ਨਵ ਨਿਯੁਕਤ ਡਿਪਟੀ ਐਡਵੋਕੇਟ ਜਨਰਲ ਰਜੀਵ ਮਦਾਨ ਦੇ ਸਨਮਾਨ ‘ਚ ਬਾਰ ਐਸੋਸੀਏਸ਼ਨ ਅਜਨਾਲਾ ਨੇ ਕਰਵਾਇਆ ਸਮਾਗਮ

4743934
Total views : 5620274

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ ਦਵਿੰਦਰ  ਪੁਰੀ

ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਡਿਪਟੀ ਐਡਵੋਕੇਟ ਜਨਰਲ ਪੰਜਾਬ ਐਡਵੋਕੇਟ ਰਜੀਵ ਮਦਾਨ ਰਾਜਾ ਦੇ ਸਨਮਾਨ ‘ਚ ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿਜਰ ਦੀ ਅਗਵਾਈ ਵਿੱਚ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਕਰਵਾਇਆ ਗਿਆ। ਕਾਬਲੇ ਗੌਰ ਹੈ ਕਿ ਨਵ ਨਿਯੁਕਤ ਡਿਪਟੀ ਐਡਵੋਕੇਟ ਜਨਰਲ ਰਜੀਵ ਮਦਾਨ ਰਾਜਾ ਉੱਘੇ ਸਮਾਜ ਸੇਵੀ , ਵੱਖ ਵੱਖ ਪੰਚਾਇਤੀ ਰਾਜ ਸੰਸਥਾਵਾਂ ਨਾਲ ਜੁੜੇ ਹੋਏ ਅਤੇ ਬਾਰ ਐਸੋਸੀਏਸ਼ਨ ਅਜਨਾਲਾ ਦੇ ਰਹਿ ਚੁਕੇ ਉੱਪ ਪ੍ਰਧਾਨ ਹਨ, ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਰਮਦਾਸ ਦੇ ਜੰਪਪਲ ਹਨ।

ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੈਡਵੋਕੇਟ ਹਰਪਾਲ ਸਿੰਘ ਨਿੱਜਰ ਨੇ ਨਵ ਨਿਯੁਕਤ ਡਿਪਟੀ ਐਡਵੋਕੇਟ ਜਨਰਲ ਰਜੀਵ ਮਦਾਨ ਵਲੋਂ ਸਥਾਨਕ ਜੁਡੀਸ਼ੀਅਲ ਅਦਾਲਤਾਂ ‘ਚ ਬਤੌਰ ਵਕੀਲ ਵਜੋਂ ਨਿਭਾਈਆਂ ਗਈਆਂ ਸੇਵਾਵਾਂ ਅਤੇ ਬਾਰ ਐਸੋਸੀਏਸ਼ਨ ਦੀ ਬਿਲਡਿੰਗ ਕਮੇਟੀ ਵਿੱਚ ਇਮਾਨਦਾਰੀ ਤੇ ਪਾਰਦਸ਼ਤਾ ਨਾਲ ਨਿਭਾਈਆਂ ਜਿੰਮੇਵਾਰੀਆਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਐਡਵੋਕੇਟ ਰਜੀਵ ਮਦਾਨ ਨੂੰ ਪੰਜਾਬ ਸਰਕਾਰ ਵਲੋਂ ਡਿਪਟੀ ਐਡਵੋਕੇਟ ਜਨਰਲ ਨਾਮਜਦ ਕੀਤੇ ਜਾਣ ਦਾ ਬਾਰ ਐਸੋਸੀਏਸ਼ਨ ਅਜਨਾਲਾ ਸਮੇਤ ਵਿਧਾਨ ਸਭਾ ਹਲਕਾ ਅਜਨਾਲਾ ਦਾ ਮਾਨ ਉੱਚਾ ਹੋਇਆ ਹੈ। ਨਵ ਨਿਯੁਕਤ ਐਡਵੋਕੇਟ ਜਨਰਲ ਰਜੀਵ ਮਦਾਨ ਨੇ ਆਪਣੇ ਧੰਨਵਾਦ ਸੰਬੋਧਨ’ਚ ਜਿੱਥੇ ਪੰਜਾਬ ਸਰਕਾਰ ਦਾ ਵਿਧਾਨ ਸਭਾ ਹਲਕਾ ਅਜਨਾਲਾ ਨੂੰ ਉੱਚ ਮਾਨ ਸਨਮਾਨ ਦੇਣ ਲਈ ਧੰਨਵਾਦ ਕੀਤਾ , ਉਥੇ ਵਿਸ਼ਵਾਸ਼ ਦਿਵਾਇਆ ਕਿ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਪੰਜਾਬ ਸਰਕਾਰ ਦੇ ਕੇਸਾਂ ਦੀ ਪੈਰਵਾਈ ਪੂਰੀ ਤਨਦੇਹੀ ਨਾਲ ਨਿਭਾਅ ‘ਚ ਹਲਕਾ ਅਜਨਾਲਾ ਨੂੰ ਹੋਰ ਮਾਨ ਸਨਮਾਨ ਦਿਵਾਉਣ ਲਈ ਯਤਨਸ਼ੀਲ ਰਹਿਣਗੇ।ਇਸ ਮੌਕੇ ਤੇ ਬਾਰ ਐਸੋਸੀਏਸ਼ਨ ਅਜਨਾਲਾ ਦੇ ਮੀਤ ਪ੍ਰਧਾਨ ਐਡਵੋਕੇਟ ਅੰਮ੍ਰਿਤਪਾਲ ਸਿੰਘ ਮੁਹਾਰ, ਸਕੱਤਰ ਸੁਖਚਰਨਜੀਤ ਸਿੰਘ ਵਿੱਕੀ, ਜੁਆਇੰਟ ਸਕੱਤਰ ਅਮਨ ਵਾਂਸਲ, ਲਾਈਬਰੇਰੀ ਇੰਚਾਰਜ ਜੋਬਨਪ੍ਰੀਤ ਸਿੰਘ, ਸਾਬਕਾ ਪ੍ਰਧਾਨ ਬ੍ਰਿਜ ਮੋਹਨ ਔਲ , ਨਰੇਸ਼ ਸ਼ਰਮਾ, ਮੇਜਰ ਸਿੰਘ ਰਿਆੜ, ਰਣਜੀਤ ਸਿੰਘ ਛੀਨਾ, ਜੇਐਮ ਕੁੰਦਰਾ, ਮਨੋਜ ਕੁਮਾਰ ਧਾਰੀਵਾਲ, ਬੀਰ ਜਸਕਰਨ ਸਿੰਘ, ਮਨਦੀਪ ਸਿੰਘ ਰੰਧਾਵਾ, ਸੁਖਦੇਵ ਸਿੰਘ ਬਾਜਵਾ, ਚਰਨਜੀਤ ਸਿੰਘ ਹੁੰਦਲ, ਦਲਜੀਤ ਸਿੰਘ ਗਿੱਲ, ਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਅਰਵਿੰਦਰ ਸਿੰਘ ਮਾਨ, ਗੁਰਪ੍ਰੀਤ ਸਿੰਘ, ਅਮਿਤ ਸ਼ਰਾਫ, ਰਿਸ਼ੀ ਅਰੋੜਾ, ਰੁਪਿੰਦਰ ਸਿੰਘ ਸੰਧੂ, ਆਦਿ ਐਡਵੋਕੇਟ ਮੌਜੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News