ਅਮਨਜੀਤ ਸਿੰਘ ਸੰਧੂ ਨੇ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਅੰਮ੍ਰਿਤਸਰ ਵਜੋ ਸੰਭਾਲਿਆ ਕਾਰਜਭਾਰ

4721533
Total views : 5583602

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਅੰਮ੍ਰਿਤਸਰ/ਦਵਿੰਦਰ ਕੁਮਾਰ ਪੁਰੀ

ਅੰਮ੍ਰਿਤਸਰ ਦੇ ਜਿਲਾ ਫੂਡ ਸਪਲਾਈ ਕੰਟਰੋਲਰ ਨਾਵ ਨਿਯੁਕਤ ਅਮਨਜੀਤ ਸਿੰਘ ਸੰਧੂ ਨੇ ਅਹੁਦਾ ਸੰਭਾਲਿਆ ਉਨਾਂ ਨੇ ਆਪਣਾ ਅਹੁਦਾ ਸੰਭਾਲਦਿਆਂ ਆਪਣੇ ਡਿਪਾਰਟਮੈਂਟ ਦੇ ਸਾਰੇ ਮੁਲਾਜ਼ਮਾਂ ਨਾਲ ਮੀਟਿੰਗ ਕਰਦੇ ਦੱਸਿਆ ਕਿ ਕਿਸੇ ਵੀ ਪਬਲਿਕ ਨੂੰ ਕੋਈ ਕੰਮ ਕਰਾਉਣ ਆਉਣ ਤੇ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ ਅਤੇ ਉਨਾਂ ਨੇ ਆਪਣੇ ਜਿਲੇ ਦੇ ਸਾਰੇ ਡੀਪੂ ਹੋਲਡਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਕੇਵਾਈਸੀ ਜਿਸਦੀ ਤਰੀਕ 31 ਮਾਰਚ ਸੀ ਹੁਣ ਉਸ ਦੀ ਤਰੀਕ ਪੰਜਾਬ ਸਰਕਾਰ ਵੱਲੋਂ ਵਧਾ ਕੇ 30 ਅਪ੍ਰੈਲ ਕਰ ਦਿੱਤੀ ਗਈ ਹੈ।

ਸਾਰੇ ਕਣਕ ਕਾਰਡ ਹੋਲਡਰਾਂ ਨੂੰ ਆਪਣੀ ਕੇਵਾਈਸੀ ਡੀਪੂਆਂ ਤੇ ਜਾ ਕੇ ਕਰਵਾਉਣ ਦੀ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਉਨਾਂ ਨੇ ਮੰਡੀ ਵਿੱਚ ਆ ਰਹੀ ਜ਼ਿਮੀਦਾਰਾਂ ਦੀ ਕਣਕ ਦੀ ਕੋਈ ਦਿੱਕਤ ਨਾ ਆਉਣ ਦੇਣ ਲਈ ਵੀ ਆਪਣੇ ਇੰਸਪੈਕਟਰਾਂ ਦੀਆਂ ਡਿਊਟੀਆਂ ਲਗਾਈਆਂ ਤਾਂ ਕਿ ਪੰਜਾਬ ਦੇ ਕਿਸਾਨ ਖਰਾਬ ਨਾ ਹੋਣ ਸਮੇਂ ਸਿਰ ਫਸਲ ਜਿਹੜੀ ਹੈ ਉਸ ਦੀ ਲਿਫਟਿੰਗ ਕਰਵਾਈ ਜਾਵੇ ਇਸ ਮੌਕੇ ਉਨਾਂ ਦੇ ਨਾਲ ਸੰਦੀਪ ਸਿੰਘ ਸੈਂਡੀ ਏਐਫਐਸਓ ਹਰਪਾਲ ਸਿੰਘ ਸੁਪਰਡੈਂਟ ਏਐਫਐਸਓ ਅਮਨਦੀਪ ਸਿੰਘ ਇੰਸਪੈਕਟਰ ਹਰਜੋਤ ਸਿੰਘ ਅਜਨਾਲਾ ਇੰਸਪੈਕਟਰ ਅਰੁਣ ਖੋਸਲਾ ਸੁਮਿਤ ਪ੍ਰਭਾਕਰ ਤਜਿੰਦਰ ਸਿੰਘ ਆਦੀ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News