





Total views : 5623166








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਮਿੱਕੀ ਗੁਮਟਾਲਾ
ਅੱਜ ਕਾਰਪੋਰੇਸ਼ਨ ਅੰਮ੍ਰਿਤਸਰ ਨੇ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਸਹਿਯੋਗ ਨਾਲ ਥਾਣਾ ਮੋਹਕਮਪੁਰਾ ਵਿੱਖੇ ਨਸ਼ਾ ਤਸਕਰ ਸੰਨੀ ਗੁੱਲਾ ਦੀ ਰਿਹਾਇਸ਼ ਮਕਾਨ ਜੇ ਸੀ ਬੀ ਦੀ ਮਦਦ ਨਾਲ ਢਾਹ ਦਿੱਤਾ। ਦੱਸਣ ਯੋਗ ਹੈ ਕਿ ਇਹ ਮਕਾਨ ਨਸ਼ਾ ਤਸਕਰ ਸੰਨੀ ਗੁੱਲਾ ਪੁੱਤਰ ਬਿੱਟੂ ਸਿੰਘ ਦਾ ਸੀ, ਜਿਸ ਦਾ ਪਤਾ ਮਕਾਨ ਨੰਬਰ 3033, ਤੁੰਗ ਪਾਈ, ਬਟਾਲਾ ਰੋਡ, ਥਾਣਾ ਮੋਹਕਮਪੁਰਾ ਹੈ।
ਲੋਕਾਂ ਦੀਆਂ ਜਿੰਦਗੀਆਂ ਬਰਬਾਦ ਕਰਨ ਵਾਲਿਆਂ ਨੂੰ ਸੁਖੀ ਨਹੀਂ ਰਹਿਣ ਦਿਆਂਗੇ -ਪੁਲਿਸ ਕਮਿਸ਼ਨਰ
ਇਸ ਮੌਕੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੰਨੀ ਗੁੱਲਾ ਦੇ ਖਿਲਾਫ਼ ਪਹਿਲਾਂ ਹੀ 8 ਮੁਕੱਦਮੇ, ਜਿੰਨਾਂ ਵਿੱਚ 04 ਮੁਕੱਦਮੇ ਐਨ.ਡੀ.ਪੀ.ਐਸ ਐਕਟ, 2 ਮੁਕੱਦਮੇਂ ਇਰਾਦਾ ਕਤਲ, 1 ਮੁਕੱਦਮਾ ਪਰੀਜ਼ਨ ਐਕਟ ਤੇ 1 ਮੁਕੱਦਮਾ ਲੜਾਈ ਝਗੜਾ ਦਰਜ਼ ਹਨ, ਦਾ ਵੱਖ ਵੱਖ ਥਾਣਿਆਂ ਵਿੱਚ ਦਰਜ ਹੈ। ਉਹਨਾਂ ਦੱਸਿਆ ਕਿ ਇਹ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਿਲ ਹੈ ਅਤੇ ਪੁਲਿਸ ਨੇ ਇਸ ਉੱਤੇ ਵੱਖ-ਵੱਖ ਥਾਣਿਆਂ ਵਿੱਚ ਮੁਕਦਮੇ ਦਰਜ ਕੀਤੇ ਹਨ। ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਵਿਅਕਤੀ ਕਿਸੇ ਦਾ ਘਰ ਬਰਬਾਦ ਕਰਦਾ ਹੈ, ਲੋਕਾਂ ਦੀਆਂ ਜਿੰਦਗੀਆਂ ਬਰਬਾਦ ਕਰ ਦਿੰਦਾ ਹੈ, ਉਸ ਨੂੰ ਸੁੱਖ ਨਾਲ ਰਹਿਣ ਦਾ ਕੋਈ ਅਧਿਕਾਰ ਨਹੀਂ।
ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਦ੍ਰਿੜ ਹੈ ਅਤੇ ਜੋ ਵੀ ਵਿਅਕਤੀ ਨਸ਼ਾ ਤਸਕਰੀ ਦੇ ਭੈੜੇ ਕੰਮ ਵਿੱਚ ਸ਼ਾਮਿਲ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਨਸ਼ਾ ਤਸਕਰ ਜਾਂ ਤਾਂ ਪੰਜਾਬ ਛੱਡ ਕੇ ਬਾਹਰ ਚਲੇ ਜਾਣ ਜਾਂ ਨਸ਼ੇ ਦਾ ਧੰਦਾ ਛੱਡ ਕਿ ਆਪਣੀ ਗਲਤੀ ਕਬੂਲਦੇ ਹੋਏ ਅੱਗੇ ਤੋਂ ਇਸ ਕੰਮ ਨੂੰ ਤੌਬਾ ਕਰ ਜਾਣ।
ਉਹਨਾਂ ਦੱਸਿਆ ਕਿ ਸੰਨੀ ਗੁੱਲਾ ਨੇ ਇਹ ਨਾਜਾਇਜ਼ ਉਸਾਰੀ ਕੀਤੀ ਹੋਈ ਸੀ ਜਿਸ ਨੂੰ ਅੱਜ ਕਾਰਪੋਰੇਸ਼ਨ ਅੰਮ੍ਰਿਤਸਰ ਨੇ ਢਾਹ ਦਿੱਤਾ ਹੈ। ਇਸ ਮੌਕੇ ਸ੍ਰੀ ਆਲਮ ਵਿਜੇ ਸਿੰਘ ਡੀਸੀਪੀ ਲਾ ਐਂਡ ਆਰਡਰ , ਡਾਕਟਰ ਸ਼ੀਤਲ ਸਿੰਘ ਏਸੀਪੀ ਈਸਟ ਅੰਮ੍ਰਿਤਸਰ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-