ਸਕੂਲ ਮੁੱਖੀ ਨੂੰ ਸਤਧਾਰੀ ਆਗੂਆਂ ਦੀ ਖੁਸ਼ਾਮਦ ਕਰਨੀ ਪਈ ਮਹਿੰਗੀ ! ਟਹਿਲ ਸੇਵਾ ਲਈ ਵਿਦਿਆਰਥੀਆਂ ਕੋਲੋ ਵੇਟਰਾਂ ਦਾ ਕੰਮ ਕਰਾਉਣ ਬਦਲੇ ਸਿਿਖਆ ਮੰਤਰੀ ਨੇ ਕੀਤਾ ਮੁਅੱਤਲ

4732885
Total views : 5602992

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੱਬੂ ਬੰਡਾਲਾ

ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਨੂੰ ਇਕ ਸਮਾਗਮ ਦੌਰਾਨ ਪੁੱਜੇ ਸਤਾਧਾਰੀ ਪਾਰਟੀ ਦੇ ਆਗੂਆਂ ਦੀ ਮਹਿਮਾਨਨਿਵਾਜੀ ਲਈ ਵਿਦਿਆਰਥੀਆਂ  ਕੋਲੋ ਵੇਟਰਾਂ ਦਾ ਕੰਮ ਲੈਣ ਸਬੰਧੀ ਮੀਡੀਆ ਵਲੋ ਪ੍ਰਕਾਸ਼ਿਤ ਖਬਰਾਂ ਦਾ ਤਿੱਖਾ ਨੋਟਿਸ ਲੈੋਦਆ  ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੋਇੰਦਵਾਲ ਸਾਹਿਬ ਦੇ ਸਰਕਾਰੀ ਸਕੂਲ ਦੇ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਹੈ।ਜ਼ਿਕਰਯੋਗ ਹੈ ਕਿ ਸਕੂਲ ’ਚ ਸਿੱਖਿਆ ਕ੍ਰਾਂਤੀ ਤਹਿਤ ਸਕੂਲ ਦੀ ਚਾਰਦੀਵਾਰੀ, ਬਾਸਕਟਬਾਲ ਗਰਾਊਂਡ ਅਤੇ ਹੋਰ ਵਿਕਾਸ ਕਾਰਜਾਂ ਦੇ ਉਦਘਾਟਨ ਸਬੰਧੀ ਸਮਾਗਮ ਰੱਖਿਆ ਗਿਆ ਸੀ। ਇਸ ਦੌਰਾਨ ਸਕੂਲ ਵਿਦਿਆਰਥੀਆਂ ਕੋਲੋਂ ਵੇਟਰ ਦਾ ਕੰਮ ਲਿਆ ਜਾ ਰਿਹਾ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

ਬੈਂਸ ਨੇ ਟਵੀਟ ਕਰਦਿਆਂ ਆਖਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੋਇੰਦਵਾਲ ਸਾਹਿਬ – ਜਿੱਥੇ ਵਿਦਿਆਰਥੀਆਂ ਨੂੰ ਨਾਸ਼ਤਾ ਪਰੋਸਣ ਲਈ ਮਜਬੂਰ ਕੀਤਾ ਗਿਆ ਸੀ, ਵਿੱਚ ਹੋਈ ਘੋਰ ਅਨੁਸ਼ਾਸਨਹੀਣਤਾ ਦਾ ਸਖ਼ਤ ਨੋਟਿਸ ਲੈਂਦੇ ਹੋਏ, ਸਕੂਲ ਇੰਚਾਰਜ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਸਾਡੇ ਵਿਦਿਆਰਥੀਆਂ ਦੀ ਇੱਜ਼ਤ ਅਤੇ ਸਤਿਕਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਅਜਿਹਾ ਦੁਰਵਿਵਹਾਰ ਅਸਵੀਕਾਰਨਯੋਗ ਹੈ ਅਤੇ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News