ਅੰਮ੍ਰਿਤਸਰ ਸ਼ਹਿਰੀ ਪੁਲਿਸ ‘ਚ ਤਾਇਨਾਤ ਦੋ ਪੁਲਿਸ ਇੰਸਪੈਕਟਰ ਤਰੱਕੀ ਪਾ ਕੇ ਬਣੇ ਉਪ ਪੁੁਲਿਸ ਕਪਤਾਨ

4743227
Total views : 5619170

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਇੰਸਪੈਕਟਰ ਸਪਿੰਦਰ ਕੌਰ, ਮੁੱਖ ਅਫ਼ਸਰ ਥਾਣਾ ਵੇਰਕਾ,ਅੰਮ੍ਰਿਤਸਰ ਅਤੇ ਇੰਸਪੈਕਟਰ ਨਿਸ਼ਾਨ ਸਿੰਘ ਤਰੱਕੀ ਮਿਲਣ ਤੇ ਪੀ.ਪੀ.ਐਸ ਅਧਿਕਾਰੀ ਵਜੋਂ ਬਤੌਰ ਏ.ਸੀ.ਪੀ/ਡੀ.ਐਸ.ਪੀ ਰੈਂਕ ਤੇ ਤਰੱਕੀਯਾਬ ਹੋਣ ਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਸਰ ਵੱਲੋਂ  ਇੰਸਪੈਕਟਰ ਸਪਿੰਦਰ ਕੌਰ ਅਤੇ ਇੰਸਪੈਕਟਰ ਨਿਸ਼ਾਨ ਨੂੰ ਏ.ਸੀ.ਪੀ/ਡੀ.ਐਸ.ਪੀ ਦੇ ਸਟਾਰ ਲਗਾਏ ਗਏ ਅਤੇ ਵਧਾਈ ਦਿੱਤੀ ਗਈ। 
ਇੰਸਪੈਕਟਰ ਸਪਿੰਦਰ ਕੌਰ ਨੇ ਐਥਲੈਟਿਕਸ ਸਪੋਰਟਸ ਦੇ ਵਿੱਚ ਨੈਸ਼ਨਲ ਤੇ ਇੰਟਰਨੈਸ਼ਨਲ 400 ਮੀਟਰ ਅੜਿੱਕਾ ਦੋੜ ਦੇ ਖਿਡਾਰੀ ਹਨ ਤੇ ਇਹ ਯੂ.ਐਸ.ਏ , ਕਨੇਡਾ ਅਤੇ ਇੰਡੀਆ ਦੇ ਵੱਖ-ਵੱਖ ਸਟੇਂਟਾ ਤੋ ਇਲਾਵਾ ਵੱਲਡ ਪੁਲਿਸ ਗੇਮ ਤੇ ਇੰਡੀਆ ਪੁਲਿਸ ਗੇਮਾਂ ਵਿੱਚ ਭਾਗ ਲੈ ਕੇ ਗੋਲਡ ਮੈਂਡਲ ਜਿੱਤ ਚੁੱਕੇ ਹਨ ਤੇ ਖੇਡ ਪ੍ਰਤੀ ਇਹਨਾਂ ਦੀ ਇਸ ਲਗਨ ਤੇ ਪੰਜਾਬ ਸਰਕਾਰ ਵੱਲੋਂ ਸਾਲ 2007 ਵਿੱਚ ਮਹਾਰਾਜਾ ਰਣਜੀਤ ਸਿੰਘ ਐਵਾਡਰ ਨਾਲ ਨਿਵਾਜ਼ਿਆ ਗਿਆ ਸੀ। 
ਇੰਸਪੈਕਟਰ ਨਿਸ਼ਾਨ ਸਿੰਘ ਐਥਲੈਟਿਕਸ ਸਪੋਰਟਸ ਦੇ ਵਿੱਚ ਨੈਸ਼ਨਲ ਤੇ ਇੰਟਰਨੈਸ਼ਨਲ 800 ਮੀਟਰ ਦੋੜ ਵਿੱਚ ਰਿਕਾਰਡ ਹੋਲਡਰ ਹਨ, ਇਹਨਾਂ ਪੁਲਿਸ ਵੱਲਡ ਗੇਮ ਸਪੇਨ ਤੇ ਇੰਡੀਆ ਪੁਲਿਸ ਗੇਮਾਂ ਵਿੱਚ ਗੋਲਡ ਮੈਂਡਲ ਜਿੱਤੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News