





Total views : 5840546







Total views : 5840546ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਸੀ.ਆਈ.ਏ ਸਟਾਫ-1, ਅੰਮ੍ਰਿਤਸਰ ਵਿਖੇ ਤਾਇਨਾਤ ਏ.ਐਸ.ਆਈ ਪਵਨ ਕੁਮਾਰ ਜਿਨਾਂ ਵਲੋ ਆਪਣੀ ਡਿਊਟੀ ਬਹੁਤ ਹੀ ਮਿਹਨਤ, ਤਣਦੇਹੀ ਅਤੇ ਬਹਾਦਰੀ ਨਾਲ ਕਰਨ ਤੇ ਇਸ ਕਰਮਚਾਰੀ ਦੀ ਹੌਂਸਲਾ ਅਫ਼ਜਾਈ ਲਈ ਡੀ.ਜੀ.ਪੀ, ਪੰਜਾਬ ਜੀ ਵਲੋ ਸਬ ਇੰਸਪੈਕਟਰ ਰੈਂਕ ਪਰ ਪਦਉਨਤ ਕੀਤਾ ਗਿਆ।
ਇਸ ਉਪਰੰਤ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਅਤੇ ਸ਼੍ਰੀ ਰਵਿੰਦਰ ਪਾਲ ਸਿੰਘ, ਡੀ.ਸੀ.ਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ, ਵਲੋ ਏ.ਐਸ.ਆਈ ਪਵਨ ਕੁਮਾਰ ਨੂੰ ਸਬ ਇੰਸਪੈਕਟਰ ਦਾ ਸਟਾਰ ਲਗਾਂਉਦਿਆ ਭਵਿੱਖ ਵਿੱਚ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ । ਇਸ ਸਮੇਂ ਉਹਨਾਂ ਦੇ ਨਾਲ ਇੰਸਪੈਕਟਰ ਅਮੋਲਕਦੀਪ ਸਿੰਘ, ਇੰਚਾਰਜ ਸੀ.ਆਈ.ਏ ਸਟਾਫ਼-1, ਅੰਮ੍ਰਿਤਸਰ ਵੀ ਮੌਜੂਦ ਸਨ।ਜਿਕਰਯੋਗ ਹੈ ਕਿ ਪਦਉਨਤ ਹੋਏ ਏ.ਐਸ਼.ਆਈ ਪਵਨ ਕੁਮਾਰ ਵੱਲੋਂ ਐਨ.ਡੀ.ਪੀ.ਐਸ ਐਕਟ ਅਤੇ ਅਸਲਾ ਐਕਟ ਵਿੱਚ ਬਹੁਤ ਵੱਡੀਆਂ ਰਿਕਵਰੀਆਂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-