ਅਕਾਲੀ ਦਲ ਬਾਦਲ ਦੇ ਲੀਡਰਾਂ ਨੂੰ ਭਾਰਤੀ ਜਨਤਾ ਪਾਰਟੀ ਤੇ ਉਂਗਲ ਚੁੱਕਣ ਤੋ ਪਹਿਲਾਂ ਆਪਣੀ ਪੀੜੀ ਥੱਲੇ ਸੁੱਟਾ ਫੇਰ ਲੈਣਾਂ ਚਾਹੀਦਾ-ਬਾਸਰਕੇ – Border News Express

ਅਕਾਲੀ ਦਲ ਬਾਦਲ ਦੇ ਲੀਡਰਾਂ ਨੂੰ ਭਾਰਤੀ ਜਨਤਾ ਪਾਰਟੀ ਤੇ ਉਂਗਲ ਚੁੱਕਣ ਤੋ ਪਹਿਲਾਂ ਆਪਣੀ ਪੀੜੀ ਥੱਲੇ ਸੁੱਟਾ ਫੇਰ ਲੈਣਾਂ ਚਾਹੀਦਾ-ਬਾਸਰਕੇ

4726254
Total views : 5591636

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਮਿੱਕੀ ਗੁਮਟਾਲਾ 

ਅਕਾਲੀ ਦਲ ਬਾਦਲ ਵਲੋ ਸ੍ਰੀ ਅਕਾਲ ਤਖਤ ਸਾਹਿਬ ਨਾਲ ਮਥਾ ਲਗਾਉਣਾ ਬੇਹੱਦ ਮੰਦਭਾਗਾ ਹੈ ਅਕਾਲੀ ਦਲ ਵਲੋ ਇਨਾਂ ਬਜਰ ਗਲਤੀਆਂ ਨਾਲ ਹਰੇਕ ਪੰਜਾਬੀ ਅਤੇ ਖਾਸ ਕਰ ਕੇ ਸਿਖ ਕੌਮ ਦੇ ਮਨਾਂ ਤੇ ਡੂੰਘੀ ਠੇਸ ਲੱਗੀ ਹੈ ਇਹ ਵਿਚਾਰ ਅੱਜ ਇਥੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਟੇਟ ਸਮਾਲ ਇੰਡਸਟ੍ਰੀਜ ਫੈਡਰੇਸ਼ਨ ਆਫ ਐਸੋਸੀਏਸ਼ਨ ਭਾਰਤ ਸਰਕਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਗਟ ਕੀਤੇ ਉਨਾਂ ਕਿਹਾ ਕਿ ਅਕਾਲੀ ਦਲ ਬਾਦਲ ਦੇ ਲੀਡਰਾਂ ਨੂੰ ਭਾਰਤੀ ਜਨਤਾ ਪਾਰਟੀ ਤੇ ਉਂਗਲ ਚੁੱਕਣ ਤੋ ਪਹਿਲਾਂ ਆਪਣੀ ਪੀੜੀ ਥੱਲੇ ਸੁੱਟਾ ਫੇਰ ਲੋਣਾਂ ਚਾਹੀਦਾ ਸੀ।

ਅਕਾਲੀ ਦਲ ਬਾਦਲ ਦੇ ਜਾਅਲੀ ਨਵ ਨਿਯੁਕਤ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਜਿਨਾਂ ਕੋਲ ਗ੍ਰਿਹ ਵਿਭਾਗ ਵੀ ਸੀ ਨੇ ਰਾਜਨੀਤਕ ਗਲਤੀਆਂ ਹੀ ਨਹੀ ਕੀਤੀਆ, ਧਾਰਮਿਕ ਤੇ ਸਮਾਜਿਕ ਗਲਤੀਆਂ ਵੀ ਕੀਤੀਆ ਸਨ।   ਸ੍ਰੀ ਗੁਰੂ ਗ੍ਰੰਥ ਸਹਿਬ ਦੇ ਅੰਗ ਗਲੀਆਂ ਵਿੱਚ ਰੁਲਣ ਵਾਲਿਆ ਖਿਲਾਫ ਪੰਥਕ ਸਰਕਾਰ ਨੇ ਕਾਰਵਾਈ ਕਿੳ ਨਹੀ ਕੀਤੀ ਅਤੇ ਰੋਸ ਪ੍ਰਦਰਸ਼ਨ ਦੌਰਾਨ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੰਗਤ ਤੇ ਗੋਲੀ ਚਲਾਕੇ ਤੇ ਦੋ ਸਿਖ ਨੌਜਵਾਨ ਸਹੀਦ ਕਰ ਦਿਤੇ ਪੰਥਕ ਸਰਕਾਰ ਨੇ ਦੋਸ਼ੀਆ ਖਿਲਾਫ ਕਾਰਵਾਈ ਕਿੳ ਨਹੀ ਕੀਤੀ ਅਖੀਰ ਬਾਸਰਕੇ ਨੇ ਕਿਹਾ ਕਿ ਅਕਾਲੀਆਂ ਨੂੰ ਆਪਣੀਆਂ ਆਦਤਾਂ ਸੁਧਾਰ ਲੈਣੀਆਂ ਚਾਹੀਦੀਆਂ ਹਨ ਨਹੀ ਤਾਂ ਸਿਖ ਕੌਮ ਨੇ ਇਨਾਂ ਅਖੌਤੀ ਅਕਾਲੀਆ ਨੂੰ ਮੁੰਹ ਲਗਾਉਣਾ ਤਾਂ ਇਕ ਪਾਸੇ ਰਿਹਾ ਇਨਾਂ ਨੂੰ ਪਿੰਡਾਂ ਵਿੱਚ ਵੀ ਵੜਣ ਨਹੀ ਦੇਣਾ ਇਸ ਮੋਕੇ ਬਾਸਰਕੇ ਤੋਂ ਇਲਾਵਾ ਅਸ਼ੋਕ ਸ਼ਰਮਾ, ਕਰਮਜੀਤ ਸਿੰਘ ਬਾਸਰਕੇ,ਡਾ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ  ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News