





Total views : 5539646








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਾਣਾ ਨੇਸ਼ਟਾ,ਮਿੱਕੀ ਗੁਮਟਾਲਾ
ਪੁਲਿਸ ਪਾਰਟੀ ਨੂੰ ਸੂਚਨਾਂ ਮਿਲੀ ਕਿ ਸਾਹਿਲ ਉਰਫ਼ ਨੀਲਾ ਮੁਲਜ਼ਮ ਸਾਹਿਲ ਉਰਫ਼ ਨੀਲਾ ਆਪਣੇ ਸਾਥੀਆਂ ਨਾਲ ਮਿਲੀ ਕੇ Organized Crime Syndicate ਚਲਾ ਰਿਹਾ ਹੈ ਤੇ ਲੋਕਾਂ ਨੂੰ ਡਰਾ ਧਮਕਾ ਕੇ ਪੈਸਿਆ ਦੀ ਮੰਗ ਕਰਦੇ ਹਨ ਅਤੇ ਦੂਸਰੀਆਂ ਸਟੇਟਾਂ ਤੋਂ ਨਜ਼ਾਇਜ਼ ਹਥਿਆਰ ਮੰਗਵਾ ਕੇ ਅੱਗੇ ਸਪਲਾਈ ਕਰਦੇ ਹਨ। ਇਸ ਸਮੇਂ ਮੋਟਰਸਾਈਕਲ ਤੇ ਇਲਾਕੇ ਵਿੱਚ ਘੁੰਮ ਰਿਹਾ ਹੈ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਪੁਲਿਸ ਮੁਕਾਬਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਵੱਖ-ਵੱਖ ਮਾਮਲਿਆਂ ਦੇ 22 ਸਾਲਾ ਦੋਸ਼ੀ ਬਾਰੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਤਸਕਰਾਂ ਵਿਰੁੱਧ ਲਗਾਤਾਰ ਕਾਰਵਾਈਆਂ ਕਰ ਰਹੀ ਹੈ। ਮਜੀਠਾ ਰੋਡ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਇਕ ਤਸਕਰ ਮੁਲਜ਼ਮ ਸਾਹਿਲ ਉਰਫ਼ ਨੀਲਾ ਆਪਣੇ ਸਾਥੀਆਂ ਨਾਲ ਮਿਲੀ ਕੇ Organized Crime Syndicate ਚਲਾ ਰਿਹਾ ਹੈ ਤੇ ਲੋਕਾਂ ਨੂੰ ਡਰਾ ਧਮਕਾ ਕੇ ਪੈਸਿਆ ਦੀ ਮੰਗ ਕਰਦੇ ਹਨ ਅਤੇ ਦੂਸਰੀਆਂ ਸਟੇਟਾਂ ਤੋਂ ਨਜ਼ਾਇਜ਼ ਹਥਿਆਰ ਮੰਗਵਾ ਕੇ ਅੱਗੇ ਸਪਲਾਈ ਕਰਦੇ ਹਨ। ਇਸ ਸਮੇਂ ਮੋਟਰਸਾਈਕਲ ਤੇ ਇਲਾਕੇ ਵਿੱਚ ਘੁੰਮ ਰਿਹਾ ਹੈ। ਬੀਤੀ ਰਾਤ ਪੁਲਿਸ ਪਾਰਟੀ ਨੂੰ ਮੁਲਜ਼ਮ ਸਾਹਿਲ ਉਰਫ ਨੀਲਾ ਬਾਰੇ ਪਤਾ ਲੱਗਾ ਤਾਂ ਇਸਨੂੰ ਕਾਬੂ ਕਰਨ ਲਈ ਨੇੜੇ ਪਾਲਮ ਗਾਰਡਨ ਦੇ ਖੇਤਰ ਵਿੱਖੇ ਪਿੱਛਾ ਕਰ ਰਹੀ ਸੀ ਤਾਂ ਇਸਦਾ ਮੋਟਰਸਾਈਕਲ ਸਲਿੱਪ ਹੋਣ ਕਾਰਨ ਥੱਲੇ ਡਿੱਗ ਗਿਆ ਤੇ ਇਸਨੇ ਪੁਲਿਸ ਦੀ ਗ੍ਰਿਫ਼ਤਾਰ ਤੋਂ ਬਚਣ ਤੇ ਮੌਕਾ ਤੋਂ ਭੱਜਣ ਲਈ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨਿਯਤ ਦਾ ਫਾਇਰ ਕੀਤਾ ਤਾਂ ਅੱਗੋ ਪੁਲਿਸ ਪਾਰਟੀ ਵੱਲੋਂ ਖੁਦ ਦੀ ਹਿਫਾਜ਼ਤ ਲਈ ਬੜੀ ਮੁਸ਼ਤੈਦੀ ਤੇ ਸੂਝ-ਬੂਝ ਦਿਖਾਉਂਦੇ ਹੋਏ, ਫਾਇਰ ਕੀਤਾ, ਜਿਸ ਨਾਲ ਮੁਲਜ਼ਮ ਸਾਹਿਲ ਉਰਫ ਨੀਲਾ ਜਖ਼ਮੀ ਹੋ ਗਿਆ ਤੇ ਇਸਨੂੰ ਤੁਰੰਤ ਡਾਕਰਟੀ ਇਲਾਜ਼ ਲਈ ਸਰਕਾਰੀ ਹਸਪਤਾਲ,ਅੰਮ੍ਰਿਤਸਰ ਵਿੱਖੇ ਦਾਖਲ ਕਰਵਾਇਆ ਗਿਆ।ਗ੍ਰਿਫ਼ਤਾਰ ਦੋਸ਼ੀ ਸਾਹਿਲ ਉਰਫ ਨੀਲਾ ਦੇ ਖਿਲਾਫ ਪਹਿਲਾਂ ਦਰਜ਼ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-