ਨਗਰ ਨਿਗਮ ਦੇ ਐਕਸੀਅਨ ਦੀ ਅਗਾਂਊ ਜਮਾਨਤ ਦੀ ਅਰਜੀ ਹਾਈਕੋਰਟ ਨੇ ਕੀਤੀ ਖਾਰਜ ! ਵਿਜੀਲੈਸ ਨੇ ਆਮਦਨ ਤੋ ਕਈ ਗੁਣਾਂ ਵੱਧ ਜਾਇਦਾਦ ਬਨਾਉਣ ਦੇ ਮਾਮਲੇ ‘ਚ ਕੀਤਾ ਸੀ ਕੇਸ ਦਰਜ

4715275
Total views : 5572068

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ/ਬੀ.ਐਨ.ਈ ਬਿਊਰੋ-

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ  ਨਗਰ ਨਿਗਮ ਬਠਿੰਡਾ ਦੇ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ ਵੱਲੋਂ ਅਗਾੳਂ ਜਮਾਨਤ ਲਈ ਦਾਇਰ ਅਰਜੀ ਰੱਦ ਕਰ ਦਿੱਤੀ ਹੈ। ਬਠਿੰਡਾ ਵਿਜੀਲੈਂਸ ਵੱਲੋਂ ਨੇ ਫਰਵਰੀ ਵਿੱਚ ਬੁੱਟਰ ਖਿਲਾਫ ਸਰੋਤਾਂ ਤੋਂ ਵੱਧ ਸੰਪਤੀ ਬਨਾਉਣ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਸੀ । ਐਕਸੀਅਨ ਗ੍ਰਿਫਤਾਰੀ ਤੋਂ ਡਰਦਾ ਫਰਾਰ ਚੱਲਿਆ ਆ ਰਿਹਾ ਹੈ ਅਤੇ ਵਿਜੀਲੈਂਸ ਉਸ ਦੀ ਪੈੜ ਨੱਪਣ ਵਿੱਚ ਹੁਣ ਤੱਕ ਅਸਫਲ ਰਹੀ ਹੈ। ਹੁਣ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ ਕੋਲ ਵਿਜੀਲੈਂਸ ਕੋਲ ਪੇਸ਼ ਹੋਣ ਤੋਂ ਸਿਵਾਏ ਕੋਈ ਦੂਸਰਾ ਰਾਹ ਬਚਿਆ ਨਜ਼ਰ ਨਹੀਂ ਆ ਰਿਹਾ ਹੈ। ਹਾਲਾਂਕਿ ਇੱਕ ਕਾਨੂੰਨੀ ਮਾਹਿਰ ਨੇ ਦੱਸਿਆ ਹੈ ਕਿ ਬੁੱਟਰ ਕੋਲ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦਾ ਬਦਲ ਹੈ ਪਰ ਉੱਥੋਂ ਵੀ ਕੋਈ ਰਾਹਤ ਮਿਲਣ ਦੀ ਸੰਭਾਵਨਾ ਮੁਸ਼ਕਲ ਜਾਪਦੀ ਹੈ। ਇਸ ਤੋਂ ਪਹਿਲਾਂ ਐਕਸੀਅਨ ਨੇ ਜਿਲ੍ਹਾ ਅਦਾਲਤ ਕੋਲ ਅਗਾਊਂ ਜਮਾਨਤ ਲਈ ਅਰਜੀ ਦਿੱਤੀ ਸੀ ਜੋ ਖਾਰਜ ਹੋ ਗਈ ਸੀ।
                 

ਵਿਜੀਲੈਂਸ ਪੜਤਾਲ ਮੁਤਾਬਕ ਬੁੱਟਰ ਤੇ ਦੋਸ਼ ਹਨ ਕਿ ਐਕਸੀਅਨ ਗੁਰਪ੍ਰੀਤ ਸਿੰਘ ਨੇ ਆਪਣੀ ਆਮਦਨ ਤੋਂ ਵੱਧ 1.83 ਕਰੋੜ ਰੁਪਏ ਦੀ ਜਾਇਦਾਦ ਬਣਾਈ ਹੈ

ਇਸ ਤੋਂ ਬਾਅਦ ਗੁਰਪ੍ਰੀਤ ਬੁੱਟਰ ਨੇ ਹਾਈਕੋਰਟ ਦਾ ਦਰਵਾਜਾ ਖੜਕਾਇਆ ਜਿੱਥੇ ਅਦਾਲਤ ਨੇ ਸੁਣਵਾਈ ਲਈ 21 ਮਾਰਚ ਦਾ ਦਿਨ ਤੈਅ ਕੀਤਾ ਸੀ।

ਕਿਸੇ ਕਾਰਨ ਕਾਰਨ ਉਸ ਦਿਨ ਸੁਣਵਾਈ ਨਾਂ ਹੋ ਸਕੀ ਤਾਂ ਅਦਾਲਤ ਨੇ 24 ਮਾਰਚ ਦੀ ਤਰੀਕ ਦਿੱਤੀ ਸੀ। ਇਸ ਦਿਨ ਵਿਜੀਲੈਂਸ ਵੱਲੋਂ ਗੁਰਪ੍ਰੀਤ ਸਿੰਘ ਬੁੱਟਰ ਖਿਲਾਫ ਕੋਈ ਰਿਕਾਰਡ ਨਾਂ ਪੇਸ਼ ਕਰਨ ਕਾਰਨ ਅਗਲੀ ਸੁਣਵਾਈ ਲਈ 4 ਮਾਰਚ ਦਾ ਦਿਨ ਰੱਖਿਆ ਸੀ ਜਿੱਥੇ  ਹੁਣ ਗੁਰਪ੍ਰੀਤ ਬੁੱਟਰ ਨੂੰ ਹਾਈਕੋਰਟ ਤੋਂ ਝਟਕਾ ਲੱਗਿਆ ਹੈ ਤਾਂ ਉਸ ਨੂੰ ਵਿਜੀਲੈਂਸ ਕੋਲ ਜਾਂਚ ’ਚ ਸ਼ਾਮਲ ਲਈ ਪੇਸ਼ ਹੋਣ ਦਾ ਰਾਹ ਰਹਿ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸ਼ੁੱਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਵਿਜੀਲੈਂਸ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਸੀ ਕਿ ਇੱਕ ਸ਼ਕਾਇਤ ਦੇ ਅਧਾਰ ਤੇ ਕੇਸ ਦਰਜ ਕਰਨ ਤੋਂ ਬਾਅਦ ਕੀਤੀ ਗਈ ਪੜਤਾਲ ਦੌਰਾਨ ਨਗਰ ਨਿਗਮ ਬਠਿੰਡਾ ਦੇ ਕਾਰਜਕਾਰੀ ਇੰਜਨੀਅਰ ਗੁਰਪ੍ਰੀਤ ਸਿੰਘ ਬੁੱਟਰ ਕੋਲ ਚੱਲ ਤੇ ਅਚੱਲ ਜਾਇਦਾਦ ਹੋਣ ਦਾ ਪਰਦਾਫਾਸ਼ ਹੋਇਆ ਹੈ ।
  ਵਿਜੀਲੈਂਸ ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਸਹੀ ਤੱਥ ਸਾਹਮਣੇ ਲਿਆਉਣ  ਅਤੇ ਇਸ ਦੌਰਾਨ ਹੋਏ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਲਈ ਬੁੱਟਰ ਦੀ ਗ੍ਰਿਫਤਾਰੀ ਅਤੇ ਹਿਰਾਸਤੀ ਪੁੱਛਗਿਛ ਲਾਜਮੀ ਹੈ। ਵਿਜੀਲੈਂਸ ਨੇ ਇਹ ਵੀ ਕਿਹਾ ਸੀ ਕਿ ਇਸ ਦੌਰਾਨ ਬੈਂਕ ਖਾਤਿਆਂ ਦੇ ਨਾਲ ਬੁੱਟਰ ਅਤੇ ਉਸ ਦੇ ਪ੍ਰੀਵਾਰਕ ਮੈਂਬਰਾਂ ਦੇ ਨਾਮ ਤੇ ਚੱਲ ਜਾਂ ਅਚੱਲ ਸੰਪਤੀ ਦੇ ਵੇਰਵੇ ਇਕੱਠੇ ਕਰਨੇ ਵੀ ਜਰੂਰੀ ਹੈ। ਇਸ ਤੋਂ ਬਾਅਦ ਹੁਣ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ ਨੂੰ ਵਿਜੀਲੈਂਸ ਕੋਲ ਪੇਸ਼ ਹੋਕੇ ਜਾਂਚ ’ਚ ਸ਼ਾਮਲ ਹੋਣਾ ਪੈਣਾ ਹੈ। ਗੌਰਤਲਬ ਹੈ ਕਿ  ਆਪਣੇ ਖਿਲਾਫ ਮੁਕੱਦਮਾ ਦਰਜ ਹੋਣ ਤੋਂ ਬਾਅਦ ਗੁਰਪ੍ਰੀਤ ਸਿੰਘ ਬੁੱਟਰ ਲਗਾਤਾਰ ਫਰਾਰ ਹੈ। ਹਾਲਾਂਕਿ ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੁੱਟਰ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਰ ਵੀ ਇੱਕ ਵਿਅਕਤੀ ਨੂੰ ਲੱਭ ਨਾਂ ਸਕਣ ਕਾਰਨ ਵਿਜੀਲੈਂਸ ਕਾਰਗੁਜ਼ਾਰੀ ਤੇ ਕਈ ਤਰਾਂ ਦੇ ਸਵਾਲ ਖੜ੍ਹੇ ਹੋਣ ਲੱਗੇ ਹਨ।
 ਵਿਜੀਲੈਂਸ ਪੜਤਾਲ ਮੁਤਾਬਕ ਬੁੱਟਰ ਤੇ ਦੋਸ਼ ਹਨ ਕਿ ਉਸ ਨੇ ਆਪਣੀ ਆਮਦਨ ਤੋਂ ਵੱਧ 1.83 ਕਰੋੜ ਰੁਪਏ ਦੀ ਜਾਇਦਾਦ ਬਣਾਈ ਹੈ।  ਸੂਤਰ ਦੱਸਦੇ ਹਨ ਕਿ ਮਾਮਲੇ ਦੀ ਪੜਤਾਲ ਦੌਰਾਨ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਸੂਤਰਾਂ ਮੁਤਾਬਕ ਵਿਜੀਲੈਂਸ ਨੂੰ ਬੁੱਟਰ ਦੀ ਕਥਿਤ ਪੁਸ਼ਤਪਨਾਹੀਂ ਕਰਨ ਵਾਲੇ ਕੁੱਝ ਸਿਆਸੀ ਲੋਕਾਂ ਬਾਰੇ ਵੀ ਜਾਣਕਾਰੀ ਮਿਲੀ ਹੈ ਜੋ ਹੁਣ ਅਧਿਕਾਰੀਆਂ ਦੇ ਰੇਡਾਰ ਤੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News