ਕਲਯੁੱਗੀ ਪੁੱਤ ਦਾ ਕਾਰਾ ! ਫਰਾਂਸ ਤੋ ਆਕੇ ਪਿਉ ਦਾ ਗੋਲੀ ਮਾਰਕੇ ਕੀਤਾ ਕਤਲ ਮਾਂ ਕੀਤੀ ਜਖਮੀ

4697684
Total views : 5542648

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਗੁਰਦਾਸਪੁਰ/ਬਾਰਡਰ ਨਿਊਜ ਸਰਵਿਸ 

ਬੀਤੇ ਦਿਨੀਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਰਵਾਲੀ ‘ਚ ਇੱਕ ਬਜ਼ੁਰਗ ਪਤੀ-ਪਤਨੀ ਤੇ’ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਬਜ਼ੁਰਗ ਸੋਹਣ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਹਸਪਤਾਲ ‘ਚ ਜ਼ੇਲੇ ਇਲਾਜ ਹੈ। ਇਸ ਮਾਮਲੇ ਵਿਚ ਹੁਣ ਵੱਲੇ ਖੁਲਾਸੇ ਹੋਏ ਹਨ। ਜਾਂਚ ਕਰਦੇ ਹੋਏ ਜ਼ਿਲਾ ਪੁਲਿਸ ਬਟਾਲਾ ਨੇ ਅੱਜ ਜਾਣਕਾਰੀ ਦਿੰਦੇ ਦੱਸਿਆ ਕਿ ਉਕਤ ਬਜ਼ੁਰਗ ਪਤੀ-ਪਤਨੀ ‘ਤੇ ਫਾਇਰਿੰਗ ਕਰਨ ਵਾਲਾ ਉਹਨਾਂ ਦਾ ਆਪਣਾ ਪੁੱਤ ਅਜੀਤਪਾਲ ਸਿੰਘ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਅਜੀਤਪਾਲ ਦਾ ਸਾਥ ਉਸ ਦੇ ਹੀ ਪਿੰਡ ਦੇ ਰਹਿਣ ਵਾਲੇ ਇੱਕ ਬੰਦੇ ਬਲਬੀਰ ਸਿੰਘ ਵਲੋਂ ਦਿੱਤਾ ਗਿਆ ਸੀ।

DSP ਫਤਿਹਗੜ੍ਹ ਚੂੜੀਆਂ ਵਿਪਨ ਕੁਮਾਰ ਨੇ ਦੱਸਿਆ ਕਿ ਜਦੋਂ ਵਾਰਦਾਤ ਹੋਈ ਤਾਂ ਉਹਨਾਂ ਵਲੋ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਕੀਤੀ ਗਈ, ਜਿਸ ‘ਚ ਇਹ ਸਾਹਮਣੇ ਆਇਆ ਕਿ ਮ੍ਰਿਤਕ ਸੋਹਣ ਸਿੰਘ ਦੀ ਆਪਣੇ ਬੇਟੇ ਅਜੀਤਪਾਲ ਸਿੰਘ, ਜੋਕਿ ਫਰਾਂਸ ‘ਚ ਰਹਿੰਦਾ ਹੈ, ਨਾਲ ਪਿਛਲੇ ਕਾਫ਼ੀ ਸਮੇਂ ਤੋਂ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਸੋਹਣ ਸਿੰਘ ਆਪਣੀ ਜਾਇਦਾਦ ਆਪਣੀ ਧੀ ਨੂੰ ਦੇਣਾ ਚਾਹਦਾ ਸੀ, ਜਦਕਿ ਉਸ ਦਾ ਪੁੱਤਰ ਇਸ ਦੇ ਖਿਲਾਫ ਸੀ।

ਹੁਣ ਕਰੀਬ ਇਕ ਮਹੀਨਾ ਪਹਿਲਾਂ ਅਜੀਤਪਾਲ ਵਿਦੇਸ਼ ਤੋਂ ਵਾਪਸ ਆਇਆ ਸੀ ਅਤੇ ਇਥੇ ਆ ਕੇ ਉਸ ਨੇ ਆਪਣੇ ਹੀ ਮਾਤਾ-ਪਿਤਾ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ। ਇਸ ਕੰਮ ਵਿਚ ਪਿੰਡ ਸਰਵਾਲੀ ਦੇ ਰਹਿਣ ਵਾਲੇ ਬਲਬੀਰ ਸਿੰਘ ਨੇ ਉਸ ਦਾ ਸਾਥ ਦਿੱਤਾ। ਜਦੋਂ ਦੋਵੇਂ ਬਜ਼ੁਰਗ ਪਤੀ-ਪਤਨੀ 1 ਮਾਰਚ ਨੂੰ ਰਾਤ ਵੇਲੇ ਸ੍ਰੀ ਚੋਲਾ ਸਾਹਿਬ ਜੋੜ ਮੇਲੇ ਦੇ ਸਵਾਗਤ ਲਈ ਲਾਏ ਗਏ ਲੰਗਰ ‘ਚ ਸੇਵਾ ਕਰ ਕੇ ਵਾਪਸ ਆ ਰਹੇ ਸਨ ਤਾਂ ਉਹਨਾਂ ਦੇ ਆਪਣੇ ਪੁੱਤ ਨੇ ਹੀ ਉਹਨਾਂ ‘ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ, ਜਿਸ ‘ਚ ਸੋਹਣ ਸਿੰਘ ਦੀ ਮੌਤ ਹੋ ਗਈ।

ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਦੀ ਪੁਲਿਸ ਪਾਰਟੀ ਵਲੋ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਿਸ ਪਿਸਟਲ ਨਾਲ ਫਾਇਰਿੰਗ ਕੀਤੀ ਗਈ ਸੀ, ਉਹ ਅਜੀਤਪਾਲ ਨੇ ਉੱਤਰ ਪ੍ਰਦੇਸ਼ ਤੋਂ ਖਰੀਦੀ ਸੀ। ਪੁਲਿਸ ਵੱਲੋਂ ਦੋਸ਼ੀਆਂ ਤੋਂ ਪੁੱਛ-ਗਿੱਛ ਕਰਕੇ ਅਗਲੇਰੀ ਜਾਂਚ ਕੀਤੀ ਜਾਵੇਗੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News