ਅੰਮ੍ਰਿਤਸਰ ‘ਚ ਤਹਿਸੀਲਦਾਰਾਂ ਦੀ ਹੜਤਾਲ ਦਾ ਡੀ.ਸੀ ਨੇ ਕੀਤਾ ਬਦਲਵਾਂ ਪ੍ਰਬੰਧ ! ਰਜਿਸਟਰੇਸ਼ਨ ਦਾ ਕੰਮ ਪੀ .ਸੀ. ਐਸ ਅਧਿਕਾਰੀਆਂ ਅਤੇ ਕਾਨੂੰਗੋ ਨੂੰ ਸੌਂਪਿਆ

4696607
Total views : 5540934

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਬ ਰਜਿਸਟਰਾਰ ਵੱਲੋਂ ਸਮੂਹਿਕ ਛੁੱਟੀ ਅਤੇ ਦਫ਼ਤਰਾਂ ਵਿੱਚ ਰਜਿਸਟਰੇਸ਼ਨ ਦਾ ਕੰਮ ਨਾ ਕਰਨ ਕਾਰਨ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਹੱਲ ਕਰਦੇ ਹੋਏ ਰਜਿਸਟਰਾਰ ਕਮ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਸਮੂਹ ਸਬ ਰਜਿਸਟਰਾਰ ਅਤੇ ਸੰਯੁਕਤ ਸਬ ਰਜਿਸਟਰਾਰ ਵਿੱਚ ਰਜਿਸਟਰੇਸ਼ਨ ਦਾ ਕੰਮ ਐਸ ਡੀ ਐਮ ਪੱਧਰ ਦੇ ਪੀਸੀਐਸ ਅਧਿਕਾਰੀਆਂ, ਸਹਾਇਕ ਕਮਿਸ਼ਨਰ ਅਤੇ ਕਾਨੂੰਗੋ ਨੂੰ ਸੌਂਪ ਦਿੱਤਾ ਹੈ।

ਜਾਰੀ ਕੀਤੇ ਹੁਕਮਾਂ ਵਿੱਚ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਖੱਜਲਖੁਆਰੀ ਤੋਂ ਬਚਾਉਣ ਲਈ ਅਤੇ ਰਜਿਸਟਰੇਸ਼ਨ ਦਾ ਕੰਮ ਨਿਰਵਿਘਨ ਜਾਰੀ ਰੱਖਣ ਲਈ ਰਜਿਸਟਰੇਸ਼ਨ ਐਕਟ 1908 ਦੀ ਧਾਰਾ 12 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਇਹ ਕੰਮ ਦਿੱਤੇ ਗਏ ਹਨ।

ਉਨਾਂ ਕਿਹਾ ਕਿ ਸਬ ਰਜਿਸਟਰਾਰ ਅੰਮ੍ਰਿਤਸਰ ਇੱਕ ਦਾ ਕੰਮ ਐਸ ਡੀ ਐਮ ਅੰਮ੍ਰਿਤਸਰ ਇੱਕ ਨੂੰ, ਸਬ ਰਜਿਸਟਰਾਰ ਅੰਮ੍ਰਿਤਸਰ ਦੋ ਵਿੱਚ ਰਜਿਸਟਰੇਸ਼ਨ ਦਾ ਕੰਮ ਐਸਡੀਐਮ ਅੰਮ੍ਰਿਤਸਰ ਦੋ ਨੂੰ, ਸਬ ਰਜਿਸਟਰਾਰ ਅਜਨਾਲਾ ਦਾ ਕੰਮ ਐਸਡੀਐਮ ਅਜਨਾਲਾ ਨੂੰ, ਸਬ ਰਜਿਸਟਰਾਰ ਬਾਬਾ ਬਕਾਲਾ ਸਾਹਿਬ ਦਾ ਕੰਮ ਐਸਡੀਐਮ ਬਾਬਾ ਬਕਾਲਾ ਸਾਹਿਬ ਨੂੰ , ਸਬ ਰਜਿਸਟਰਾਰ ਲੋਪੋਕੇ ਦਾ ਕੰਮ ਐਸਡੀਐਮ ਲੋਪੋਕੇ ਨੂੰ, ਸਬ ਰਜਿਸਟਰਾਰ ਅੰਮ੍ਰਿਤਸਰ ਤਿੰਨ ਦਾ ਕੰਮ ਸਹਾਇਕ ਕਮਿਸ਼ਨਰ ਜਨਰਲ ਅੰਮ੍ਰਿਤਸਰ ਨੂੰ, ਸਬ ਰਜਿਸਟਰਾਰ ਮਜੀਠਾ ਦਾ ਕੰਮ ਸ੍ਰੀ ਸੰਜੀਵ ਦੇਵਗਨ ਸਦਰ ਕਨੂੰਗੋ ਨੂੰ, ਸੰਯੁਕਤ ਸਬ ਰਜਿਸਟਰਾਰ ਰਮਦਾਸ ਦਾ ਕੰਮ ਸ੍ਰੀ ਕਾਰਜ ਸਿੰਘ ਕਾਨੂੰਗੋ ਅਜਨਾਲਾ ਨੂੰ, ਸੰਯੁਕਤ ਸਬ ਰਜਿਸਟਰਾਰ ਰਾਜਾਸਾਂਸੀ ਵਿੱਚ ਰਜਿਸਟਰੇਸ਼ਨ ਦਾ ਕੰਮ ਸ੍ਰੀ ਰਾਜੀਵ ਕੁਮਾਰ ਕਾਨੂੰਗੋ ਨੂੰ, ਸੰਯੁਕਤ ਸਬ ਰਜਿਸਟਰਾਰ ਅਟਾਰੀ ਦਾ ਕੰਮ ਸ੍ਰੀ ਗੁਰਇਕਬਾਲ ਸਿੰਘ ਕਾਨੂਗੋ ਨੂੰ, ਸੰਯੁਕਤ ਸਬ ਰਜਿਸਟਰਾਰ ਜੰਡਿਆਲਾ ਗੁਰੂ ਦਾ ਕੰਮ ਸ੍ਰੀ ਰਜੇਸ਼ ਕੁਮਾਰ ਕਾਨੂੰਗੋ ਨੂੰ , ਸੰਯੁਕਤ ਸਬ ਰਜਿਸਟਰਾਰ ਤਰਸਿਕਾ ਦਾ ਕੰਮ ਸ੍ਰੀ ਲਖਵਿੰਦਰ ਸਿੰਘ ਕਾਨੂੰਗੋ ਨੂੰ ਅਤੇ ਸੰਯੁਕਤ ਸਬ ਰਜਿਸਟਰਾਰ ਬਿਆਸ ਵਿੱਚ ਰਜਿਸਟਰੇਸ਼ਨ ਦਾ ਕੰਮ ਸ੍ਰੀ ਰਣਜੀਤ ਸਿੰਘ ਕਾਨੂੰਗੋ ਨੂੰ ਦੇ ਦਿੱਤਾ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News