ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਅਜਨਾਲਾ ਹਲਕੇ ਦੀਆਂ ਮੰਡੀਆਂ ਦਾ ਅਚਨਚੇਤ ਦੌਰਾ

4726342
Total views : 5591859

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਅੰਮ੍ਰਿਤਸਰ/ਦਵਿੰਦਰ ਪੁਰੀ 

ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਆਪਣੇ ਹਲਕੇ ਅਜਨਾਲਾ ਦੀਆਂ ਅਨਾਜ ਮੰਡੀਆਂ ਦਾ ਅਚਨਚੇਤ ਦੌਰਾ ਕੀਤਾ ਗਿਆ। ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਕਿਸਾਨਾਂ ਦੁਆਰਾ ਅਨਾਜ ਮੰਡੀਆਂ ਵਿੱਚ ਲਿਆਂਦੀ ਗਈ ਕਣਕ ਦੀਆਂ ਢੇਰੀਆਂ ਵਿੱਚ ਨਮੀ ਦਾ ਨਿਰੀਖਣ ਵੀ ਕੀਤਾ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਮੰਡੀਆਂ ਵਿੱਚੋਂ ਖਰੀਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਮੰਡੀਆਂ ਵਿੱਚ ਕਿਸਾਨਾਂਮਜ਼ਦੂਰਾਂ ਜਾਂ ਆੜਤੀਆਂ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ  ਅਧਿਕਾਰੀਆਂ ਨੂੰ ਕਿਸਾਨਾਂ ਦੁਆਰਾ ਅਨਾਜ ਮੰਡੀਆਂ ਵਿੱਚ ਲਿਆਂਦੀ ਸੁੱਕੀ ਫਸਲ ਦੀ ਸਰਕਾਰੀ ਬੋਲੀ 24 ਘੰਟਿਆਂ ਅੰਦਰ ਕਰਵਾਉਣਸਰਕਾਰੀ ਏਜੰਸੀਆਂ ਵੱਲੋਂ ਖਰੀਦੀ ਜਿਨਸ ਦੀ ਅਦਾਇਗੀ 48 ਘੰਟਿਆਂ ਅੰਦਰ ਕਰਨ ਅਤੇ ਖਰੀਦੀ ਫ਼ਸਲ ਦੀ ਲਿਫਟਿੰਗ 72 ਘੰਟਿਆਂ ਅੰਦਰ ਕਰਵਾਉਣ ਦੀ ਹਦਾਇਤ ਕੀਤੀ ਗਈ ਹੈਜਿਸ ਉੱਤੇ ਅਮਲ ਹੋਵੇਗਾ।

ਕਿਸਾਨਾਂ ਨੂੰ 48 ਘੰਟਿਆਂ ਵਿੱਚ ਅਦਾਇਗੀ ਅਤੇ 72 ਘੰਟਿਆਂ ਵਿੱਚ ਹੋਵੇਗੀ ਲਿਫਟਿੰਗ – ਧਾਲੀਵਾਲ

ਉਹਨਾਂ ਕਿਸਾਨਾਂ ਨੂੰ ਇਸ ਵਾਰ ਦੀ ਬੰਪਰ ਫਸਲ ਲਈ ਵਧਾਈ ਦਿੰਦਿਆਂ ਕਿਹਾ ਕਿ ਹੁਣ ਤੱਕ ਮੰਡੀਆਂ ਵਿੱਚ ਆਈ ਕਣਕ ਨੇ ਬਹੁਤ ਵਧੀਆ ਸੀਜਨ ਦੀ ਭਵਿੱਖਬਾਣੀ ਕੀਤੀ ਹੈ। ਧਾਲੀਵਾਲ ਨੇ ਅੱਜ ਅਜਨਾਲਾਚਮਿਆਰੀਅਵਾਣ ਅਤੇ ਸੁਧਾਰ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ।ਕੈਬਨਿਟ ਮੰਤਰੀ ਨੇ ਮੰਡੀਆਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਦਿੱਤੀਆਂ ਗਈਆਂ ਸੁਵਿਧਾਵਾਂ ਤੇ ਸਫਾਈ ਪ੍ਰਬੰਧਾਂ ਦਾ ਵਿਸ਼ੇਸ਼ ਤੌਰ ਉੱਤੇ ਜਾਇਜਾ ਲਿਆ। ਵਰਨਣ ਯੋਗ ਹੈ ਕਿ ਅਜਨਾਲਾ ਦੀ ਅਨਾਜ ਮੰਡੀ ਜੋ ਕਿ ਸ਼ਹਿਰ ਦੇ ਬਿਲਕੁਲ ਨਾਲ ਹੈ ਨੂੰ ਕੈਬਨਿਟ ਮੰਤਰੀ ਸ ਧਾਲੀਵਾਲ ਵੱਲੋਂ ਆਪਣੀਆਂ ਕੋਸ਼ਿਸ਼ਾਂ ਨਾਲ ਬਹੁਤ ਵਧੀਆ ਵਿਕਸਿਤ ਕੀਤਾ ਗਿਆ ਹੈ। ਇਸ ਅਨਾਜ ਮੰਡੀ ਵਿੱਚ ਸਾਲ ਦੇ ਲਗਭਗ ਚਾਰ ਮਹੀਨੇ ਫਸਲ ਦੀ ਖਰੀਦ ਵੇਚ ਲਈ ਵਰਤੋਂ ਕੀਤੀ ਜਾਂਦੀ ਹੈ ਅਤੇ ਬਾਕੀ ਦੇ ਕਰੀਬ ਅੱਠ ਮਹੀਨੇ ਸਥਾਨਕ ਵਾਸੀ ਮੰਡੀ ਵਿੱਚ ਸੈਰ ਕਰਨਬੱਚੇ ਖੇਡਣ ਅਤੇ ਧੁੱਪੇ ਬੈਠਣ ਦਾ ਆਨੰਦ ਸਰਦੀਆਂ ਵਿੱਚ ਲੈਂਦੇ ਹਨ।

ਇਸ ਮੌਕੇ ਸ੍ਰੀ ਖੁਸ਼ਪਾਲ ਸਿੰਘ ਧਾਲੀਵਾਲਜ਼ਿਲ੍ਹਾ ਮੰਡੀ ਅਫਸਰ ਅਮਨਦੀਪ ਸਿੰਘਓ.ਐਸ.ਡੀ ਗਰਜੰਟ ਸਿੰਘ ਸੋਹੀਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾਮਾਰਕਿਟ ਕਮੇਟੀ ਦੇ ਸਕੱਤਰ ਸ਼੍ਰੀਮਤੀ ਨਵਦੀਪ ਕੌਰਆੜਤੀ ਯੂਨੀਅਨ ਅਜਨਾਲਾ ਦੇ ਪ੍ਰਧਾਨ ਸਤਬੀਰ ਸਿੰਘ ਸੰਧੂਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਆਮ ਆਦਮੀ ਪਾਰਟੀ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿਤ ਔਲਮੰਡੀ ਸੁਪਰਵਾਈਜ਼ਰ ਕਾਬਲ ਸਿੰਘ ਸੰਧੂਲੇਖਾਕਾਰ ਸੰਦੀਪ ਸਿੰਘ ਰਿਆੜਬਲਾਕ ਪ੍ਰਧਾਨ ਹਰਮਨਜੀਤ ਸਿੰਘ ਨੰਗਲਸਰਪੰਚ ਇਕਬਾਲ ਸਿੰਘ ਰਿਆੜਆੜਤੀ ਸੁਖਬੀਰ ਸਿੰਘ ਰਿਆੜਕਰਮਜੀਤ ਸਿੰਘ ਗੋਲਡੀ ਰਿਆੜਆੜ੍ਹਤੀ ਹਰਪਾਲ ਸਿੰਘ ਮੰਨਣਆੜਤੀ ਹਰਜੀਤ ਸਿੰਘ ਅਲੀਵਾਲ ਅਤੇ ਹੋਰ ਪਤਵੰਤੇ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News