ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਵਿਜੀਲੈਂਸ ਕੋਲ ਬਿਕਰਮ ਮਜੀਠੀਆ ਦੇ ਖੋਹਲੇ ਪੋਲ

4946764
Total views : 5946734

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬੀ.ਐਨ.ਈ ਬਿਊਰੋ

ਬਿਕਰਮ ਮਜੀਠੀਆ ਦੇ ਮਾਮਲੇ  ਵਿੱਚ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਵਿਜੀਲੈਂਸ ਨੂੰ ਆਪਣੇ ਬਿਆਨ ਦਰਜ ਕਰਵਾਏ ਹਨ। ਬਿਆਨ ਦਰਜ ਕਰਵਾਉਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਹੈ ਕਿ 2013 ਵਿੱਚ ਡਰੱਗ ਮਾਫੀਆ ਤੇ ਅਕਾਲੀ ਦਲ ਦੀ ਲੋਕਲ ਲੀਡਰਸ਼ਿਪ ਨੇ ਦੀ ਗੁੰਡਾਗਰਦੀ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਨਸ਼ਾ ਤਸਕਰ ਸਤਪ੍ਰੀਤ ਸੱਤਾ ਪਰਮਿੰਦਰ ਪਿੰਦੀ ਮਜੀਠੀਆ ਦੇ ਦੋਸਤ ਸਨ ਅਤੇ ਉਨਾਂ ਦੇ ਘਰ ਹੀ ਰਹਿੰਦੇ ਰਹੇ।

ਬਿਕਰਮ ਮਜੀਠੀਆ ਦੇ ਘਰ ਰਹਿੰਦੇ ਸੀ ਤਸਕਰ ਸੱਤਪ੍ਰੀਤ ਸੱਤਾ ਤੇ ਪਰਮਿੰਦਰ ਪਿੰਦੀ: ਬੋਨੀ ਅਜਨਾਲਾ

ਉਨ੍ਹਾਂ ਨੇ ਕਿਹਾ ਹੈ ਕਿ ਵਿਜੀਲੈਂਸ ਨੂੰ ਡਰੱਗ ਬਾਰੇ ਬਿਆਨ ਦਰਜ ਕਰਵਾਏ ਹਨ ਜੋ ਮੈਂ 2013 ਵਿੱਚ ਪਹਿਲਾਂ ਦਿੱਤੇ ਸਨ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਅਸੀਂ ਆਵਾਜ਼ ਚੁੱਕੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਡਰੱਗ ਨੂੰ ਖਤਮ ਕਰਨ ਲਈ ਮੈ 2013 ਤੋਂ ਲੜਾਈ ਲ਼ੜ ਰਿਹਾ ਹਾਂ। ਬੋਨੀ ਅਜਨਾਲਾ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਦੇ ਦਬਾਅ ਕਰਕੇ ਇਹ ਕਾਰਵਾਈ ਨਹੀਂ ਹੋਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News