ਪਤੀ ਪਤਨੀ ਇਕ ਹੋਰ ਔਰਤ ਨਾਲ ਮਿਲਕੇ ਕਰਦੇ ਸੀ ਨਸ਼ੇ ਦਾ ਕਾਰੋਬਾਰ ! ਪੁਲਿਸ ਨੇ ਵੇਚਣ ਲਈ ਪੁੜੀਆਂ ਬਣਾਂਉਦੇ ਕਰ ਲਏ ਕਾਬੂ

4878219
Total views : 5840546

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ
ਪੰਜਾਬ ਸਰਕਾਰ ਵਲੋ ਯੁੱਧ ਨਸ਼ਿਆ ਵਿਰੁੱਧ ਤਾਹਿਤ ਵਿੱਢੀ ਮੁਹਿੰਮ ਦੌਰਾਨ ਥਾਣਾਂ ਸਦਰ ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦ ਇਕ ਪਤੀ ਪਤਨੀ ਨੂੰ ਇਕ ਹੋਰ ਔਰਤ ਸਮੇਤ ਉਸ ਸਮੇ ਕਾਬੂ ਕੀਤਾ ਜਦ ਉਹ ਵੇਚਣ ਵਾਸਤੇ ਚਿੱਟੇ ਦੀ ਪੁੜੀਆਂ ਬਣਾ ਰਹੇ ਸਨ।ਜਿਸ ਸਬੰਧੀ ਜਾਣਕਾਰੀ ਦੇਦਿਆ ਇਕ ਪੱਤਰਕਾਰ ਸੰਮੇਲਨ ਦੌਰਾਨ ਏ.ਡੀ.ਸੀ.ਪੀ ਸਿਟੀ-2 ਸ:ਹਰਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆ ਦੀ ਪਹਿਚਾਣ 1.ਹਰਪ੍ਰੀਤ ਸਿੰਘ ਉਰਫ ਹਰਪ੍ਰਤਾਪ ਸਿੰਘ ਹੈਪੀ ਪੁੱਤਰ ਰਣਜੀਤ ਸਿੰਘ ਵਾਸੀ ਮਕਾਨ
260 ਗ੍ਰਾਮ ਹੈਰੋਇਨ ਤੇ 5290 ਰੁਪਏ ਦੀ ਡਰੱਗ ਮਨੀ ਮੌਕੇ ‘ਤੇ ਹੀ ਕੀਤੀ ਬ੍ਰਾਮਦ
ਨੰਬਰ 691, ਗਲੀ ਨੰਬਰ 04, ਨੇੜੇ ਡੁੰਮ ਦਾ ਗੁਰੂਦੁਆਰਾ, ਸੰਧੂ ਕਲੋਨੀ, ਬਟਾਲਾ ਰੋਡ, ਅੰਮ੍ਰਿਤਸਰ, 2.ਪ੍ਰਿਅੰਕਾ ਪਤਨੀ ਹਰਪ੍ਰੀਤ ਸਿੰਘ ਉਰਫ ਹਰਪ੍ਰਤਾਪ ਸਿੰਘ ਹੈਪੀ ਵਾਸੀ ਮਕਾਨ ਨੰਬਰ  691, ਗਲੀ ਨੰਬਰ 04, ਨੇੜੇ ਡੁੰਮ ਦਾ ਗੁਰੂਦੁਆਰਾ, ਸੰਧੂ ਕਲੋਨੀ, ਬਟਾਲਾ ਰੋਡ, ਅੰਮ੍ਰਤਿਸਰ,3.ਸਿਲਪਾ ਪਤਨੀ ਲੇਟ ਸਿਕੰਦਰ ਵਾਸੀ ਮਕਾਨ ਨੰਬਰ 616, ਗਲੀ ਨੰਬਰ 04, ਨੇੜੇ ਡੁੰਮ ਦਾ ਗੁਰੂਦੁਆਰਾ, ਸੰਧੂ ਕਲੋਨੀ, ਬਟਾਲਾ ਰੋਡ, ਅੰਮ੍ਰਿਤਸਰ ਵਜੋ ਹੋਈ ਹੈ। ਜਿੰਨਾ ਪਾਸੋ 260 ਗ੍ਰਾਮ ਹੈਰਇਨ ਤੇ 5290 ਰੁਪਏ ਡਰੱਗ ਮਨੀ ਬ੍ਰਾਮਦ ਹੋਈ ਹੈ।ਗ੍ਰਿਫ਼ਤਾਰ ਤਿੰਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਬੈਕਵਡਰ ਤੇ ਫਾਰਵਰਡ ਲਿੰਕ ਬਾਰੇ ਤਹਿ ਤੱਕ ਜਾਂਚ ਕੀਤੀ ਜਾਵੇਗੀ।ਇਸ ਸਮੇ ਉਨਾਂ ਨਾਲ ਥਾਣਾਂ ਸਦਰ ਦੇ ਐਸ.ਐਚ.ਓ ਇੰਸ: ਹਰਸੰਦੀਪ ਸਿੰਘ ਵੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News