





Total views : 5839918







Total views : 5839918ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਬੀਤੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਜਿਲ੍ਹੇ ਦੇ ਸੰਗਠਨਾਤਮਕ ਢਾਂਚੇ ਵਿੱਚ ਬਦਲਾਵ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਪੁਰਾਣੇ ਆਗੂ ਜਸਕਰਨ ਸਿੰਘ ਬਾਂਦੇਸ਼ਾ ਨੂੰ ਲੋਕ ਸਭਾ ਇੰਚਾਰਜ ਅਤੇ ਨੌਜਵਾਨ ਆਗੂ ਚੇਅਰਮੈਨ ਪਨਸਪ ਪ੍ਰਭਬੀਰ ਸਿੰਘ ਬਰਾੜ ਨੂੰ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ। ਇਹਨਾਂ ਨਿਯੁਕਤੀਆਂ ਤੋਂ ਬਾਅਦ ਆਮ ਆਦਮੀ ਪਾਰਟੀ ਜਿਲ੍ਹਾ ਦਫਤਰ ਵਿਖੇ ਵਰਕਰਾਂ ਵੱਲੋਂ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਦੱਖਣੀ ਤੋਂ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਝਰ, ਹਲਕਾ ਕੇਂਦਰੀ ਤੋਂ ਵਿਧਾਇਕ ਡਾਕਟਰ ਅਜੇ ਗੁਪਤਾ, ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਚੇਅਰਮੈਨ ਇੰਪਰੂਵਮੈਂਟ ਟਰਸਟ ਕਰਮਜੀਤ ਸਿੰਘ ਰਿੰਟੂ, ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਸਮੇਤ ਸਮੁੱਚੀ ਜਿਲ੍ਹਾ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਸ਼ਿਰਕਤ ਕੀਤੀ।
ਆਮ ਆਦਮੀ ਪਾਰਟੀ ਦੀ ਨਵ ਨਿਯੁਕਤ ਜਿਲ੍ਹਾ ਟੀਮ ਨੇ ਭਰਿਆ ਵਰਕਰਾਂ ਵਿੱਚ ਜੋਸ਼
ਇਸ ਮੌਕੇ ਲੋਕ ਸਭਾ ਇੰਚਾਰਜ ਜਸਕਰਨ ਸਿੰਘ ਬੰਦੇਸ਼ਾ ਅਤੇ ਜਿਲ੍ਹਾ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਤਿੰਨ ਸਾਲ ਤੋਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਕੰਮ ਕਰ ਰਹੀ ਹੈ ਅਤੇ ਸਰਕਾਰ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਸੰਗਠਨ ਕਰਦਾ ਹੈ। ਸਰਕਾਰ ਅਤੇ ਲੋਕਾਂ ਦੇ ਵਿਚਾਲੇ ਸੰਗਠਨ ਇੱਕ ਪੁੱਲ ਦੇ ਤੌਰ ਤੇ ਕਰਦਾ ਹੈ । ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਹੋਰ ਮਜਬੂਤ ਕੀਤਾ ਜਾਵੇਗਾ ਅਤੇ ਪਾਰਟੀ ਨਾਲ ਜੁੜੇ ਹੋਏ ਹਰ ਇੱਕ ਵਰਕਰ ਨੂੰ ਉਸ ਦਾ ਬਣਦਾ ਮਾਨ ਸਨਮਾਨ ਦਵਾਉਣਾ ਉਹਨਾਂ ਦੀ ਜਿੰਮੇਵਾਰੀ ਹੋਵੇਗੀ । ਇਸ ਮੌਕੇ ਐਸੀ ਲੈਂਡ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਰਵਿੰਦਰ ਹੰਸ,ਜਿਲਾ ਜਨਰਲ ਸਕੱਤਰ ਮੁਖਵਿੰਦਰ ਸਿੰਘ ਵਿਰਦੀ,ਜਿਲਾ ਐਸਸੀ ਵਿੰਗ ਪ੍ਰਧਾਨ ਡਾਕਟਰ ਇੰਦਰਪਾਲ, ਚੈਅਰਮੈਨ ਬਲਜੀਤ ਰਿੰਕੂ,ਜਿਲਾ ਯੂਥ ਪ੍ਰਧਾਨ ਕੌਂਸਲਰ ਭਗਵੰਤ ਸਿੰਘ ਕਵਲ, ਕੌਂਸਲਰ ਵਿਰਾਟ ਦੇਵਗਨ, ਮੈਂਬਰ ਏਡੀਏ ਕੁਨਾਲ ਧਵਨ, ਜੋਇੰਟ ਸੈਕਟਰੀ ਯੂਥ ਵਿੰਗ ਪੰਜਾਬ ਨਵਜੋਤ ਗਰੋਵਰ, ਸੀਨੀਅਰ ਆਗੂ ਸਤਪਾਲ ਸੋਖੀ,ਟਰਸਟੀ ਇੰਪਰੂਵਮੈਂਟ ਟਰਸਟ ਮਨਦੀਪ ਸਿੰਘ ਮੌਂਗਾ, ਸੀਨੀਅਰ ਆਗੂ ਮਾਸਟਰ ਮੋਹਨ ਲਾਲ, ਤ੍ਰਲੋਕੀ ਨਾਥ ਸਤਨਾਮ ਸਿੰਘ ਮਠਾਰੂ, ਡੈਂਟਲ ਕੌਂਸਲ ਮੈਂਬਰ ਹਰਪ੍ਰੀਤ ਸਿੰਘ ਬੇਦੀ, ਗੁਰਪ੍ਰੀਤ ਕਟਾਰੀਆ, ਗੁਲਜ਼ਾਰ ਬਿੱਟੂ,ਕੇਵਲ ਅਟਵਾਲ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-