





Total views : 5539037








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਪੰਜਾਬ ਨੰਬਰਦਾਰ ਯੂਨੀਅਨ ਰਜਿ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਹੇਠ ਅੱਜ ਨੰਬਰਦਾਰ ਯੂਨੀਅਨ ਦੇ ਇੱਕ ਵਫ਼ਦ ਨੇ ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਨੰਬਰਦਾਰਾਂ ਦੀਆਂ ਮੰਗਾਂ ਸੰਬਧੀ ਜਿਨ੍ਹਾਂ ਵਿਚ ਪ੍ਰਤੀ ਮਹੀਨਾ ਨੰਬਰਦਾਰਾ ਦਾ ਮਾਣਭੱਤਾ ਪੰਜ ਹਜ਼ਾਰ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਸਬੰਧੀ ਮੀਟਿੰਗ ਕੀਤੀ । ਇਸ ਮੌਕੇ ਮੀਟਿੰਗ ਵਿੱਚ ਪੰਜਾਬ ਦੇ ਵਿੱਤ ਕਮਿਸ਼ਨਰ ਮਾਲ ਸ੍ਰੀ ਅਨੁਰਾਗ ਵਰਮਾ ਵੀ ਹਾਜ਼ਰ ਸਨ ।
ਪੰਜਾਬ ਸਰਕਾਰ ਤਰੁੰਤ ਮਾਣਭੱਤੇ ‘ ਚ ਕਰੇ ਵਾਧਾ – ਪ੍ਰਧਾਨ ਸਮਰਾ
ਇਸ ਮੌਕੇ ਪੰਜਾਬ ਨੰਬਦਾਰ ਯੂਨਅੀਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਮੀਟਿੰਗ ਦੌਰਾਨ ਪੰਜਾਬ ਦੇ ਮਾਲ ਵਿਭਾਗ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਨੰਬਰਦਾਰ ਯੂਨੀਅਨ ਨਾਲ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਬਣਨ ਉਪਰੰਤ ਨੰਬਰਦਾਰਾਂ ਦਾ ਮਾਣ ਭੱਤਾ ਦੁੱਗਣਾ ਕਰਨ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇਗੀ , ਪਰ ਅਫਸੋਸ ਹੈ ਕਿ ਸਰਕਾਰ ਦੇ ਤਿੰਨ ਸਾਲ ਬੀਤ ਜਾਣ ਉਪਰੰਤ ਵੀ ਨੰਬਰਦਾਰਾਂ ਨੂੰ ਲਾਰਿਆਂ ਤੋਂ ਸਿਵਾਏ ਅਜੇ ਤੱਕ ਕੁਝ ਨਹੀਂ ਮਿਲਿਆ । ਜਿਸ ਕਾਰਨਇਸ ਗੱਲ ਦਾ ਨੰਬਰਦਾਰਾਂ ਵਿਚ ਭਾਰੀ ਰੋਸ ਹੈ । ਇਸ ਮੌਕੇ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਸਕੱਤਰ ਜਨਰਲ ਰਸ਼ਪਾਲ ਸਿੰਘ ਕੁਲਾਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਰਾਜ ਦੌਰਾਨ ਹੋਈਆਂ ਵੱਖ ਵੱਖ ਜ਼ਿਮਨੀ ਚੋਣਾਂ ਵਿੱਚ ਵੀ ਮੁੱਖ ਮੰਤਰੀ ਮਾਨ ਨੇ ਨੰਬਰਦਾਰਾਂ ਨੂੰ ਲਾਰੇ ਲਾ ਕੇ ਵੋਟਾਂ ਤਾਂ ਲੈ ਲਈਆਂ , ਪਰ ਨੰਬਰਦਾਰਾਂ ਨੂੰ ਫਿਰ ਅੱਖੋਂ ਪਰੋਖੇ ਕਰ ਦਿੱਤਾ ਗਿਆ । ਉਨ੍ਹਾਂ ਅਗੇ ਕਿਹਾ ਕਿ ਮਾਲ ਮੰਤਰੀ ਪੰਜਾਬ ਨਾਲ ਅੱਜ ਦੀ ਮੀਟਿੰਗ ਬਹੁਤ ਵਧੀਆ ਮਹੌਲ ਵਿੱਚ ਹੋਈ ਹੈ ਅਤੇ ਨੰਬਰਦਾਰਾ ਨੂੰ ਕਿਰਨ ਦੀ ਆਸ ਜਾਗੀ ਹੈ । ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਭਗਵੰਤ ਮਾਨ ਸਰਕਾਰ ਨੰਬਰਦਾਰਾ ਦੀਆ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੀਆਂ ਹਰੇਕ ਚੋਣਾਂ ਵਿਚ ਸਰਕਾਰ ਨੂੰ ਵਿਰੋਧ ਲਈ ਤਿਆਰ ਰਹਿਣਾ ਪਵੇਗਾ ।
ਇਸ ਮੌਕੇ ਯੂਨੀਅਨ ਦੇ ਸੂਬਾ ਸਕੱਤਰ ਜਨਰਲ ਰਸ਼ਪਾਲ ਸਿੰਘ ਕੁਲਾਰ ਤੋਂ ਇਲਾਵਾ ਸੁਰਜੀਤ ਸਿੰਘ ਨਨਹੇੜਾ ਸੂਬਾ ਕਾਰਜਕਾਰੀ ਪ੍ਰਧਾਨ , ਹਰਕੰਵਲ ਸਿੰਘ ਮੁੰਧ ਜ਼ਿਲਾ ਪ੍ਰਧਾਨ ਜਲੰਧਰ, ਵਰਿੰਦਰ ਕੁਮਾਰ ਚੌਧਰੀ ਸੂਬਾ ਮੀਤ ਪ੍ਰਧਾਨ ਅਤੇ ਪਿਆਰਾ ਸਿੰਘ ਦਹੇੜਕਾ ਜ਼ਿਲਾ ਪ੍ਰਧਾਨ ਲੁਧਿਆਣਾ ਵੀ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-