ਵਿਜੀਲੈਂਸ ਨੇ ਡੀ.ਐਸ.ਪੀ ਦਾ ਨਾਇਬ ਰੀਡਰ ਇਕ ਲੱਖ ਰੁਪਏ ਰਿਸ਼ਵਤ ਲੈਦਾਂ ਰੰਗੇ ਹੱਥੀ ਕੀਤਾ ਕਾਬੂ

4877730
Total views : 5839570

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਬਾਰਡਰ ਨਿਊਜ ਸਰਵਿਸ 

ਵਿਜੀਲੈਂਸ ਬਿਊਰੋ ਨੇ ਡੀਐਸਪੀ ਭੁੱਚੋ ਮੰਡੀ ਦੇ ਸਹਾਇਕ ਰੀਡਰ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 20 ਮਈ 2025 ਨੂੰ ਪਿੰਡ ਕਲਿਆਣ ਦੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਕਿੰਦਰਾ ਅਤੇ ਉਸਦੇ ਦੋ ਪੁੱਤਰਾਂ ਖਿਲਾਫ ਨਥਾਣਾ ਪੁਲਿਸ ਨੇ ਕੇਸ ਦਰਜ ਕੀਤਾ ਸੀ।

ਇਸ ਮਾਮਲੇ ਵਿੱਚ ਉਸ ਦੀ ਪਤਨੀ ਪਰਮਜੀਤ ਕੌਰ ਨੇ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦੇ ਕੇ ਪਰਚਾ ਝੂਠਾ ਹੋਣ ਦੀ ਗੱਲ ਕਹੀ ਸੀ। ਐਸਐਸਪੀ ਨੇ ਮਾਮਲੇ ਦੀ ਪੜਤਾਲ ਡੀਐਸ ਪੀ ਭੁੱਚੋ ਮੰਡੀ ਰਵਿੰਦਰ ਸਿੰਘ ਨੂੰ ਸੌਂਪੀ ਸੀ।
ਨਾਇਬ ਰੀਡਰ ਨੇ ਪਰਚੇ ‘ਚੋ ਨਾਂਅ ਕੱਢਣ ਬਦਲੇ ਮੰਗੀ ਸੀ 5 ਲੱਖ ਰੁਪਏ ਰਿਸ਼ਵਤ ਪਰ 2 ਲੱਖ ‘ਚ ਤੈਅ ਹੋਇਆ ਸੀ ਸੌਦਾ
ਇਸ ਦੌਰਾਨ ਹੀ ਆਪਣੇ ਆਪ ਨੂੰ ਡੀਐਸਪੀ ਦਾ ਸਹਾਇਕ ਰੀਡਰ ਦੱਸਣ ਵਾਲਾ ਰਾਜਕੁਮਾਰ ਨੈ ਪੀੜਤ ਪਰਮਜੀਤ ਕੌਰ ਨੂੰ ਕਿਹਾ ਕਿ ਜੇਕਰ ਉਹ 5 ਲੱਖ ਰੁਪਏ ਦੇਵੇਗੀ ਤਾਂ ਉਸਦੇ ਪਤੀ ਅਤੇ ਬੱਚਿਆਂ ਨੂੰ ਕੇਸ ਵਿੱਚੋਂ ਕੱਢ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇਹ ਸੌਦਾ 2 ਲੱਖ ਰੁਪਏ ਵਿੱਚ ਤੈਅ ਹੋ ਗਿਆ ਅਤੇ ਪੀੜਿਤ ਨੇ ਵਿਜੀਲੈਂਸ ਵਿਭਾਗ ਨਾਲ ਸੰਪਰਕ ਬਣਾ ਲਿਆ।
ਅੱਜ ਮਹਿਲਾ ਥਾਣਾ ਵਿੱਚ ਸਥਿਤ ਡੀਐਸਪੀ ਦੇ ਦਫਤਰ ਵਿੱਚ ਔਰਤ ਪਰਮਜੀਤ ਕੌਰਇਕ ਲੱਖ ਰੁਪਏ ਦੀ ਰਿਸ਼ਵਤ ਲੈ ਕੇ ਪੁੱਜੀ, ਜਿੱਥੇ ਸਹਾਇਕ ਲੀਡਰ ਰਾਜਕੁਮਾਰ ਨੇ 1 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਗੱਡੀ ਵਿੱਚ ਰੱਖ ਦਿੱਤੀ। ਵਿਜੀਲੈਂਸ ਵਿਭਾਗ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਰਾਜ ਕੁਮਾਰ ਨੂੰ 1 ਲੱਖ ਰੁਪਏ ਦੀ ਨਗਦੀ ਸਮੇਤ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਜੇਕਰ ਡੀਐਸਪੀ ਦਾ ਰੋਲ ਆਇਆ ਤਾਂ ਉਸ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News