





Total views : 5587278








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਥਾਣਾਂ ਇਸਲਾਮਾਬਾਦ ਦੀ ਪੁਲਿਸ ਵਲੋ ਲਗਜਰੀ ਗੱਡੀਆਂ ਚੋਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਕੇ ਇਸ ਦੇ ਤਿੰਨ ਮੈਬਰਾਂ ਨੂੰ ਕਾਬੂ ਕਰਕੇ ਉਨਾਂ ਪਾਸੋ ਤਿੰਨ ਬਹੁਮੁੱਲੀਆਂ ਗੱਡੀਆਂ ਬ੍ਰਾਮਦ ਕਰਨ ਸਬੰਧੂ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ ਸਿਟੀ (ਵਨ)
ਸ: ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਜਸਪਾਲ ਸਿੰਘ, ਏ.ਸੀ.ਪੀ ਸੈਂਟਰਲ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਜਸਬੀਰ ਸਿੰਘ ਦੀ ਪੁਲਿਸ ਪਾਰਟੀ ਏ.ਐਸ.ਆਈ ਸ਼ਾਮ ਸੁੰਦਰ ਇੰਚਾਂਰਜ਼ ਪੁਲਿਸ ਚੌਕੀ ਕਬੀਰ ਪਾਰਕ ਸਮੇਤ ਸਾਥੀ ਕਮਚਾਰੀਆਂ ਵੱਲੋਂ ਚੌਰੀ ਦੀਆਂ ਗੱਡੀਆ ਖਰੀਦਣ ਤੇ ਵੇਚਣ ਵਾਲੇ ਸਰਗਰਮ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ।ਪੁਲਿਸ ਪਾਰਟੀ ਵੱਲੋਂ ਪੁਖ਼ਤਾਂ ਸੂਚਨਾਂ ਦੇ ਅਧਾਰ ਤੇ ਨੇੜੇ ਫਾਟਕ ਕੋਟ ਖਾਲਸਾ ਦੇ ਖੇਤਰ ਤੋਂ 03 ਵਿਅਕਤੀਆਂ 1) ਸਾਹਿਬ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਕਾਨ ਨੰ: 107 ਜੰਡਪੀਰ ਕਲੋਨੀ ਖੰਡਵਾਲਾ, ਥਾਣਾ ਛੇਹਰਟਾ, ਅੰਮ੍ਰਿਤਸਰ, 2) ਗੁਰਮੀਤ ਸਿੰਘ ਉਰਫ ਡਿੰਪਲ ਪੁੱਤਰ ਸਤਿੰਦਰ ਸਿੰਘ ਵਾਸੀ ਭਾਰਤ ਨਗਰ ਬਟਾਲਾ ਰੋਡ, ਥਾਣਾ ਮੋਹਕਮਪੁਰਾ, ਅੰਮ੍ਰਿਤਸਰ, 3) ਗ੍ਰੀਸ਼ ਕੁਮਾਰ ਉਰਫ ਗੈਰੀ ਪੁਤਰ ਉਪਕਾਰਦੀਪ ਵਾਸੀ ਵਾਰਡ ਨੰਬਰ 03 ਸੋਨੀ ਮੁਹੱਲਾ, ਭਿੱਖੀਵਿੰਡ, ਜਿਲਾ ਤਰਨ ਤਾਰਨ ਨੂੰ ਸਮੇਤ ਥਾਰ ਗੱਡੀ ਬਿਨਾ ਨੰਬਰੀ ਕਾਬੂ ਕੀਤਾ ਗਿਆ।