ਬਿਕਰਮ ਮਜੀਠੀਆ ਨੇ ਇਤਰਾਜਯੋਗ ਤਸਵੀਰਾਂ ਵਾਇਰਲ ਕਰਕੇ ਜਰਨੈਲਾਂ ਵਾਲਾ ਨਹੀ ਬੁਝਦਿੱਲਾਂ ਵਾਲਾ ਕੀਤਾ ਕੰਮ-ਡਾ: ਰਵਜੋਤ

4878242
Total views : 5840579

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਬਿਕਰਮ ਮਜੀਠੀਆ ਵੱਲੋਂ ਵਾਇਰਲ ਕੀਤੀਆਂ ਇਤਰਾਜਯੋਗ ਤਸਵੀਰਾਂ ‘ਤੇ ਤਿੱਖਾ ਪ੍ਰਤੀਕਿਰਿਆ ਦਿੱਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ਅਸਲ ਵਿੱਚ 8 ਤੋਂ 10 ਸਾਲ ਪੁਰਾਣੀਆਂ ਹਨ ਅਤੇ ਇਨ੍ਹਾਂ ਨੂੰ ਐਡਿਟ ਕਰਕੇ ਉਨ੍ਹਾਂ ਦੀ ਸਾਬਕਾ ਪਤਨੀ ਦੇ ਨਾਲ ਜੋੜਿਆ ਗਿਆ ਹੈ,ਮੈਂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ।

ਕੀ ਆਪਣੀ ਪਤਨੀ ਨਾਲ ਸੈਲਫੀ ਲੈਣਾ ਗਲਤ ਹੈ? : ਡਾ. ਰਵਜੋਤ ਸਿੰਘ

ਉਨ੍ਹਾਂ ਕਿਹਾ, “ਕੀ ਆਪਣੀ ਪਤਨੀ ਨਾਲ ਸੈਲਫੀ ਲੈਣਾ ਗਲਤ ਹੈ? ਇਹ ਤਸਵੀਰਾਂ ਮੇਰੀ ਪਤਨੀ ਨਾਲ ਹਨ, ਪਰ ਇਨ੍ਹਾਂ ਨੂੰ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ‘ਤੇ ਪੇਸ਼ ਕੀਤਾ ਗਿਆ। ਇਹ ਬਹੁਤ ਨੀਵੇਂ ਦਰਜੇ ਦੀ ਸਿਆਸਤ ਹੈ। ਇਸ ਨਾਲ ਨਾ ਸਿਰਫ਼ ਮੇਰੀ, ਸਗੋਂ ਔਰਤ ਜਾਤੀ ਦੀ ਵੀ ਬੇਇੱਜਤੀ ਹੋਈ ਹੈ।”

ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਸ ਮਾਮਲੇ ਕਾਰਨ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ, “ਕਿਸੇ ਦੀਆਂ ਤਸਵੀਰਾਂ ਨੂੰ ਐਡਿਟ ਕਰਨਾ ਜਰਨੈਲਾਂ ਦਾ ਕੰਮ ਨਹੀਂ। ਮੇਰੀ ਸਾਬਕਾ ਪਤਨੀ ਦੀ ਕੋਈ ਗਲਤੀ ਨਹੀਂ। ਜੇ ਤੁਸੀਂ ਲੜਾਈ ਲੜਨੀ ਹੈ ਤਾਂ ਮੇਰੇ ਨਾਲ ਲੜੋ, ਪਰ ਪਰਿਵਾਰ ਨੂੰ ਨਿਸ਼ਾਨਾ ਨਾ ਬਣਾਓ।”

ਉਨ੍ਹਾਂ ਆਖ਼ਰ ‘ਚ ਕਿਹਾ ਕਿ ਹੁਣ ਇਹ ਸਬ ਕੁਝ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। “ਇਹ ਲੀਡਰ ਲੋਕਾਂ ਦੇ ਬਾਥਰੂਮ ਤੱਕ ਪਹੁੰਚ ਗਏ ਹਨ। ਧੀਆਂ-ਭੈਣਾਂ ਦੀ ਇੱਜ਼ਤ ਰੋਲਣ ਲੱਗ ਪਏ ਹਨ। ਹੁਣ ਹੋਰ ਨਹੀਂ।”

ਡਾ. ਰਵਜੋਤ ਸਿੰਘ ਨੇ ਵਾਇਰਲ ਤਸਵੀਰਾਂ ਨੂੰ ਲੈ ਕੇ ਆਪਣੀ ਪਾਸੇ ਤੋਂ ਸਪਸ਼ਟੀਕਰਨ ਦਿੱਤਾ ਹੈ ਅਤੇ ਕਿਹਾ ਕਿ ਪਰਿਵਾਰਕ ਤਸਵੀਰਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਨਿੰਦਣਯੋਗ ਹੈ। ਉਨ੍ਹਾਂ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News