ਅਮ੍ਰਿਤਸਰ ਤੋ ‘ਤਰਨ ਤਾਰਨ ਸੜਕ ਨੂੰ ਚਾਰ ਮਾਰਗੀ ਬਨਾਉਣ ਲਈ ਆਪ ਸਰਕਾਰ ਦਾ ਮੂੰਹ ਚਿੜਾ ਰਿਹਾ ਹੈ ਰੱਖਿਆ ਨੀਂਹ ਪੱਥਰ  -ਕਾ: ਹੀਰਾ ਸਿੰਘ

4719529
Total views : 5580056

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ / ਅਮਰਪਾਲ ਸਿੰਘ ਬੱਬੂ 

ਸਾਡੀ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿਚ ਪਿਛਲੀਆਂ ਸਰਕਾਰਾਂ ਦੁਵਾਰਾ ਕੀਤੇ ਮਾੜੇ ਚੰਗੇ ਕੰਮਾਂ ਨੂੰ ਹੀ ਸਿਮੇਟਿਆ ਹੈਂ ਇਹ ਸਬਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਨ ਇਸ ਦਾ ਮਖੌਲ ਉਡਾਦਿਆ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ ਸਕੱਤਰ ਸੀ ਪੀ ਆਈ ਐਮ ਤਰਨ ਤਾਰਨ ਨੇ ਕਰਦਿਆ ਕਿਹਾ ਕਿ 2022 ਵਿੱਚ ਰਾਜ ਸਤਾ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਨਕਸ਼ੇ ਕਦਮਾਂ ਤੇ ਹੀ ਚੱਲ ਰਹੀ ਹੈ ।ਜਿਸ ਦੀ ਮਿਸਾਲ ਮਿਤੀ ਇੱਕ ਫਰਵਰੀ 2024 ਨੂੰ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਉ ਵੱਲੋਂ ਅਮ੍ਰਿਤਸਰ ਤੋ ਤਰਨ ਤਾਰਨ ਸੜਕ ਨੂੰ ਚਾਰ ਮਾਰਗੀ ਕਰਨ ਲਈ ਰੱਖੇ ਨੀਂਹ ਪੱਥਰ ਤੋ ਮਿਲਦੀ ਹੈ । ਉਨਾ ਅੱਗੇ ਕਿਹਾ ਕਿ ਉਕਤ ਨੀਹ ਪੱਥਰ ਗੁਰਦੁਆਰਾ ਟਾਹਲਾ ਸਾਹਿਬ ਨੇੜੇ ਰੱਖਿਆ ਗਿਆ ਹੈ, ਜਿਸ ਨੂੰ ਅੱਜ ਸਵਾ ਸਾਲ ਦੇ ਕਰੀਬ ਹੋ ਗਿਆ ਹੈ ਜਿਹੜਾ ਕਿ ਇਮਾਨਦਾਰ ਆਪ ਸਰਕਾਰ ਦਾ ਮੂੰਹ ਚਿੜਾ ਰਿਹਾ ਹੈ।

ਇਸ ਤੋਂ ਇਲਾਵਾ ਇਸ ਸੜਕ ਤੇ ਆਮ ਹੀ ਜਾਮ ਲੱਗਾ ਰਹਿੰਦਾ ਹੈ ਕਾਮਰੇਡ ਨੇ ਕਿਹਾ ਕਿ ਜੇਕਰ ਇਹ ਸੜਕ ਚਾਰ ਮਾਰਗੀ ਨਹੀਂ ਕਰਨੀ ਤਾ ਨੀਹ ਪੱਥਰ ਹੀ ਪੁਟ ਲਾਉ ਇਥੇ ਇਹ ਵਰਨਣਯੋਗ ਹੈ ਕਿ ਇਹ ਨੀਹ ਪੱਥਰ ਰੱਖਿਆ ਗਿਆ ਸੀ ਤਾ ਉਸ ਵੇਲੇ ਹਲਕਾ ਵਿਧਾਇਕ ਅਟਾਰੀ ਜਸਵਿੰਦਰ ਸਿੰਘ ਰਮਦਾਸ , ਹਲਕਾ ਵਿਧਾਇਕ ਤਰਨ ਤਾਰਨ ਡਾ ਕਸ਼ਮੀਰ ਸਿੰਘ ਸੋਹਲ ਅਤੇ ਇਲਾਕੇ ਦੇ ਹੋਰ ਮੋਹਤਬਾਰ ਵਿਅਕਤੀ ਹਾਜ਼ਰ ਸਨ । ਅਖੀਰ ਵਿੱਚ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ ਨੇ ਕਿਹਾ ਕਿ ਹੁਣ ਪਿਛਲੇ ਇਕ ਮਹੀਨੇ ਤੋਂ ਪਿੰਡ ਕੱਕਾ ਕੰਡਿਆਲਾ ਨੇੜੇ ਬਰਿਜ ਦੀ ਉਸਾਰੀ ਹੋਣ ਕਾਰਨ ਵੀ ਆਵਾਜਾਈ ਦੀ ਮੁਸ਼ਕਲ ਪੇਸ਼ ਆ ਰਹੀ ਹੈ । ਜਦ ਕਿ ਚਾਹੀਦਾ ਤਾਂ ਇਹ ਸੀ ਕਿ ਪ੍ਰਸ਼ਾਸਨ ਨੂੰ ਪੁਲ ਦੀ ਉਸਾਰੀ ਤੋ ਪਹਿਲਾਂ ਲੋਕਾ ਦੇ ਆਉਣ ਜਾਣ ਦਾ ਇੰਤਜ਼ਾਮ ਕਰਨਾ ਚਾਹੀਦਾ ਸੀ । ਇਸ ਮੌਕੇ ਸੀ ਪੀ ਆਈ ਐਮ ਦੇ ਤਰਨ ਤਾਨ ਜ਼ਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਸੁਖਦੇਵ ਸਿੰਘ ਗੋਹਲਵੜ , ਕਾਮਰੇਡ ਜਸਵਿੰਦਰ ਸਿੰਘ ਮਾਨੋਚਾਹਲ , ਕਾਮਰੇਡ ਕਰਮ ਸਿੰਘ ਲਾਲਪੁਰਾ, ਡਾਕਟਰ ਅਜਮੇਰ ਸਿੰਘ , ਕਾਮਰੇਡ ਨਰਿੰਦਰ ਸਿੰਘ ਬਘਿਆੜੀ , ਕਾਮਰੇਡ ਬਲਦੇਵ ਸਿੰਘ ਗੋਹਲਵੜ, ਕਾਮਰੇਡ ਕੁਲਵੰਤ ਸਿੰਘ ਛਾਪਾ, ਕਾਮਰੇਡ ਪ੍ਰੀਤਮ ਸਿੰਘ ਪੱਟੀ , ਕਾਮਰੇਡ ਮਨਜੀਤ ਸਿੰਘ ਝਬਾਲ , ਕਾਮਰੇਡ ਅੰਗਰੇਜ਼ ਸਿੰਘ ਰਟੌਲ , ਕਾਮਰੇਡ ਮਹਿੰਦਰ ਸਿੰਘ ਪੱਟੀ , ਕਾਮਰੇਡ ਮਨਪ੍ਰੀਤ ਸਿੰਘ ਕੋਟਲੀ , ਕਾਮਰੇਡ ਪਰਮਜੀਤ ਸਿੰਘ ਕੋਟਲੀ ਆਦਿ ਆਗੂ ਵੀ ਹਾਜਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News