





Total views : 5915112







Total views : 5915112ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਬੀਤੀ ਸ਼ਾਮ ਲੋਹਾਰਕਾ ਰੋਡ ਵਿਖੇ ਇਕ ਸਕਿਉਰਟੀ ਗਾਰਡ ਦੇ ਭੇਦਭਰੇ ਹੋਏ ਕਤਲ ਦੇ ਮਾਮਲੇ ਨੂੰ ਪੁਲਿਸ ਵਲੋ 12 ਘੰਟਿਆਂ ਦੇ ਅੰਦਰ ਅੰਦਰ ਹੱਲ ਕਰਕੇ ਦੋ ਦੋਸ਼ੀਆਂ ਨੂੰ ਕਾਬੂ ਕੀਤੇ ਜਾਣ ਤੇ ਉਨਾਂ ਵਲੋ ਹੱਤਿਆ ਦੌਰਾਨ ਵਰਤਿਆ ਦਾਤਰ ਤੇ ਮੋਟਰਸਾਈਕਲ ਬ੍ਰਾਮਦ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਡੀ.ਸੀ.ਪੀ ਲਾਅ ਐਡ ਆਰਡਰ ਸ੍ਰੀ ਆਲਮ ਵਿਜੈ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਗੁਰਸੇਵਕ ਸਿੰਘ ਵਾਸੀ ਗੁੰਮਟਾਲਾ ਕਲੋਨੀ ਵੱਲੋਂ ਥਾਣਾ ਕੰਟੋਨਮੈਂਟ ਵਿਖੇ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਸਦੇ ਪਿਤਾ ਵਰਿੰਦਰ ਸਿੰਘ ਦਾ ਮਿਤੀ 26-06-2025 ਦੀ ਸ਼ਾਮ ਤੇਜਧਾਰ ਹਥਿਆਰ ਨਾਲ ਸਿਲਵਰ ਔਕ ਕਲੋਨੀ, ਲੋਹਾਰਕਾ ਰੋਡ,ਅੰਮ੍ਰਿਤਸਰ ਵਿੱਖੇ ਕਤਲ ਹੋ ਗਿਆ ਹੈ।
ਦੋਸ਼ੀ ਨੂੰ ਮ੍ਰਿਤਕ ਦੇ ਉਸ ਦੀ ਪਤਨੀ ਨਾਲ ਨਜਾਇਜ ਸਬੰਧਾਂ ਦਾ ਸੀ ਸ਼ੱਕ
ਉਨਾਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਸਖਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਮ੍ਰਿਤਕ ਵਰਿੰਦਰ ਸਿੰਘ ਦੇ ਨਾਲ ਨਜਾਇਜ਼ ਸਬੰਧ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਗੁੰਮਟਾਲਾ ਕਲੋਨੀ, ਲੋਹਾਰਕਾ ਰੋਡ ਹਾਲ ਪਿੰਡ ਗੁਰਵਾਲੀ, ਤਰਨ ਤਾਰਨ ਰੋਡ, ਅੰਮ੍ਰਿਤਸਰ, ਉਮਰ 37 ਸਾਲ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਤਲਵੰਡੀ, ਜਿਲ੍ਹਾ ਗੁਰਦਾਸਪੁਰ।ਉਮਰ 33 ਸਾਲ ਵਜੋਂ ਹੋਈ ਹੈ।
