ਇਕ ਲੱਖ ਅੱਠ ਹਜ਼ਾਰ ਰੁਪਏ ਰਿਸ਼ਵਤ ਲੈਣ ਦੀ ਸ਼ਕਾਇਤ ‘ਤੇ ਦੋ ਥਾਂਣੇਦਾਰਾ ਤੇ ਇਕ ਸਪਾਹੀ ਵਿਰੁੱਧ ਵੱਡੀ ਕਾਰਵਾਈ ! ਐਸ.ਐਸ.ਪੀ ਨੇ ਮੁੱਅਤਲ ਕਰਕੇ ਖੋਹਲੀ ਵਿਭਾਗੀ ਜਾਂਚ

4878259
Total views : 5840614

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਲੁਧਿਆਣਾ /ਬਾਰਡਰ ਨਿਊਜ ਸਰਵਿਸ 

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਪੁਲਿਸ ਥਾਣਾ ਜੋਧਾਂ ਦੇ ਦੋ ਏ. ਐਸ. ਆਈ. ਤੇ ਇਕ ਕਾਂਸਟੇਬਲ ਨੂੰ ਨਸ਼ੇ ਸਮੇਤ ਕਾਬੂ ਕੀਤੇ ਤਿੰਨ ਨੌਜਵਾਨਾਂ ਨੂੰ ਛੱਡਣ ਲਈ ਰਿਸ਼ਵਤ ਲੈਣ ਦੇ ਮਾਮਲੇ ‘ਚ ਮੁਅੱਤਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਡਾ. ਅੰਕੁਰ ਗੁਪਤਾ ਨੇ ਏ. ਐਸ. ਆਈ. ਹਰਪ੍ਰੀਤ ਸਿੰਘ ਤੇ ਏ. ਐਸ. ਆਈ. ਹਰਜੀਤ ਸਿੰਘ ਅਤੇ ਇਕ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਪੁਲਿਸ ਲਾਈਨ ‘ਚ ਰਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਪਿੰਡ ਖੰਡੂਰ ਦੇ ਤਿੰਨ ਨੌਜਵਾਨਾਂ ਨੂੰ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਗਿਆ ਸੀ ਜਿਨ੍ਹਾਂ ਤੋਂ ਇਕ ਲੱਖ ਅੱਠ ਹਜ਼ਾਰ ਰੁਪਏ ਲੈ ਕੇ ਇਕ ਨੌਜਵਾਨ ਉਤੇ ਛੋਟਾ ਜਿਹਾ ਮਾਮਲਾ ਦਰਜ ਕੀਤਾ ਗਿਆ।

ਜਿਸ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ, ਉਸ ਨੌਜਵਾਨ ਨੇ ਰਿਸ਼ਵਤ ਦੇਣ ਦੀ ਪੁਲਿਸ ਨਾਲ ਹੋਈ ਸਾਰੀ ਗੱਲਬਾਤ ਰਿਕਾਰਡ ਕਰ ਲਈ ਅਤੇ ਐਸ. ਐਸ. ਪੀ. ਡਾ. ਅੰਕੁਰ ਗੁਪਤਾ ਨੂੰ ਭੇਜ ਦਿੱਤੀ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ, ਉਸ ਨੌਜਵਾਨ ਨੇ ਰਿਸ਼ਵਤ ਦੇਣ ਦੀ ਪੁਲਿਸ ਨਾਲ ਹੋਈ ਸਾਰੀ ਗੱਲਬਾਤ ਰਿਕਾਰਡ ਕਰ ਲਈ ਅਤੇ ਐਸ. ਐਸ. ਪੀ. ਡਾ. ਅੰਕੁਰ ਗੁਪਤਾ ਨੂੰ ਭੇਜ ਦਿੱਤੀ। ਐਸ. ਐਸ. ਪੀ. ਡਾ. ਅੰਕੁਰ ਗੁਪਤਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਡੀ. ਐਸ. ਪੀ. ਦਾਖਾ ਵਰਿੰਦਰ ਸਿੰਘ ਖੋਸਾ ਨੂੰ ਸੌਂਪ ਦਿੱਤੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News