





Total views : 5591897








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਪੁਲਿਸ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਥਾਣਾਂ ਕੱਥੂਨੰਗਲ ਵਿਖੇ ਤਾਇਨਾਤ ਇਕ ਐਸ.ਐਸ.ਆਈ ਵਿਰੁੱਧ ਉਸੇ ਥਾਂਣੇ ਵਿੱਚ ਰਿਸ਼ਵਤਖੋਰੀ ਕਰਕੇ ਦਾ ਕੇਸ ਦਰਜ ਉਸੇ ਥਾਂਣੇ ਦੀ ਹਵਾਲਾਤ ਵਿੱਚ ਮੁਲਜਮਾ ਵਾਂਗ ਬੰਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਥੇ ਉਹ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਬੰਦ ਕਰਦਾ ਸੀ। ਕੱਥੂਨੰਗਲ ਥਾਣੇ ਦੀ ਪੁਲਿਸ ਨੇ ਆਪਣੇ ਹੀ ਥਾਣੇ ਦੇ ਏਐੱਸਆਈ ਚਮਨ ਲਾਲ ਪੁੱਤਰ ਮੁਨਸੀ ਰਾਮ ਵਾਸੀ ਸਾਹਮਣੇ ਬਿਜਲੀ ਘਰ ਮਜੀਠਾ ਖਿਲਾਫ਼ 25000 ਹਜ਼ਾਰ ਰੁਪਏ ਰਿਸ਼ਵਤ ਵਸੂਲਣ ਦੇ ਦੋਸ਼ ਹੇਠ ਮਿਤੀ 19 ਅਪ੍ਰੈਲ ਨੂੰ ਐਫ.ਆਈ.ਆਰਨੰ: 36 ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।ਦੋਸ਼ ਹੈ ਕਿ ਏਐੱਸਆਈ ਤਲਵੰਡੀ ਦੌਸੰਧਾ ਸਿੰਘ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਨੂੰ ਗੋਲ਼ੀਬਾਰੀ ਦੇ ਝੂਠੇ ਮਾਮਲੇ ਵਿਚ ਨਾਮਜ਼ਦ ਕਰਨ ਦੀ ਧਮਕੀ ਦੇ ਰਿਹਾ ਸੀ। ਇੰਸਪੈਕਟਰ ਸਿਮਰਨਜੀਤ ਕੌਰ ਨੇ ਦੱਸਿਆ ਕਿ ਚਮਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਕੀਤੀ ਸ਼ਕਾਇਤ ‘ਚ ਤਲਵੰਡੀ ਦੌਸੰਧਾ ਸਿੰਘ ਦੇ ਵਸਨੀਕ ਜਤਿੰਦਰ ਸਿੰਘ ਨੇ ਕੱਥੂਨੰਗਲ ਥਾਣੇ ਦੀ ਪੁਲਿਸ ਨੂੰ ਦੱਸਿਆ ਕਿ ਉਹ ਪਿੰਡ ਦਾ ਸਰਪੰਚ ਹੈ ਤੇ 20 ਮਾਰਚ ਨੂੰ ਕੁਝ ਅਣਪਛਾਤੇ ਲੋਕਾਂ ਨੇ ਉਨ੍ਹਾਂ ਦੇ ਪਿੰਡ ਦੇ ਵਸਨੀਕ ਬਲਕਾਰ ਸਿੰਘ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਸਨ। ਗੋਲੀਬਾਰੀ ਤੋਂ ਬਾਅਦ ਮੁਲਜਮ ਭੱਜ ਗਏ। ਬਲਕਾਰ ਨੂੰ ਸ਼ੱਕ ਸੀ ਕਿ ਇਹ ਗੋਲ਼ੀਆਂ ਬਿਆਨਕਰਤਾ ਨੇ ਉਸ ਦੇ ਘਰ ਦੇ ਬਾਹਰ ਚਲਾਈਆਂ ਸਨ।ਇਸ ਤੋਂ ਬਾਅਦ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਘਟਨਾ ਵਿਚ ਉਸ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਪਰ ਏਐੱਸਆਈ ਚਮਨ ਲਾਲ ਉਸ ਨੂੰ ਵਾਰ-ਵਾਰ ਫੋਨ ਕਰ ਰਿਹਾ ਸੀ ਅਤੇ ਧਮਕੀ ਦੇ ਰਿਹਾ ਸੀ ਕਿ ਉਹ ਇਸ ਮਾਮਲੇ ਵਿਚ ਫਸਾਏਗਾ। ਦੋਸ਼ ਹੈ ਕਿ ਏਐੱਸਆਈ ਚਮਨ ਨੇ ਉਸ ਨੂੰ ਧਮਕੀਆਂ ਦੇ ਕੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ।ਇਸ ਪੁਲਿਸ ਮੁਲਾਜ਼ਮ ਨੇ 26 ਮਾਰਚ ਨੂੰ ਬਿਆਨਕਰਤਾ ਤੋਂ 5,000 ਰੁਪਏ ਅਤੇ 30 ਮਾਰਚ ਨੂੰ ਉਸ ਦੇ ਪੈਟਰੋਲ ਪੰਪ ‘ਤੇ ਰਿਸ਼ਵਤ ਵਜੋਂ ਉਸ ਤੋਂ 20,000 ਰੁਪਏ ਲਏ ਸਨ। ਇਸ ਸਬੰਧੀ ਉਨ੍ਹਾਂ ਨੇ ਮੁਲਜ਼ਮ ਚਮਨ ਲਾਲ ਦੀ ਰਿਕਾਡਿੰਗ ਇੱਕ ਪੈਨਡਰਾਇਵ ਅਤੇ ਜਿਸ ਵਿੱਚ ਡੀ.ਵੀ.ਆਰ ਦੇ ਵਿੱਚੋ ਲਈ ਗਈ ਰਿਕਾਡਿੰਗ ਤੇ ਹੋਰ ਸਬੂਤ ਇਕੱਠੇ ਕੀਤੇ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੌਂਪ ਦਿੱਤੇ ਸਨ ਹੈ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-