





Total views : 5915182







Total views : 5915182ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਮਿੱਕੀ ਗੁਮਟਾਲਾ
ਭਗਵਾਨ ਵਾਲਮੀਕੀ ਸਮਾਜ ਸੇਵਾ ਸੋਸਾਇਟੀ (ਰਜਿਸਟਰਡ) ਪੰਜਾਬ ਵੱਲੋਂ ਬਾਬਾ ਲਾਡੀ ਨਾਥ ਜੀ ਨੇ ਸ਼੍ਰੋਮਣੀ ਵਾਲਮੀਕੀ ਤੀਰਥ ਪ੍ਰਬੰਧਕ ਕਮੇਟੀ (ਐਸ.ਵੀ.ਟੀ.ਪੀ.ਸੀ.) ਨੂੰ ਪੂਰਾ ਸਮਰਥਨ ਦਿੱਤਾ ਹੈ। ਇਹ ਸਮਰਥਨ ਸ਼੍ਰੀ ਬਲਦੇਵ ਸਿੰਘ (ਮਹਾਰਾਜ) ਵੱਲੋਂ ਚਲਾਏ ਜਾ ਰਹੇ ਇਸ ਧਾਰਮਿਕ ਅੰਦੋਲਨ ਨੂੰ ਦਿੱਤਾ ਗਿਆ ਹੈ ਜਿਸ ਦਾ ਮਕਸਦ ਹੈ — ਸ਼੍ਰੀ ਵਾਲਮੀਕੀ ਤੀਰਥ (ਰਾਮ ਤੀਰਥ), ਅੰਮ੍ਰਿਤਸਰ ਨੂੰ ਅਜ਼ਾਦ ਕਰਵਾ ਕੇ ਸਮੂਹ ਭਗਤ ਸਮਾਜ ਦੇ ਹਥਾਂ ਵਿੱਚ ਦੇਣਾ।ਬਾਬਾ ਲਾਡੀ ਨਾਥ ਜੀ ਨੇ ਕਿਹਾ ਕਿ ਇਹ ਕੇਵਲ ਇੱਕ ਧਾਰਮਿਕ ਸਥਾਨ ਦੇ ਪ੍ਰਬੰਧ ਦੀ ਗੱਲ ਨਹੀਂ, ਸਗੋਂ ਇਹ ਸਾਡੇ ਸਮਾਜ ਦੀ ਸ਼ਰਧਾ, ਆਤਮ-ਗੌਰਵ ਅਤੇ ਧਾਰਮਿਕ ਅਧਿਕਾਰਾਂ ਨਾਲ ਜੁੜੀ ਹੋਈ ਲੜਾਈ ਹੈ।
ਐਸ.ਵੀ.ਟੀ.ਪੀ.ਸੀ. ਦੇ ਸੰਘਰਸ਼ ਨੂੰ ਹੁਣ ਪੰਜਾਬ ਭਰ ਦੀਆਂ ਵੱਖ-ਵੱਖ ਧਾਰਮਿਕ ਤੇ ਸਿਆਸੀ ਜਥੇਬੰਦੀਆਂ ਵਲੋਂ ਪੂਰਾ ਸਮਰਥਨ ਮਿਲ ਰਿਹਾ ਹੈ, ਜੋ ਇਕਜੁਟ ਹੋ ਕੇ ਤੀਰਥ ਸਥਾਨ ਦੇ ਮੁਲ ਨਿਵਾਸੀਆਂ ਦੇ ਹਥਾਂ ਵਿੱਚ ਆਉਣ ਦੀ ਮੰਗ ਕਰ ਰਹੀਆਂ ਹਨ।ਸ਼੍ਰੀ ਬਲਦੇਵ ਸਿੰਘ (ਮਹਾਰਾਜ) ਨੇ ਬਾਬਾ ਲਾਡੀ ਨਾਥ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ:”ਸਾਡਾ ਮਕਸਦ ਕਿਸੇ ਨਾਲ ਟਕਰਾਉਂਨਾ ਨਹੀਂ, ਸਗੋਂ ਸ਼ਾਂਤੀਪੂਰਨ ਤੇ ਕਾਨੂੰਨੀ ਰਾਹੀਂ ਆਪਣੇ ਧਰਮਕ ਹੱਕ ਲੈਣੇ ਹਨ। ਇਹ ਸੰਘਰਸ਼ ਸਾਡੀ ਧਰਮਕ ਆਜ਼ਾਦੀ ਲਈ ਹੈ ਅਤੇ ਇਹ ਲੜਾਈ ਜਿੱਤੀ ਜਾਵੇਗੀ।“ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ
