ਤਰਨ ਤਾਰਨ ਹਲਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਕਿਸੇ ਵਿਰੋਧੀ ਪਾਰਟੀ ਦੇ ਆਗੂ ਨੂੰ ਪਾਰਟੀ ‘ਚ ਸ਼ਾਮਿਲ ਨਾ ਕਰਨ ਦੀ ਪਾਰਟੀ ਹਾਈਕਮਾਂਡ ਨੂੰ ਲਗਾਈ ਗੁਹਾਰ

4699451
Total views : 5545487

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੀ.ਐਨ.ਈ ਬਿਊਰੋ 

 ਬਲਾਕ ਕਾਂਗਰਸ ਸਮੇਟੀ ਗੰਡੀਵਿੰਡ ਦੇ ਪ੍ਰਧਾਨ ਗੰਡੀਵਿੰਡ ਐਡ: ਜਗਮੀਤ ਸਿੰਘ ਗੰਡੀਵਿੰਡ ਦੇ ਵਿਸ਼ੇਸ਼ ਉਪਰਾਲੇ ਸਦਕਾ ਇਕ ਜਰੂਰੀ ਮੀਟਿੰਗ ਹੋਈ ਜਿਸ ਵਿਚ ਮਨਿੰਦਰ ਪਾਲ ਸਿੰਘ ਪਲਾਸੌਰ ਮੈਂਬਰ ਪੀ ਪੀ ਸੀ ਸੀ, ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀਵਿੰਡ, ਕਾਂਗਰਸ ਆਗੂ ਕਰਨ ਬੁਰਜ ਅਤੇ ਅਵਤਾਰ ਸਿੰਘ ਤਨੇਜਾ ,ਬਿਕਰਮ ਸਿੰਘ ਢਿਲੋ ਝਬਾਲ ਸਮੇਤ ਬਲਾਕ ਗੰਡੀਵਿੰਡ ਦੇ ਅਹੁਦੇਦਾਰਾਂ ਅਤੇ ਸਮੂਹ ਪਿੰਡਾਂ ਦੇ ਪਾਰਟੀ ਨਾਲ ਸੰਬੰਧਤ ਮੋਹਤਬਰ ਸਜਣਾ ਨੇ ਸ਼ਮੂਲੀਅਤ ਕੀਤੀ।

ਜਿਸ ਸਬੰਧੀ ਜਾਣਕਾਰੀ ਦੇਦਿਆਂ ਸ: ਮਨਿੰਦਰਪਾਲ ਸਿੰਘ ਪਲਾਸੌਰ ਨੇ ਦੱਸਿਆ ਕਿ ਮੀਟਿੰਗ ਵਿੱਚ ਆਉਣ ਵਾਲੀਆਂ ਜਿਲਾਂ ਪ੍ਰਸ਼ਿਦ ਅਤੇ ਬਲਾਕ ਸੰਮਤੀ ਚੋਣਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਪੂਰੇ ਜੋਸ਼ ਨਾਲ ਇਕ ਮਤ ਹੋ ਕੇ ਇਹ ਚੋਣਾਂ ਲੜਨ ਦਾ ਨਿਸਚੈ ਕੀਤਾ ਗਿਆ। ਨਾਲ ਹੀ ਇਕ ਅਹਿਮ ਮਤਾ ਪਾਸ ਕੀਤਾ ਗਿਆ ਕੀ ਤਰਨ ਤਾਰਨ ਹਲਕੇ ਦੇ ਕਿਸੇ ਵੀ ਵਿਰੋਧੀ ਪਾਰਟੀ ਦੇ ਪ੍ਰਮੁੱਖ ਆਗੂ ਨੂੰ ਕਾਂਗਰਸ ਵਿਚ ਸ਼ਾਮਲ ਨਾ ਕੀਤਾ ਜਾਵੇ ਜਿਸ ਵੱਲੋ ਸੱਤਾ ਵਿਚ ਰਹਿੰਦੇ ਹੋਏ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਹੋਵੇ। ਇਹ ਵੀ ਪਾਸ ਕੀਤਾ ਗਿਆ ਕਿ ਹਲਕੇ ਦੀ ਨੁਮਾਇੰਦਗੀ ਹਲਕੇ ਨਾਲ ਸੰਬੰਧਤ ਕਿਸੇ ਵੀ ਯੋਗ ਆਗੂ ਨੂੰ ਦਿੱਤੀ ਜਾਵੇ ਅਤੇ ਹਲਕੇ ਤੋਂ ਬਾਹਰ ਦੇ ਕਿਸੇ ਵਿਅਕਤੀ ਨੂੰ ਹਲਕੇ ਤੇ ਨਾ ਠੋਸਿਆ ਜਾਵੇ ਤਾਂ ਜੋ ਹਲਕੇ ਦੀ ਸਮੂਹ ਲੀਡਰਸ਼ਿਪ ਪਾਰਟੀ ਦਾ ਹੁਕਮ ਸਿਰ ਮੱਥੇ ਮੰਨ ਕੇ ਉਸ ਦਾ ਸਾਥ ਦੇ ਸਕੇ। ਇਸ ਮੀਟਿੰਗ ਵਿਚ ਪਹੁੰਚੇ ਸਮੁੱਚੇ ਕਾਂਗਰਸ ਦੇ ਲੀਡਰ ਸਹਿਬਾਨ ਅਤੇ ਵੱਖ ਵੱਖ ਪਿੰਡਾ ਦੇ ਆਗੂ ਸਹਿਬਾਨਾ ਦਾ ਧੰਨਵਾਦ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News