ਕੇਂਦਰੀ ਜੇਲ੍ਹ ਅੰਮ੍ਰਿਤਸਰ ‘ਚ ਮੋਬਾਈਲ ਫੋਨ ਸਪਲਾਈ ਕਰਦਾ ਜੇਲ ਕਰਮਚਾਰੀ ਕਾਬੂ

4699762
Total views : 5546430

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਰਣਜੀਤ ਸਿੰਘ ਰਾਣਾਨੇਸ਼ਟਾ 

ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਚਾਹ ਦੇ ਬਹਾਨੇ ਮੋਬਾਈਲ ਫੋਨ ਸਪਲਾਈ ਕਰਨ ਵਾਲੇ ਜੇਲ ਦੇ ਹੀ ਕਰਮਚਾਰੀ ਨੂੰ ਅਧਿਕਾਰੀਆਂ ਨੇ ਔਰੰਗੇ ਹੱਥੀ ਕਾਬੂ ਕੀਤਾ ਹੈ ਇਹ ਜਾਣਕਾਰੀ ਦਿੰਦੇ ਜੇਲ ਸੁਭੰਡ ਸ੍ਰੀ ਹਿੰਮਤ ਸ਼ਰਮਾ ਨੇ ਦੱਸਿਆ ਕਿ ਪੈਸਕੋ ਕਰਮਚਾਰੀ ਜਗਦੀਪ ਸਿੰਘ ਸਵੇਰੇ ਚਾਹ ਦੀ ਭਰੀ ਕੇਤਲੀ ਲੈ ਕੇ ਡਿਊੜੀ ਵਿੱਚ ਹਾਜ਼ਰ ਹੋਇਆ। ਡਿਊੜੀ ਵਿੱਚ ਡਿਊਟੀ ਤੇ ਤਾਇਨਾਤ ਕਰਮਚਾਰੀਆਂ ਸ਼੍ਰੀ ਪ੍ਰਭਦਿਆਲ ਸਿੰਘ ਸਹਾਇਕ ਸੁਪਰਡੈਂਟਹੈੱਡਵਾਰਡਰ ਹਰਜੀਤ ਕੁਮਾਰ ਪੇਟੀਕਾਂਸਟੇਬਲ ਸੁਖਵਿੰਦਰ ਸਿੰਘ ਵੱਲੋਂ ਉਕਤ ਪੈਸਕੋ ਕਰਮਚਾਰੀ ਜਗਦੀਪ ਸਿੰਘ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ।ਤਲਾਸ਼ੀ ਦੌਰਾਨ ਉਕਤ ਪੈਸਕੋ ਕਰਮਚਾਰੀ ਵੱਲੋਂ ਫੜੀ ਹੋਈ ਕੇਤਲੀ ਵਿੱਚੋਂ ਛੁਪਾਏ ਹੋਏ 2 ਮੋਬਾਇਲ ਫੋਨ ਅਤੇ 2 ਚਾਰਜਰ ਬਰਾਮਦ ਹੋਏ। ਇਸ ਦੀ ਜਾਣਕਾਰੀ ਤੁਰੰਤ ਸੀਨੀਅਰ ਅਫਸਰਾਂ ਅਤੇ ਮੁੱਖ ਅਫਸਰਥਾਣਾ ਇਸਲਾਮਾਬਾਦਅੰਮ੍ਰਿਤਸਰ ਨੂੰ ਦਿੱਤੀ ਗਈ। ਉਕਤ ਬਰਾਮਦ ਹੋਏ ਮੋਬਾਇਲ ਫੋਨ ਮੁੱਖ ਅਫਸਰਥਾਣਾ ਇਸਲਾਮਾਬਾਦ ਭੇਜਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਆਰੰਭ ਕੀਤੀ ਗਈ।

 ਸ੍ਰੀ ਹੇਮੰਤ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬਜੇਲ੍ਹ ਮੰਤਰੀ ਅਤੇ  ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਜੇਲ੍ਹਾਂ) ਪੰਜਾਬਚੰਡੀਗੜ੍ਹ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੇਲ੍ਹ ਅੰਦਰ ਸਖਤ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ ਅਤੇ ਗਾਰਦ ਵਿੱਚ ਕਾਲੀਆਂ ਭੇਡਾਂ ਦੀ ਪਹਿਚਾਣ ਕਰਨ ਲਈ ਖੂਫੀਆ ਤੰਤਰ ਕਾਇਮ ਕੀਤਾ ਜਾ ਰਿਹਾ ਹੈ।  ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News