ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ, ਅੰਮ੍ਰਿਤਸਰ ਵੱਲੋਂ ਆਰੰਭ ਕਰਵਾਏ ਸ੍ਰੀ ਆਖੰਡ ਪਾਠ ਦਾ ਕੱਲ਼ 5 ਜੁਲਾਈ ਨੂੰ ਪਵੇਗਾ ਭੋਗ

4878602
Total views : 5841113

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ, ਰਾਣਨੇਸ਼ਟਾ
ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ, ਅੰਮ੍ਰਿਤਸਰ ਵੱਲੋਂ ਪੁਲਿਸ ਐਲਡਰਜ ਹੋਮ ਵਿਖੇ ਸਰਬੱਤ ਦੇ ਭਲੇ ਲਈ ਸ਼੍ਰੀ ਅਖੰਡ ਪਾਠ ਸਾਹਿਬ 3ਜੁਲਾਈ ਕਰਵਾਇਆ ਗਿਆ ਹੈ, ਜਿਸ ਦਾ ਕੱਲ਼ 5 ਜੁਲਾਈ ਨੂੰ ਭੋਗ ਪਾਇਆ ਜਾਏਗਾ ।ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ, ਅੰਮ੍ਰਿਤਸਰ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਢਿੱਲੋਂ, ਸਕੱਤਰ ਅਮਰੀਕ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ,ਲਖਬੀਰ ਸਿੰਘ ਗਿੱਲ,ਸੁਖਦੇਵ ਸਿੰਘ ਨੇ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਇਹ ਸ਼੍ਰੀ ਅਖੰਡ ਪਾਠ ਸਾਹਿਬ ਸਰਬੱਤ ਦੇ ਭਲੇ ਦੇ ਲਈ ਰਾਖੇ ਗਏ ਹਨ ਅਤੇ ਨਾਲ ਹੀ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰ ਸਹਿਬਾਨਾਂ ਦੇ ਪਰਿਵਾਰ ਦੀ ਤੰਦਰੁਸਤੀ ਦੇ ਲਈ ਰੱਖੇ ਗਏ ਹਨ।
ਸਰਬੱਤ ਦੇ ਭਲੇ ਦੇ ਲਈ ਦੇ ਲਈ ਕੀਤੀ ਜਾਵੇਗੀ ਅਰਦਾਸ : ਪ੍ਰਧਾਨ ਸ਼ਮਸ਼ੇਰ ਸਿੰਘ ਢਿੱਲੋਂ- ਸਕੱਤਰ ਅਮਰੀਕ ਸਿੰਘ
ਕਿ ਪਰਮਾਤਮਾ ਉਨ੍ਹਾਂ ਸਭਨਾ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ !ਜਿਸ ਸਬੰਧੀ ਹੋਰ ਜਾਣਕਾਰੀ ਦੇਦਿਆਂ ਪ੍ਰਧਾਨ ਸ: ਸ਼ਮਸ਼ੇਰ ਸਿੰਘ ਢਿਲ਼ੋ ਤੇ ਜਨਰਲ ਸਕੱਤਰ ਸ: ਅਮਰੀਕ ਸਿੰਘ ਨੇ ਦੱਸਿਆ ਕਿ ਭੋਗ  ਤੋਂ ਬਾਅਦ ਭਾਈ ਦਵਿੰਦਰ ਸਿੰਘ ਨਿਰਮਾਨ ਜੀ ਦੇ ਜਥੇ ਵੱਲੋਂ ਸਮਾਂ ਸਭਾ 11:30 ਵਜੇ ਤੋਂ 01:00 ਵਜੇ ਦੁਪਿਹਰ ਤੱਕ ਸੰਗਤਾਂ ਨੂੰ ਕੀਰਤਨ ਸਰਵਣ ਕਰਾਇਆ ਜਾਵੇਗਾ । ਗੁਰਮਤਿ ਵਿਚਾਰਾਂ ਦਾ ਸਮਾਂ 01:00 ਵਜੇ ਤੋਂ 01:30 ਵਜੇ ਤੱਕ ਹੋਵੇਗਾ ਅਤੇ ਗੁਰੂ ਦਾ ਲੰਗਰ 01:30 ਵਜੇ ਤੋਂ 02:30 ਵਜੇ ਤੱਕ ਅਤੁੱਟ ਵਰਤੇਗਾ !ਜਿਸ ਸਬੰਧੀ ਹੋਰ ਜਾਣਕਾਰੀ ਦੇਦਿਆਂ ਪ੍ਰਧਾਨ ਸ: ਸ਼ਮਸ਼ੇਰ ਸਿੰਘ ਢਿਲ਼ੋ ਤੇ ਜਨਰਲ ਸਕੱਤਰ ਸ: ਅਮਰੀਕ ਸਿੰਘ ਨੇ ਦੱਸਿਆ ਕਿ ਇਸ ਮੌਕੇ ਤੇ ਅੰਮ੍ਰਿਤਸਰ ਪੰਜਾਬ ਪੁਲਿਸ ਦੇ ਉੱਚ-ਅਫਸਰ ਸਹਿਬਾਨ ਸ਼ਿਰਕਤ ਕਰਨਗੇ  ਉਨਾਂ ਨੇ ਇਸ ਸਮੇ ਸਮੂੰਹ ਸੰਗਤ ਨੂੰ ਖੁੱਲਾ ਸੱਦਾ ਦੇਦਿਆਂ ਕਿਹਾ ਕਿ  ਪੁਲਿਸ ਐਲਡਰਜ ਹੋਮ ਅੰਮ੍ਰਿਤਸਰ ਵਿਖੇ ਪੁੱਜਕੇ ਗੁਰੂ ਘਰ ਦੀਆਂ ਖੁਸ਼ੀਆ ਪ੍ਰਾਪਤ ਕਰਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 
Share this News