





Total views : 5573232








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਪੰਜਾਬ ਸਰਕਾਰ ਨੇ ਵਧੀਕ ਡੀਜੀਪੀ ਪ੍ਰਵੀਨ ਕੁਮਾਰ ਸਿਨਹਾ ਨੂੰ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਹੈ। ਉਹ ਏਡੀਜੀਪੀ ਆਰ.ਕੇ.ਜੈਸਵਾਲ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਫੌਰੀ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਹੈ।
ਸਿਨਹਾ ਦੀ ਪੋਸਟਿੰਗ ਸਬੰਧੀ ਜਾਰੀ ਸਰਕਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਏਡੀਜੀਪੀ ਜੈਸਵਾਲ ਦੀ ਪੋਸਟਿੰਗ ਬਾਰੇ ਹੁਕਮ ਬਾਅਦ ਵਿਚ ਜਾਰੀ ਕੀਤੇ ਜਾਣਗੇ। ਸਿਨਹਾ ਕੋਲ ਇੰਟੈਲੀਜੈਂਸ ਵਿਭਾਗ ਦਾ ਵਾਧੂ ਚਾਰਜ ਰਹੇਗਾ ਜਦੋਂਕਿ ਏਡੀਜੀਪੀ-ਐੱਨਆਰਆਈ ਵਿੰਗ ਦਾ ਚਾਰਜ ਪਹਿਲਾਂ ਵਾਂਗ ਜਾਰੀ ਰਹੇਗਾ। ਏਡੀਜੀਪੀ ਜੈਸਵਾਲ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਦਾ ਫੌਰੀ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-