





Total views : 5572450








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਥਾਣਾ ਕੱਥੂਨੰਗਲ ਦੀ ਪੁਲਿਸ ਵੱਲੋਂ ਭੈੜੇ ਪੁਰਸਾਂ ਦੀ ਤਲਾਸ਼ ਵਜੋਂ ਚੌਂਕੀ ਚਵਿੰਡਾ ਦੇਵੀ ਤੋਂ ਪਿੰਡ ਸ਼ਹਿਜਾਦਾ, ਕੈਰੋਨੰਗਲ ਆਦਿ ਪਿੰਡਾ ਨੂੰ ਜਾ ਰਹੇ ਸੀ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪੁੱਲ ਸੂਆ ਚਵਿੰਡਾ ਦੇਵੀ ਵਿਖੇ ਪੁੱਜੀ ਤਾਂ ਸੂਆ ਦੀ ਪਟੜੀ ਪਿੰਡ ਚਵਿੰਡਾ ਦੇਵੀ ਵਾਲੀ ਸਾਇਡ ਤੋ ਇਕ ਮੋਟਰ ਸਾਇਕਲ ਮਾਰਕਾ ਸਪਲੈਡਰ ਰੰਗ ਸਿਲਵਰ ਨੰਬਰੀ ਪੀ ਬੀ 02 ਸੀਐਲ-9040 ਤੇ ਦੋ ਮੋਨੇ ਨੋਜਵਾਨ ਆਉਦੇ ਦਿਖਾਈ ਦਿੱਤੇ ।
ਜਿਸ ਨੇ ਪੁਲਿਸ ਪਾਰਟੀ ਵੇਖ ਕੇ ਯਕਦਮ ਘਬਰਾ ਕੇ ਆਪਣਾ ਮੋਟਰ ਸਾਇਕਲ ਪਿੱਛੇ ਨੂੰ ਮੌੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਕਾਬੂ ਕਰਕੇ ਨਾਮ ਪਤਾ ਪੁਛਿਆ ਮੋਟਰ ਸਾਇਕਲ ਚਾਲਕ ਨੇ ਆਪਣਾ ਨਾਮ ਮੋਹਿਤ ਉਰਫ ਮੋਤੀ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 3363/7, ਗਲੀ ਨੰਬਰ 01, ਗਲਵਾਰੀ ਗੇਟ, ਭਗਤਾ ਵਾਲਾ ਰੋਡ, ਅੰਮ੍ਰਿਤਸਰ ਅਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਸ਼ਾਗਰ ਪੁੱਤਰ ਪ੍ਰੇਮ ਕੁਮਾਰ ਵਾਸੀ ਮਕਾਨ ਨੰਬਰ 176, ਗਲਵਾਰੀ ਗੇਟ, ਨਗਰ ਨਿਗਮ ਕਾਲੋਨੀ, ਭਗਤਾਂ ਵਾਲਾ ਰੋਡ ਅੰਮ੍ਰਿਤਸਰ ਹਾਲ ਵਾਸੀ ਮਕਾਨ ਨੰਬਰ 807, ਗਲੀ ਨੰਬਰ 2, ਸਹੀਦ ਉਧਮ ਸਿੰਘ ਨਗਰ, ਤਰਨਤਾਰਨ ਰੋਡ ਅੰਮ੍ਰਿਤਸਰ ਅਤੇ ਰਾਜਾ ਵਾਸੀ ਅੰਮ੍ਰਿਤਸਰ ਦੱਸਿਆ।
ਜਿਨ੍ਹਾਂ ਦੀ ਤਲਾਸ਼ੀ ਕਰਨ ਤੇ ਮੁਸੱਮੀ ਸ਼ਾਗਰ ਦੀ ਸੱਜੀ ਡੱਬ ਵਿਚੋ ਇਕ ਪਿਸਟਲ 32 ਬੋਰ ਬਿਨਾਂ ਨੰਬਰੀ ਬਿਨਾਂ ਮਾਰਕਾ ਜਿਸਦੇ ਬੱਟ ਦੇ ਦੌਵੇ ਪਾਸੇ ਸਟਾਰ ਦਾ ਨਿਸ਼ਾਨ ਬ੍ਰਾਮਦ ਹੋਇਆ। ਪਹਿਣੀ ਹੋਈ ਜੀਨ ਦੀ ਪੈਂਟ ਦੀ ਸੱਜੀ ਜੇਬ ਵਿਚੋ ਇਕ ਮੈਗਜੀਨ ਬ੍ਰਾਮਦ ਹੋਇਆ ਜੋ ਮੈਗਜੀਨ ਅਣਲੋਡ ਕਰਨ ਤੇ ਉਸ ਵਿਚੋ 5 ਜਿੰਦਾ ਰੋਦ 32 ਬੋਰ ਬ੍ਰਾਮਦ ਹੋਏ। ਮੁਸੱਮੀਆਤ ਸ਼ਾਗਰ ਅਤੇ ਮੋਹਿਤ ਉਰਫ ਮੋਤੀ ਦੇਖ ਖ਼ਿਲਾਫ਼ ਥਾਣਾ ਕੱਥੂਨੰਗਲ ਦੀ ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-