





Total views : 5587271








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਬਨੇਸ਼ਟਾ
ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ, ਪੰਜਾਬ ਦੀਆਂ ਹਦਾਇਤਾਂ ਪਰ ਨਸ਼ੇ ਨੂੰ ਜੜ੍ਹ ਤੋ ਖਤਮ ਕਰਨ ਲਈ ਨਸ਼ਾਂ ਤੱਸਕਰਾਂ, ਨੂੰ ਨੱਥ ਪਾਊਣ ਲਈ ਅਤੇ ਨਸ਼ੇ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਜਾਗਰੂਕ ਕਰਕੇ ਨਸ਼ਾ ਛੁਡਾਓ ਕੇਂਦਰਾਂ ਵਿੱਚ ਭਰਤੀ ਕਰਨ ਲਈ ਚਲਾਇਆ:, ਯੁੱਧ ਨਸ਼ਿਆਂ ਵਿਰੁੱਧ, ਜਿਸਤੇ ਤਹਿਤ ਅੱਜ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਥਾਣਾ ਸਦਰ ਦੇ ਖੇਤਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ, ਸਕੂਲ, ਮਜੀਠਾ ਰੋਡ ਬਾਈਪਾਸ, ਅੰਮ੍ਰਿਤਸਰ ਵਿੱਖੇ ਅਪਰੇਸ਼ਨ ਸੰਪਰਕ ਤਹਿਤ ਪੁਲਿਸ- ਪਬਲਿਕ ਮੀਟਿੰਗ ਕੀਤੀ ਗਈ।
ਸ੍ਰੀਮਤੀ ਸ਼ਸ਼ੀ ਪ੍ਰਭਾ ਦੁਵੇਦੀ, ਆਈ.ਪੀ.ਐਸ, ਸਪੈਸ਼ਲ ਡੀ.ਜੀ.ਪੀ, ਰੇਲਵੇ, ਪੰਜਾਬ ਜੀ ਵੱਲੋਂ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਖੇ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਸਮੇਂ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸਮੇਤ ਪੁਲਿਸ ਅਧਿਕਾਰੀ ਅਤੇ ਕੌਸਲਰ ਤੇ ਵਸਨੀਕ ਹਾਜ਼ਰ ਸਨ। ਮੀਟਿੰਗ ਦੌਰਾਨ ਪਬਲਿਕ ਦੇ ਸੂਝਾਵ ਅਤੇ ਉਹਨਾਂ ਨੂੰ ਦਰਪੇਸ਼ ਆਉਂਣ ਵਾਲੀਆ ਸਮੱਸਿਆਵਾ ਨੂੰ ਸਣਿਆ ਗਿਆ।

ਨਸ਼ੇ ਦਾ ਧੰਦਾ ਕਰਨ ਵਾਲਿਆ ਅਤੇ ਸਮਾਜ ਦੀ ਸ਼ਾਤੀ ਭੰਗ ਕਰਨ ਵਾਲੇ ਮਾੜੇ ਅਨਸਰਾਂ ਦੀ ਸੂਚਨਾਂ ਪੰਜਾਬ ਪੁਲਿਸ ਹੈਲਪ ਲਾਈਨ ਨੰਬਰ 112 ਅਤੇ ਅੰਮ੍ਰਿਤਸਰ ਸਿਟੀ ਪੁਲਿਸ ਕੰਟਰੋਲ ਰੂਮ ਦੇ ਮੋਬਾਇਲ ਨੰਬਰ 77101-04818 ਤੇ ਦਿੱਤੀ ਜਾਵੇ। ਸੂਚਨਾਂ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਪੂਰਨ ਤੌਰ ਤੇ ਗੁਪਤ ਰੱਖੀ ਜਾਵੇਗੀ ਤੇ ਮਿਲੀ ਸੂਚਨਾਂ ਦੇ ਅਧਾਰ ਤੇ ਪੁਲਿਸ ਵੱਲੋਂ ਤੁਰੰਤ ਐਕਸ਼ਨ ਲਿਆ ਜਾਵੇਗਾ। ਸ: ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆ ਤੇ ਸਟਾਫਾ ਵੱਲੋਂ ਪਿੱਛਲੇ ਸਾਢੇ 3 ਮਹੀਨਿਆਂ ਅੰਦਰ (ਮਿਤੀ 01-01-2025 ਤੋਂ 15-04-2025) ਚ, ਐਨ.ਡੀ.ਪੀ.ਐਸ ਐਕਟ ਦੇ 243 ਮੁਕੱਦਮੇਂ ਦਰਜ਼ ਰਜਿਸਟਰ ਕਰਕੇ 489 ਨਸ਼ਾ ਤੱਸਕਰਾਂ ਨੂੰ ਗ੍ਰਿਫ਼ਤਾਰ ਕਰਕੇ 69 ਕਿਲੋਂ 316 ਗ੍ਰਾਮ ਹੈਰੋਇਨ, 06 ਕਿਲੋ 519 ਗ੍ਰਾਮ ਅਫੀਮ ਅਤੇ 42 ਲੱਖ 44 ਹਜ਼ਾਰ 630/-ਰੁਪਏ (ਡਰੱਗ ਮਨੀ) ਕੀਤੀ ਬ੍ਰਾਮਦ ਕੀਤੀ ਗਈ ਹੈ। । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-