





Total views : 5542648








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਖੇ ਜਾਨਵਰਾਂ ’ਚ ਐਂਟੀਮਾਈਕ੍ਰੋਬਾਇਲ ਪ੍ਰਤੀਰੋਧ (ਏ. ਐੱਮ. ਆਰ.) ਦੀ ਰੋਕਥਾਮ ਦੇ ਮਹੱਤਵਪੂਰਨ ਮੁੱਦੇ ’ਤੇ ਕੇਂਦ੍ਰਿਤ ਈ-ਕਨੈਕਟ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਸਹਿਯੋਗ ਨਾਲ ਕਰਵਾਏ ਉਕਤ ਸੈਮੀਨਾਰ ’ਚ ‘ਪਸ਼ੂਆਂ ’ਚ ਰੋਗਾਣੂਨਾਸ਼ਕ ਪ੍ਰਤੀਰੋਧ: ਚਿੰਤਾ ਦਾ ਕਾਰਨ’ ਵਿਸ਼ੇ ’ਤੇ ਮਾਹਿਰ ਵਜੋਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਖੋਜ ਨਿਰਦੇਸ਼ਕ ਡਾ. ਏ. ਕੇ. ਅਰੋੜਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਡਾ. ਅਰੋੜਾ ਨੇ ਐਂਟੀਮਾਈਕ੍ਰੋਬਾਇਲ ਸਟੀਵਰਡਸ਼ਿਪ ਵਿਆਪਕ ਰਣਨੀਤੀਆਂ, ਏ. ਐੱਮ. ਆਰ. ਨੀਤੀਆਂ ਅਤੇ ਭਾਰਤ ਦੇ ਵੱਖ-ਵੱਖ ਖੇਤਰਾਂ ’ਚ ਖਾਸ ਕਰਕੇ ਵੈਟਰਨਰੀ ਅਤੇ ਪਸ਼ੂ ਪਾਲਣ ਉਦਯੋਗਾਂ ਦੇ ਅੰਦਰ ਇਨ੍ਹਾਂ ਉਪਾਵਾਂ ਦੇ ਕੇਂਦਰੀਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਇਸ ਸੈਮੀਨਾਰ ਦੀ ਸ਼ੁਰੂਆਤ ਡਾ. ਵਰਮਾ ਨੇ ਕਿਹਾ ਕਿ ਐਂਟੀਮਾਈਕ੍ਰੋਬਾਇਲ ਇਕ ਚੁਣੌਤੀ ਹੈ, ਜਿਸ ਲਈ ਸਾਡੇ ਪਸ਼ੂ ਉਦਯੋਗ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਸਮੂੰਹ ਖੇਤਰਾਂ ਤੋਂ ਤੁਰੰਤ ਠੋਸ ਯਤਨਾਂ ਦੀ ਲੋੜ ਹੈ। ਉਨ੍ਹਾਂ ਨੇ ਐਂਟੀਮਾਈਕ੍ਰੋਬਾਇਲ ਸਟੀਵਰਡਸ਼ਿਪ ਦੀ ਮਹੱਤਤਾ ਅਤੇ ਭਾਰਤੀ ਪਸ਼ੂਧਨ ਅਤੇ ਪੋਲਟਰੀ ਉਦਯੋਗਾਂ ’ਤੇ ਇਸਦੇ ਡੂੰਘੇ ਪ੍ਰਭਾਵ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜਾਨਵਰਾਂ ’ਚ ਐਂਟੀਬਾਇਓਟਿਕਸ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਦੁੱਧ, ਮਾਸ ਅਤੇ ਅੰਡੇ ’ਚ ਇਸਦਾ ਸਿੱਧਾ ਅਸਰ ਦੇਖਣ ਨੂੰ ਮਿਲਦਾ ਹੈ ਜੋ ਕਿ ਆਮ ਲੋਕਾਂ ਤੱਕ ਪਹੁੰਚਦਾ ਹੈ।
ਇਸ ਸੈਮੀਨਾਰ ’ਚ ਐੱਮ. ਡੀ. ਡਾ. ਐਸ. ਕੇ. ਨਾਗਪਾਲ ਸਮੇਤ ਹੋਰਨਾਂ ਪ੍ਰੋਫੈਸਰਾਂ ਅਤੇ ਫੈਕਲਟੀ ਮੈਂਬਰਾਂ ਨੇ ਕਾਫੀ ਦਿਲਚਸਪੀ ਵਿਖਾਈ। ਇਸ ਸਮਾਗਮ ਨੇ ਪਸ਼ੂ ਚਿਕਿਤਸਕਾਂ, ਚੌਥੇ ਅਤੇ ਆਖਰੀ ਸਾਲ ਦੇ ਨਾਲ-ਨਾਲ ਇੰਟਰਨਸ਼ਿਪ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਡਾ. ਵਰਮਾ ਨੇ ਕਿਹਾ ਕਿ ਪ੍ਰੋਗਰਾਮ ’ਚ ਪਸ਼ੂ ਪਾਲਣ ਵਿਭਾਗ, ਪੰਜਾਬ ਤੋਂ ਪਸ਼ੂਆਂ ਦੇ ਡਾਕਟਰਾਂ (ਐੱਨ.-20) ਦੀ ਅਗਵਾਈ ਹੇਠ ਸੀਨੀਅਰ ਵੈਟਰਨਰੀ ਅਫ਼ਸਰ ਡਾ. ਏ. ਐੱਸ. ਪੰਨੂ ਨੇ ਵੀ ਹਿੱਸਾ ਲਿਆ। ਜਦਕਿ ਕਾਰਸ ਲੈਬ ਪ੍ਰਾਈਵੇਟ ਲਿਮਟਿਡ ਤੋਂ ਡਾ. ਅਕਾਂਕਸ਼ਾ ਨੇ ਵਿਸ਼ਵ ਪੱਧਰ ’ਤੇ ਵੱਧ ਰਹੇ ਏ. ਐੱਮ. ਆਰ. ਦੇ ਮੱਦੇਨਜ਼ਰ ਇਕ ਵਿਕਲਪਕ ਥੈਰੇਪੀ ਵਜੋਂ ਕਾਰਸ ਲੈਬ ਦੇ ਐਂਟੀਬਾਇਓਟਿਕ ਉਤਪਾਦਾਂ ’ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਮਾਗਮ ਇੰਟਾਸ ਫਾਰਮਾਸਿਊਟੀਕਲਜ਼ ਲਿਮਟਿਡ ਅਤੇ ਕੈਰਸ ਲੈਬ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
ਇਸ ਮੌਕੇ ਮਾਹਿਰਾਂ ਨੇ ਜਾਨਵਰਾਂ ’ਚ ਏ. ਐੱਮ. ਆਰ. ਦਾ ਮੁਕਾਬਲਾ ਕਰਨ ਲਈ ਸਹਿਯੋਗੀ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ, ਜਿਸ ਨਾਲ ਭਾਰਤ ’ਚ ਪਸ਼ੂਆਂ ਦੀ ਭਲਾਈ ਅਤੇ ਉਦਯੋਗ ਦੀ ਸਥਿਰਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਪਸ਼ੂਆਂ ਦੇ ਡਾਕਟਰਾਂ ਵੱਲੋਂ ਏ. ਐੱਮ. ਆਰ. ਸਬੰਧੀ ਗਿਆਨ ਨੂੰ ਹਿੱਸੇਦਾਰਾਂ ਤੱਕ ਲਾਗੂ ਕਰਨ ਅਤੇ ਪ੍ਰਸਾਰਿਤ ਕਰਨ ਲਈ ਪ੍ਰਣ ਵੀ ਲਿਆ ਗਿਆ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-