਇਜ ਕਬਜੇ ਹਟਾਏ ਗਏ।
ਇਸ ਤੋਂ ਇਲਾਵਾ ਛੇਹਰਟਾ ਬਜਾਰ ਅਤੇ ਹੈਰੀਟੇਜ ਵਾਕ ਵਿਖੇ ਇੰਨਕਰੋਚਮੈਂਟ ਹਟਾਈ ਗਈ ਅਤੇ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਗਈ ਕਿ ਅੱਗੇ ਤੋ ਸੜਕਾਂ ਪਰ ਕੋਈ ਵੀ ਸਮਾਨ ਨਾ ਰੱਖਿਆ ਜਾਵੇ। ਇਸ ਤੋਂ ਇਲਾਵਾ ਉਪਰਲੋਡ ਸਕੂਲੀ ਆਟੋ ਰਿਕਸ਼ਿਆ, ਵੈਨਾ ਅਤੇ ਬੱਸਾਂ ਦੀ ਚੈਕਿੰਗ ਕਰਕੇ ਉਹਨਾ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਗਈ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ, ਤਾਂ ਜੋ ਆਮ ਪਬਲਿਕ ਨੂੰ ਟਰੈਫਿਕ ਸਬੰਧੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-