ਅੰਮ੍ਰਿਤਸਰ ਪੁਲਿਸ ਨੇ ਕੀਤਾ ਹਵਾਲਾ ਨੈੱਟਵਰਕ ਦਾ ਪਰਦਾਫਾਸ਼, 46 ਲੱਖ 91 ਹਜ਼ਾਰ (ਡਰੱਗ ਮਨੀ) ਸਮੇਤ ਪੰਜਾਬ ਪੁਲਿਸ ਦੇ ਕਾਂਸਟੇਬਲ ਸਣੇ 5 ਮੁਲਜ਼ਮ ਗ੍ਰਿਫ਼ਤਾਰ

4726346
Total views : 5591872

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਮੁੱਖ ਮੰਤਰੀ, ਸ੍ਰ:ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ, ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚੱਲ ਰਹੀ ਜੰਗ ਯੁੱਧ ਨਸ਼ਿਆ ਵਿਰੁੱਧ ਨਸ਼ਿਆਂ ਦੇ ਤਹਿਤ ਅੰਤਰਰਾਸ਼ਟਰੀ ਡਰੱਗ ਕਾਰਟੇਲ ਤੇ ਹਵਾਲਾ ਅਪਰੇਟਰ ਨੂੰ ਵੱਡਾ ਝਟਕਾ ਦਿੰਦੇ ਹੋਏ ਕਮਿਸ਼ਨਰੇਟ ਪੁਲਿਸ, ਅਮ੍ਰਿਤਸਰ ਨੇ ਬੈਕਵਰਡ ਤੇ ਫਾਰਵਰਡ ਲਿੰਕ ਦੀ ਜਾਂਚ ਦੌਰਾਨ 05 ਵਿਅਕਤੀ ਨੂੰ ਕਾਬੂ ਕਰਕੇ 46,91,000/-ਰੁਪਏ (46 ਲੱਖ 91 ਹਜ਼ਾਰ ਰੁਪਏ) ਡਰੱਗ ਮਨੀ ਬ੍ਰਾਮਦ ਕੀਤੀ ਗਈ।

ਫੜੇ ਗਏ ਮੁਲਜ਼ਮਾਂ ਦੀ ਪਹਿਚਾਣ 1) ਰਾਜ਼ਨਜੋਤ ਸਿੰਘ ਉਰਫ਼ ਰਾਜਨ ਪੁੱਤਰ ਜਤਿੰਦਰ ਸੰਘ ਵਾਸੀ ਕਮਲਾ ਐਵੀਨਿਊ, ਫਤਿਹਗੜ੍ਹ ਚੂੜੀਆਂ ਰੋਡ, ਅੰਮ੍ਰਿਤਸਰ, 2) ਗੁਰਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਮਾਹਵਾ ਜਿਲ੍ਹਾ ਅੰਮ੍ਰਿਤਸਰ ਦਿਹਾਤੀ, 3) ਹਰਮੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸਦਰ ਕੁਆਟਰ, ਅੰਮ੍ਰਿਤਸਰ, 4) ਨਵਜ਼ੋਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਮੈਕਸ ਸਿਟੀ, ਰਾਮ ਤੀਰਥ ਰੋਡ, ਅੰਮ੍ਰਿਤਸਰ ਅਤੇ 5) ਅਨਿਲ ਸੈਣੀ ਪੁੱਤਰ ਦਿਲਬਾਗ ਸੈਣੀ ਵਾਸੀ ਜਗਤ ਕਲੋਨੀ, ਭਵਾਨੀ, ਹਰਿਆਣਾ ਵਜੋਂ ਹੋਈ ਹੈ ਅਤੇ 46,91,000/-ਰੁਪਏ (46 ਲੱਖ 91 ਹਜ਼ਾਰ ਰੁਪਏ) ਡਰੱਗ ਮਨੀ ਬ੍ਰਾਮਦ ਕੀਤੀ ਗਈ।ਹਲਾਵਾ ਨੈੱਟਵਰਕ ਵਿੱਚ ਫੜੇ ਗਏ ਹਰਿਆਣਾ ਦਾ ਰਹਿਣ ਵਾਲਾ ਅਨਿਲ ਸੈਣੀ ਦਾ ਡਰਾਈਫਰੂਟ ਦਾ ਕਾਰੋਬਾਰ ਸੀ, ਜਿਸਦੇ ਇਵਜ਼ ਵਿੱਚ ਇਹ ਹਵਾਲਾ ਨੈਟਵਰਕ ਚਲਾ ਰਿਹਾ ਸੀ।ਇਹ ਹਵਾਲਾ ਮਨੀ ਦੇ ਨੈਵਟਰਕ ਦੌਰਾਨ ਦੌਸੀ ਇੱਕ ਦੂਸਰੇ ਨੂੰ 10/20 ਦੇ ਨੌਟ ਦੇ ਨੰਬਰ ਦੀ ਫੋਟੋ ਖਿੱਚ ਕੇ ਸੌਸ਼ਲ ਮੀਡੀਆ ਐਪ ਰਾਂਹੀ ਉਹ ਫੋਟੋ ਭੇਜ ਕੇ ਪੈਸਿਆ ਦਾ ਲੈਂਣ-ਦੇਣ ਕਰਦੇ ਸਨ।

ਸਪਲਾਈ ਕਰਨ ਵਾਲਿਆਂ, ਡੀਲਰਾਂ ਅਤੇ ਖਰੀਦਦਾਰਾਂ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦੀਆਂ ਕੋਸ਼ਿਸ਼ਾਂ: ਸੀਪੀ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ

ਪੁਲਿਸ ਟੀਮ ਵੱਲੋਂ ਮੁਕੱਦਮਾਂ ਦੀ ਜਾਂਚ ਦੌਰਾਨ ਨਸ਼ੀਲੇ ਪਦਾਰਥਾਂ ਅਤੇ ਹਵਾਲਾ ਮਨੀ ਟ੍ਰੇਲ ਦੇ ਗਠਜੋੜ ਨੂੰ ਤੋੜਦੇ ਹੋਏ ਪਹਿਲਾਂ ਇਸ ਮੁਕੱਦਮਾਂ ਵਿੱਚ 01 ਕਿਲੋ ਹੈਰੋਇਨ ਨਾਲ ਸਤਨਾਮ ਸਿੰਘ ਉਰਫ਼ ਸੰਧੂ ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਛਿੱਡਣ, ਥਾਣਾ ਲੋਪੋਕੇ, ਜਿਲਾ ਅੰਮ੍ਰਿਤਸਰ ਦਿਹਾਤੀ, ਉਮਰ 26 ਸਾਲ ਨੂੰ ਮਿਤੀ 09-04-2024 ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਪੁੱਛਗਿੱਛ ਦੌਰਾਨੇ ਇਸਦੇ ਇਕਸ਼ਾਫ ਤੇ 1) ਰਾਜ਼ਨਜੋਤ ਸਿੰਘ ਉਰਫ਼ ਰਾਜਨ 2) ਗੁਰਪ੍ਰੀਤ ਸਿੰਘ ਉਰਫ਼ ਗੋਰਾ ਅਤੇ 3) ਅਨਿਲ ਸੈਣੀ ਵਾਸੀ ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ। ਅੱਗੋ ਜਾਂਚ ਦੌਰਾਨ ਗੁਰਪ੍ਰੀਤ ਸਿੰਘ ਉਰਫ਼ ਗੋਰਾ ਦੇ ਇਕਸ਼ਾਫ ਤੇ ਇਸਦੇ 02 ਹੋਰ ਸਾਥੀਆਂ ਸਿਪਾਹੀ ਨਵਜ਼ੋਤ ਸਿੰਘ ਅਤੇ ਹਰਮੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਫੜੇ ਗਏ ਮੁਲਜ਼ਮ ਅਨਿਲ ਸੈਣੀ, ਸਿਪਾਹੀ ਨਵਜ਼ੋਤ ਸਿੰਘ ਅਤੇ ਹਰਮੀਤ ਸਿੰਘ ਯੂ.ਐਸ ਬੇਸਡ ਨਸ਼ਾ ਤੱਕਸਰ ਜੋਬਨ ਕਲੇਰ ਅਤੇ ਗੈਗਸਟਰ ਗੋਪੀ ਚੌਗਾਵਾ ਦੇ ਸੰਪਰਕ ਵਿੱਚ ਸਨ ਤੇ ਇਹ ਨੈੱਟਵਰਕ ਚਲਾ ਰਹੇ ਸਨ।ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆ ਕਮਿਸ਼ਨਰ (ਸੀਪੀ) ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਮੰਦ ਇਤਲਾਹ ‘ਤੇ ਕਾਰਵਾਈ ਕਰਦੇ ਹੋਏ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ ਸੰਧੂ, ਏਡੀਸੀਪੀ ਇਨਵੈਸਟੀਗੇਸ਼ਨ ਜਗਬਿੰਦਰ ਸਿੰਘ, ਏਸੀਪੀ ਡਿਟੈਕਟਿਵ ਹਰਮਿੰਦਰ ਸਿੰਘ ਦੀ ਨਿਗਰਾਨੀ ਇੰਸਪੈਕਟਰ ਅਮੋਲਕਦੀਪ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ-1 ਦੀਆਂ ਵੱਖ-ਵੱਖ ਪੁਲੀਸ ਟੀਮਾਂ ਨੇ ਉਕਤ ਮੁਲਜਮਾਂ ਨੂੰ ਗ੍ਰਿਫ਼ਤਾਰ ਕਰਕੇ ਡਰੱਗ ਮਨੀ ਅਤੇ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਉਨਾਂ ਕਿਹਾ ਕਿ ਸਪਲਾਇਰਾਂ, ਡੀਲਰਾਂ ਅਤੇ ਖਰੀਦਦਾਰਾਂ ਦੇ ਸਮੁੱਚੇ ਨੈਟਵਰਕ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੁਆਰਾ ਹੁਣ ਤੱਕ ਖਰੀਦੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਤਹਿ ਤੋਂ ਛਾਨਬੀਨ ਕੀਤੀ ਜਾ ਰਹੀ ਹੈ।ਇਸ ਸਬੰਧੀ ਮੁਕੱਦਮਾਂ ਨੰਬਰ 65 ਮਿਤੀ 09.04.25 ਜ਼ੁਰਮ 21-C ਐਨ.ਡੀ.ਪੀ.ਐਸ ਐਕਟ, ਥਾਣਾ ਛੇਹਰਟਾ,ਅੰਮ੍ਰਿਤਸਰ ਵਿੱਖੇ ਦਰਜ਼ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News