ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਨੇ ਏ.ਡੀ.ਸੀ ਨੂੰ ਸੌਪਿਆਂ ਮੰਗ ਪੱਤਰ

4877847
Total views : 5839747

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ 

ਅੱਜ ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਤੇ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼,ਪੰਜਾਬ ਅਤੇ ਇੰਜੀਨੀਅਰਜ਼ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਪੰਜਾਬ, ਵੱਲੋਂ ਏ.ਡੀ.ਸੀ ਰੋਹਿਤ  ਅੰਮ੍ਰਿਤਸਰ ਰਾਹੀ ਮੰਗ ਪੱਤਰ ਦਿੱਤਾ ਜੋ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਦੇ ਨਾਮ ਸ਼ਿਫਾਰਸ਼ ਸਾਹਿਤ ਭੇਜਣ ਲਈ ਬੇਨਤੀ ਕੀਤੀ ਜਿਸ ਸਮੇਂ ਦਵਿੰਦਰ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਜਨਰਲ ਸਕੱਤਰ, ਦਲਜੀਤ ਸਿੰਘ ਕੋਹਲੀ ਪ੍ਰਧਾਨ, ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਅਸ਼ਵਨੀ ਅਵਸਥੀ ਪ੍ਰਧਾਨ ਅੰਮ੍ਰਿਤਸਰ, ਜੋਨ,ਥੁਰੂ ਰਾਮ ਅਤੇ ਹਰਵਿੰਦਰ ਸਿੰਘ ਇੰਜੀਨੀਅਰਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ, ਹਰਬੰਸ ਸਿੰਘ ਗੋਲ ਪ੍ਰਮੁੱਖ ਸਰਪ੍ਰਸਤ, ਗੁਰਮੇਜ ਸਿੰਘ ਡਿਪਟੀ ਜਨਰਲ ਸਕੱਤਰ, ਸ਼ਾਮਲ ਹੋਏ, ਮੰਗਾਂ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ, ਇਸ ਤੋਂ ਪਹਿਲਾ ਮੀਟਿੰਗ ਕਰਕੇ ਸਾਰੇ ਆਏ ਪੈਨਸ਼ਨਰਜ ਨੂੰ ਪੇ-ਕਮਿਸ਼ਨ ਦੀ ਰਿਪੋਰਟ ਜੋ ਅਧੂਰੀ ਲਾਗੂ ਕਰਨ ਤੇ ਸਰਕਾਰ ਬਜਿੱਦ ਹੈ ਦਰੁੱਸਤ ਕਰਵਾਉਣ ਦੀ ਅਪੀਲ ਕੀਤੀ ਗਈ।

ਇਸ ਸਮੇਂ ਬੁਲਾਰੇ ਦਲਜੀਤ ਸਿੰਘ ਕੋਹਲੀ,ਅਸ਼ਵਨੀ ਭਸੀਨ, ਥੁਰੂ ਰਾਮ,ਹਰਵਿੰਦਰ ਸਿੰਘ, ਗੁਰਮੇਜ ਸਿੰਘ, ਸ਼ਿਵ ਨਰਾਇਣ, ਕੁਲਦੀਪ ਸਿੰਘ ਵਾਹਲਾ,ਜੈਕਿਸ਼ਨ, ਸਵਿੰਦਰ ਸਿੰਘ, ਜੋਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਸ਼ਾਹ,ਜੋਗਾ ਸਿੰਘ ਨੇ ਸਰਕਾਰ ਪਾਸੋ ਮੰਗ ਕੀਤੀ ਕਿ ਸੋਧਿਆ ਹੋਇਆ ਮੰਗ ਪੱਤਰ ਜਿਸ ਵਿੱਚ 125% ਮਹਿਗਾਈ ਭੱਤੇ ਨੂੰ ਜੋੜਕੇ 15%ਵਾਧੇ ਅਨੁਸਾਰ 2.59 ਦੇ ਗੁਣਾਂਕ ਨਾਲ ਸੋਧੀ ਜਾਵੇ,ਅਖੀਰ ਤੇ ਮੀਟਿੰਗ ਵਿੱਚ ਸ਼ਾਮਲ ਪੈਨਸ਼ਨਰਜ ਦਾ ਦਵਿੰਦਰ ਸਿੰਘ ਪ੍ਰਧਾਨ ਵੱਲੋਂ ਧੰਨਵਾਦ ਕੀਤਾ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News