





Total views : 5840978







Total views : 5840978ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਰਣਜੀਤ ਸਿੰਘ ਰਾਣਾਨੇਸ਼ਟਾ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਬਲਜਿੰਦਰ ਸਿੰਘ ਵਡਾਲੀ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਅੰਮ੍ਰਿਤਸਰ -4 ਤੇ ਵਾਧੂ ਚਾਰਜ ਬਲਾਕ ਵੇਰਕਾ ਅੰਮ੍ਰਿਤਸਰ ਨੂੰ ਗਹਿਰਾ ਸਦਮਾ ਪੁੱਜਾ ਹੈ ,ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸਰਦੂਲ ਸਿੰਘ ਸੰਖੇਪ ਜਿਹੀ ਬਿਮਾਰੀ ਮਗਰੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਉਨ੍ਹਾਂ ਦਾ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸ਼ਹਾਬਪੁਰ (ਪੱਟੀ ਰੋਡ) ਜ਼ਿਲ੍ਹਾ ਤਰਨ ਤਾਰਨ ਵਿਖੇ ਕੀਤਾ ਗਿਆ ਹੈ,ਇਸ ਨਾਲ ਦਿਲਬਾਗ ਸਿੰਘ ਨਾਲ ਹਮਦਰਦੀ ਰੱਖਣ ਵਾਲਿਆਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ, ਇਸ ਔਖੇ ਵੇਲੇ ਤੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵੱਲੋਂ ਦਿਲਬਾਗ ਸਿੰਘ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਰਕੇਸ਼ ਕੁਮਾਰ ਜਨਰਲ ਸਕੱਤਰ ਵੱਲੋਂ ਦਿਲਬਾਗ ਸਿੰਘ ਦੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ । ਉਨ੍ਹਾਂ ਪ੍ਰਮਾਤਮਾ ਵੱਲੋਂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਦੀ ਅਰਦਾਸ ਕੀਤੀ, ਇਸ ਵੇਲੇ ਧਰਮਿੰਦਰ ਛੀਨਾ, ਲੈਕਚਰਾਰ ਇਤਿਹਾਸ, ਸਕੂਲ ਆਫ ਐਮੀਨੈਂਸ ਛੇਹਰਟਾ, ਕੁਲਦੀਪ ਸ਼ਰਮਾ, ਸੀਨੀਅਰ ਮੀਤ ਪਰਧਾਨ ਓਂਕਾਰ ਸਿੰਘ, ਦਿਨੇਸ਼ ਹੁਸਿ਼ਆਰਨਗਰ, ਦਲੀਪ ਕੁਮਾਰ, ਬਲਕਾਰ ਵਲਟੋਹਾ, ਸਾਬਕਾ ਜਨਰਲ ਸਕੱਤਰ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ, ਜਸਵੰਤ ਰਾਏ ਜਨਰਲ ਸਕੱਤਰ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅੰਮ੍ਰਿਤਸਰ,ਮੁਖਤਾਰ ਸਿੰਘ ਨਾਰਲੀ ਲੈਕਚਰਾਰ ਮੈਥ, ਗੁਰਜੀਤ ਸਿੰਘ ਲੈਕਚਰਾਰ ਇਕਨਾਮਿਕਸ, ਸੁਖਪਾਲ ਸਿੰਘ ਲੈਕਚਰਾਰ ਰਾਜਨੀਤੀ ਸ਼ਾਸਤਰ, ਭੁਪਿੰਦਰ ਸੋਖੀ, ਰਾਣਾ ਪਰਤਾਪ ਵਡਾਲੀ, ਹਰਮਨਪ੍ਰੀਤ ਸਿੰਘ ਲੈਕਚਰਾਰ ਵੋਕੇਸ਼ਨਲ, ਡਾਕਟਰ ਓਮ ਪ੍ਰਕਾਸ਼ ਲੈਕਚਰਾਰ ਇੰਗਲਿਸ਼, ਸੁਖਚੈਨ ਸਿੰਘ ਲੈਕਚਰਾਰ ਰਾਜਨੀਤੀ ਸ਼ਾਸਤਰ, ਅਨਿਲ ਪ੍ਰਤਾਪ ਲੈਕਚਰਾਰ ਇੰਗਲਿਸ਼, ਸੰਜੀਵ ਕੁਮਾਰ ਲੈਕਚਰਾਰ ਰਾਜਨੀਤੀ ਸ਼ਾਸਤਰ, ਬਖਸ਼ਿੰਦਰ ਸਿੰਘ ਲੈਕਚਰਾਰ ਰਾਜਨੀਤੀ ਸ਼ਾਸਤਰ,ਯੋਗਪਾਲ ਸੀਨੀਅਰ ਆਗੂ ਆਰਟ ਐਂਡ ਕਰਾਫਟ ਟੀਚਰਜ਼,ਸੰਦੀਪ ਸ਼ਰਮਾ ਲੈਕਚਰਾਰ ਕਾਮਰਸ,ਸ਼ਾਮ ਲਾਲ ਖਾਪੜ ਖੇੜੀ,ਸੁਖਦੇਵ ਕੋਲੋਵਾਲ,,ਜਗਦੀਪ ਮਧੇਪੁਰ,ਕੁਨਾਲ ਭੱਲਾ,ਵਰਿੰਦਰ ਕੋਹਾਲੀ, ਵਿਕਰਮ ਤਾਜੇ ਚੱਕ,ਹਰ ਗੋਪਾਲ ਸਿੰਘ ਸੀ.ਐਚ.ਟੀ,ਸ਼ਰਨਜੀਤ ਢਪੲੀ,ਕੁਲਦੀਪ ਛੇਹਰਟਾ,ਅਮਨ ਕ੍ਰਾਂਤੀ, ਵਿਜਯ ਕੁਮਾਰ ਜਿਲਾ੍ ਕੋਆਰਡੀਨੇਟਰ, ਮਨਿੰਦਰ ਬੋਹੜੂ,ਕੇਸ਼ਵ ਕੋਹਲੀ, ਪਰਦੀਪ ਵਡਾਲੀ,ਰਾਜੇਸ਼ ਮਾਹਲ,ਗੁਰਸ਼ਰਨ ਸੋਹਲ,ਮੈਡਮ ਮਨਦੀਪ ਕੌਰ,ਰੁਪਿੰਦਰ ਕੌਰ,ਮੀਨੂੰ ਪਾਠਕ,ਪਰੇਮ ਧੀਰਜ ਆਦਿ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
