





Total views : 5840577







Total views : 5840577ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਏ.ਸੀ.ਪੀ ਕੇਦਰੀ ਸ: ਜਸਪਾਲ ਸਿੰਘ ਨੇ ਅੱਜ ਸ੍ਰੀ ਦਰਬਾਰ ਸਾਹਿਬ ਸਮੂੰਹ ਤੋ ਇਕ ਸਾਲ ਦੀ ਬੱਚੀ ਅਗਵਾ ਕਰਕੇ ਦੌੜੀ ਔਰਤ ਨੂੰ ਪੁਲਿਸ ਵਲੋ ਕੁਝ ਘੰਟਿਆਂ ਦੇ ਅੰਦਰ ਅੰਦਰ ਬੱਚੀ ਸਮੇਤ ਕਾਬੂ ਕਰਨ ਸਬੰਧੀ ਜਾਣਕਾਰੀ ਦੇਦਿਆਂ ਦੱਸਿਆ ਕਿ ਇਹ ਮੁਕੱਦਮਾਂ ਮੁਦੱਈ ਸੁਸੀਮਾ ਦੇਵੀ ਪਤਨੀ ਰਾਮ ਬ੍ਰਿਜ਼ ਵਾਸੀ ਸਲੀਮਪੁਰ ਦਿੱਲੀ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ, ਮਿਤੀ 23-06-2025 ਨੂੰ ਆਪਣੇ ਬੱਚਿਆ ਨਾਲ ਸ੍ਰੀ ਦਰਬਾਰ ਸਾਹਿਬ ਵਿੱਖੇ ਦਰਸ਼ਨ ਕਰਨ ਲਈ ਆਈ ਸੀ। ਜੋ ਸ੍ਰੀ ਗੁਰੂ ਰਾਮ ਦਾਸ ਨਿਵਾਸ (ਸਰਾਂ) ਵਿੱਖੇ ਠਹਿਰੀ ਹੈ। ਅੱਜ ਮਿਤੀ 27-06-2025 ਨੂੰ ਸੁਭਾ ਕਰੀਬ 10:00 ਵਜ਼ੇ ਇਸਦੀ ਛੋਟੀ ਲੜਕੀ ਉਮਰ 1 ਸਾਲ, ਨੂੰ ਇੱਕ ਨਾਮਾਲੂਮ ਔਰਤ ਚੁੱਕ ਕੇ ਅਗਵਾਹ ਕਰਕੇ ਲੈ ਗਈ।
ਪੁਲਿਸ ਕਮਿਸ਼ਨਰ ਸ: ਭੁੱਲਰ ਨੇ ਸਹੀ ਸਲਾਮਤ ਬ੍ਰਾਮਦ ਕੀਤੀ ਬੱਚੀ ਮਾਂ ਨੂੰ ਸੌਪੀ
ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਮੁੱਖ ਅਫਸਰ ਥਾਣਾ ਈ-ਡਵੀਜ਼ਨ, ਹਰਮਨਜੀਤ ਸਿੰਘ ਦੀ ਪੁਲਿਸ ਪਾਰਟੀ ਇੰਚਾਂਰਜ਼ ਗਲਿਆਰਾ ਸਬ-ਇੰਸਪੈਕਟਰ ਬਲਬੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਬੱਚੀ ਨੂੰ ਅਗਵਾਹ ਕਰਨ ਵਾਲੀ ਔਰਤ ਨੂੰ ਕੁਝ ਹੀ ਘੰਟਿਆ ਅੰਦਰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫਤੀਸ਼ ਤੇਜ਼ੀ ਨਾਲ ਹਰ ਐਗਲ ਤੋਂ ਕਰਨ ਤੇ ਮੁਦੱਈਆਂ ਮੁਕੱਦਮਾਂ ਸ਼ੁਸ਼ੀਮਾ ਦੇਵੀ ਵਾਸੀ ਦਿੱਲੀ ਦੀ ਛੋਟੀ ਬੱਚੀ ਉਮਰ 01 ਨੂੰ ਅਗਵਾਹ ਕਰਨ ਵਾਲੀ ਔਰਤ ਕੁਲਵੰਤ ਕੌਰ ਵਾਸੀ ਪਿੰਡ ਮਰਹਾਣਾ ਥਾਣਾ ਹਰੀਕੇ ਜਿਲ੍ਹਾ ਤਰਨ ਤਾਰਨ ਹਾਲ ਵਾਸੀ ਭਿਵਾਨੀ, ਹਰਿਆਣਾ ਨੂੰ ਕੁਝ ਹੀ ਘੰਟਿਆ ਅੰਦਰ ਟਰੇਸ ਕਰਕੇ ਕਾਬੂ ਕੀਤਾ ਗਿਆ। ਬੱਚੀ ਨੂੰ ਅਗਵਾਹ ਕਰਨ ਵਿੱਚ ਇਸਦੀ ਕੀ ਮੰਸ਼ਾ ਸੀ, ਬਾਰੇ ਪੁੱਛਗਿੱਛ ਕੀਤੀ ਜਾਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
