ਤਹਿਸੀਲਾਂ ‘ਚ ਨਹੀ ਰੁਕ ਰਿਹਾ ਭ੍ਰਿਸ਼ਟਾਚਾਰ! ਨਾਇਬ ਤਹਿਸੀਲਦਾਰ ਦਾ ਰੀਡਰ ਰਿਸ਼ਵਤ ਲੈਦਾਂ ਵਿਜੀਲੈਸ ਵਲੋ ਰੰਗੇ ਹੱਥੀ ਕਾਬੂ

4694182
Total views : 5536866

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਹੁਸ਼ਿਆਰਪੁਰ/ਬਾਰਡਰ ਨਿਊਜ ਸਰਵਿਸ

ਅੱਜੇ ਬੀਤੇ ਕੱਲ ਹੀ ਪੰਜਾਬ ਵਿਧਾਨ ਸਭਾ ‘ਚ ਤਹਿਸੀਲਾਂ /ਪਟਵਾਰਖਾਨਿਆ ਵਿੱਚ ਸ਼ਰੇਆਮ ਰਿਸ਼ਵਤ ਚੱਲਣ ਦਾ ਰੌਲਾ ਪੈਣ ਉਪਰੰਤ ਪੰਜਾਬ ਸਰਕਾਰ ਵਲੋ ਨਾਇਬ ਤਹਿਸੀਲਦਾਰ ਵਰਿੰਦਰ ਸਿੰਘ ਧੂਤ ਨੂੰ ਰਿਸ਼ਵਤਖੋਰੀ ਦੇ ਮਾਮਲੇ ‘ਚ ਨੌਕਰੀਓ ਬਰਖਾਸਿਤ ਕੀਤੇ ਜਾਣ ਦੀਆਂ ਖਬਰਾਂ ਦੀ ਅਜੇ ਸਿਆਹੀ ਨਹੀ ਸੁੱਕੀ ਸੀ ਕਿ ਪੰਜਾਬ ਦੇ ਚੌਕਸੀ ਵਿਭਾਗ ਨੇ ਤਹਿਸੀਲ ਹੁਸ਼ਿਆਰਪੁਰ ’ਚ ਛਾਪੇਮਾਰੀ ਕੀਤੀ ਗਈ।

ਇਸ ਦੌਰਾਨ ਚੌਕਸੀ ਵਿਭਾਗ ਦੀ ਟੀਮ ਵਲੋਂ ਨਾਇਬ ਤਹਿਸੀਲਦਾਰ ਦੇ ਰੀਡਰ ਅਸ਼ੋਕ ਮਨਿਕ ਨੂੰ ਕਾਬੂ  ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ।ਜਿਸ ਨੂੰ  ਡੀਐੱਸਪੀ ਮਨੀਸ਼ ਕੁਮਾਰ ਦੀ ਅਗਵਾਈ ਹੇਠ ਆਈ ਟੀਮ ਤੇਜ਼ੀ ਨਾਲ ਉਸ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ  ਹੈ। ਜਿਸ ਸਬੰਧੀ ਚੌਕਸੀ ਵਿਭਾਗ ਦੇ ਮੁੱਖ ਦਫਤਰ ਤੋ ਜਲਦੀ ਹੀ ਪ੍ਰੈਸ਼ ਬਿਆਨ ਜਾਰੀ ਕੀਤਾ ਜਾਏਗਾ। ਜਿਸ ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News