





Total views : 5599519








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਪਿੰਡ ਬਹਿੜਵਾਲ ਵਿਖੇ ਬੀਤੇ ਦਿਨ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਗਤਾਂ ਵਲੋਂ ਰਖਵਾਏ ਗਏ 7 ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਇਆ ਗਿਆ। ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਗੁਰਮਤਿ ਵਿਚਾਰਾਂ ਸਰਵਨ ਕਰਵਾਈਆਂ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਜੀਵਨੀ ਤੇ ਚਾਨਣ ਪਾਇਆ।
ਇਸ ਮੌਕੇ ਹਜੂਰੀ ਰਾਗੀ ਭਾਈ ਜਬਰਤੋੜ ਸਿੰਘ ਦੇ ਜਥੇ ਨੇ ਸ਼ਬਦ ਕੀਰਤਨ ਕੀਤਾ ਜਿਸ ਮਗਰੋਂ ਕਵੀਸ਼ਰ ਭਾਈ ਗੁਰਿੰਦਰਪਾਲ ਸਿੰਘ ‘ਬੈਂਕਾ’, ਭਾਈ ਗੁਰਦਿਆਲ ਸਿੰਘ ‘ਢਿਲਵਾਂ’ ਤੇ ਭਾਈ ਗੁਰਨਾਮ ਸਿੰਘ ‘ਮਨਿਹਾਲਾ’ ਦੇ ਜੱਥਿਆਂ ਨੇ ਗੁਰ-ਇਤਿਹਾਸ ਸਰਵਨ ਕਰਵਾਇਆ। ਸਟੇਜ ਦੀ ਸੇਵਾ ਪ੍ਰਚਾਰਕ ਭਾਈ ਗੁਰਲਾਲ ਸਿੰਘ ਨੇ ਨਿਭਾਈ। ਇਸ ਮੌਕੇ ਅੰਮ੍ਰਿਤ-ਸੰਚਾਰ ਵੀ ਕਰਵਾਇਆ ਗਿਆ ਜਿਸ ਦੌਰਾਨ 25 ਪ੍ਰਾਣੀ ਗੁਰੂ ਵਾਲੇ ਬਣੇ। ਸਮਾਗਮ ਦੌਰਾਨ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਪ੍ਰਿੰਸੀਪਲ ਡਾ. ਬਾਬਾ ਗੁਰਨਾਮ ਸਿੰਘ ਡਰੋਲੀ ਵਾਲੇ, ਭਾਈ ਨਛੱਤਰ ਸਿੰਘ ਹੈੱਡ ਗ੍ਰੰਥੀ, ਬਾਬਾ ਜਸਵੰਤ ਸਿੰਘ ਸੋਢੀ, ਬਾਬਾ ਦਰਸ਼ਨ ਸਿੰਘ ਬੇਰੀ ਵਾਲੇ, ਬਾਬਾ ਮੌਜੀ ਦਾਸ ਮਾੜੀ ਕੰਬੋਕੇ, ਬਾਬਾ ਹਰੀ ਸਿੰਘ ਰਾਜੋਕੇ ਤੋਂ ਇਲਾਵਾ ਸ੍ਰ. ਮਲਕੀਤ ਸਿੰਘ ‘ਬਹਿੜਵਾਲ’ ਸੁਪ੍ਰਿੰਟੈਂਡੈਂਟ ਧਰਮ ਪ੍ਰਚਾਰ ਕਮੇਟੀ, ਸ੍ਰ. ਗੁਰਸਾਹਿਬ ਸਿੰਘ, ਸ੍ਰ. ਰਸਾਲ ਸਿੰਘ ਏਐਸਆਈ, ਸ੍ਰ. ਬਲਵੀਰ ਸਿੰਘ ਪ੍ਰਧਾਨ, ਸ੍ਰ. ਗੁਰਦੇਵ ਸਿੰਘ, ਸ੍ਰ. ਲਖਬੀਰ ਸਿੰਘ, ਸ੍ਰ. ਮੇਜਰ ਸਿੰਘ, ਸ੍ਰ. ਕਸ਼ਮੀਰ ਸਿੰਘ ਸੰਧੂ, ਸ੍ਰ. ਸੁਖਚੈਨ ਸਿੰਘ, ਸ੍ਰ. ਗੁਰਮੇਜ ਸਿੰਘ, ਸ੍ਰ. ਦਿਲਬਾਗ ਸਿੰਘ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-