





Total views : 5841070







Total views : 5841070ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ, ਰਾਣਨੇਸ਼ਟਾ
ਅੰਮ੍ਰਿਤਸਰ ਵਿੱਚ ਸੀਆਰਪੀਐਫ ਦੇ ਇੱਕ ਸੇਵਾਮੁਕਤ ਡੀਐਸਪੀ ਨੇ ਆਪਣੀ ਪਹਿਲੀ ਪਤਨੀ, ਪੁੱਤਰ ਅਤੇ ਨੂੰਹ ਨੂੰ ਗੋਲੀਆਂ ਮਾਰ ਦਿੱਤੀਆਂ। ਤਿੰਨਾਂ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਾਮਲਾ ਘਰੇਲੂ ਵਿਵਾਦ ਦਾ ਸੀ, ਪਰਿਵਾਰ ਸ਼ਿਕਾਇਤ ਦੇਣ ਥਾਣੇ ਆਇਆ ਸੀ।
ਜਾਣਕਾਰੀ ਮੁਤਾਬਕ ਦੋਵੇਂ ਧਿਰਾਂ ਆਪਣੇ ਮਸਲੇ ਲੈ ਕੇ ਥਾਣਾ ਸਦਰ ਆਈਆਂ ਸਨ। ਅਜੇ ਦੋਵਾਂ ਧਿਰਾਂ ਨੂੰ ਥਾਣੇ ਜਾਣਾ ਸੀ, ਪਰ ਇਸ ਤੋਂ ਪਹਿਲਾਂ ਹੀ ਥਾਣੇ ਦੇ ਬਾਹਰ ਦੋਵਾਂ ਧਿਰਾਂ ਵਿਚਕਾਰ ਬਹਿਸ ਹੋ ਗਈ। ਇਸ ਦੌਰਾਨ ਸੇਵਾਮੁਕਤ ਡੀਐਸਪੀ ਤਰਸੇਮ ਸਿੰਘ ਨੇ ਆਪਣੀ ਪਤਨੀ, ਪੁੱਤਰ ਅਤੇ ਨੂੰਹ ‘ਤੇ ਰਿਵਾਲਵਰ ਨਾਲ ਗੋਲੀਬਾਰੀ ਕੀਤੀ। ਲਗਭਗ 4 ਰਾਉਂਡ ਫਾਇਰਿੰਗ ਕੀਤੀ ਗਈ। ਗੋਲੀਬਾਰੀ ਤੋਂ ਬਾਅਦ ਤਰਸੇਮ ਨੇ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਏਸੀਪੀ ਨੌਰਥ ਆਈਪੀਐਸ ਸ੍ਰੀ ਰਸ਼ਿਭ ਭੋਲਾ ਨੇ ਦੱਸਿਆ ਕਿ ਪੁਲਿਸ ਦੀ ਨਾਕਾ ਪਾਰਟੀ ਨੇ ਤਾਰੁੰਤ ਕਾਰਵਾਈ ਕਰਦਿਆ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜਖਮੀਆਂ ਨੂੰ ਨੇੜਲੇ ਗੁਰੂ ਨਾਨਕ ਹਸਪਤਾਲ ‘ਚ ਦਾਖਲ ਕਰਵਾਇਆ ਜਿਥੇ ਦੋਸ਼ੀ ਡੀ.ਐਸ਼.ਪੀ ਦੇ ਲੜਕੇ ਦੀ ਡਾਕਟਰਾਂ ਵਲੋ ਵੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ । ਏਸੀਪੀ ਨੇ ਕਿਹਾ ਕਿ ਤਰਸੇਮ ਦਾ ਦੋ ਵਾਰ ਵਿਆਹ ਹੋਇਆ ਹੈ। ਪਹਿਲੀ ਪਤਨੀ ਨਾਲ ਜਾਇਦਾਦ ਦਾ ਝਗੜਾ ਹੈ। ਪੁੱਤਰ ਨਾਲ ਵੀ ਝਗੜਾ ਚੱਲ ਰਿਹਾ ਹੈ। ਇਸ ਲੜਾਈ ਦੌਰਾਨ ਤਰਸੇਮ ਸਿੰਘ ਨੇ ਇਹ ਕਦਮ ਚੁੱਕਿਆ। ਜਿਸ ਹਥਿਆਰ ਨਾਲ ਗੋਲੀਬਾਰੀ ਕੀਤੀ ਗਈ ਹੈ ਉਹ ਲਾਇਸੈਂਸੀ ਹੈ। ਪੁੱਤਰ ਦੀ ਹਾਲਤ ਗੰਭੀਰ ਹੈ, ਬਾਕੀ ਜਾਂਚ ਅਜੇ ਜਾਰੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-